ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਕੇਜਰੀਵਾਲ ਦਿੱਲੀ ਵਿਚਲੇ ਕਾਰਨਾਂ ਵੱਲ ਝਾਤੀ ਮਾਰਨ: ਸੋਨੀ
Published : Nov 2, 2018, 6:13 pm IST
Updated : Nov 2, 2018, 6:13 pm IST
SHARE ARTICLE
O.P Soni
O.P Soni

ਪੰਜਾਬ ਦੇ ਵਾਤਾਵਰਣ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ, ਜਿਸ ਵਿੱਚ...

ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਵਾਤਾਵਰਣ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ, ਜਿਸ ਵਿੱਚ ਉਨ੍ਹਾਂ ਪੰਜਾਬ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਡਿੱਗ ਰਹੇ ਮਿਆਰ ਲਈ ਜ਼ਿੰਮੇਵਾਰ ਠਹਿਰਾਇਆ ਸੀ, ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਇਸ ਹਵਾ ਪ੍ਰਦੂਸ਼ਣ ਲਈ ਦਿੱਲੀ ਵਿਚਲੇ ਕਾਰਨਾਂ 'ਤੇ ਡੂੰਘਾਈ ਨਾਲ ਝਾਤੀ ਮਾਰਨੀ ਚਾਹੀਦੀ ਹੈ, ਨਾ ਕਿ ਵਿਗਿਆਨਕ ਤਰਕ ਤੋਂ ਵਾਂਝੇ ਸਿਆਸੀ ਬਿਆਨ ਦੇ ਕੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਦੋਸ਼ ਦੇਣਾ ਚਾਹੀਦਾ ਹੈ। ਸ੍ਰੀ ਸੋਨੀ ਨੇ ਇਸ ਬਾਰੇ ਵਿਸਥਾਰ ਵਿੱਚ ਜਾਂਦਿਆਂ ਦੱਸਿਆ ਕਿ ਪੂਰੇ ਅਕਤੂਬਰ ਮਹੀਨੇ ਵਿੱਚ ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ (ਏ.ਕਯੂ.ਆਈ.) ਨੇ ਔਸਤਨ ਕਦੇ ਵੀ 170 ਦਾ ਅੰਕੜਾ ਪਾਰ ਨਹੀਂ ਕੀਤਾ ਪਰ ਦਿੱਲੀ ਦੀ ਹਵਾ ਦੀ ਗੁਣਵੱਤਾ ਪਿਛਲੇ ਮਹੀਨੇ ਕਦੇ ਵੀ 350 ਤੋਂ ਘੱਟ ਨਹੀਂ ਆਈ। ਸ੍ਰੀ ਸੋਨੀ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਹਵਾ ਦੀ ਗਤੀ 1.5 ਕਿਲੋਮੀਟਰ ਪ੍ਰਤੀ ਘੰਟਾ ਅਤੇ ਹਵਾ ਦੀ ਦਿਸ਼ਾ ਦੱਖਣ-ਪੂਰਬ ਵੱਲੋਂ ਆ ਕੇ ਉੱਤਰ-ਪੱਛਮ ਵੱਲ ਜਾ ਰਹੀ ਸੀ, ਨਾ ਕਿ ਦਿੱਲੀ ਵੱਲ ਤਾਂ ਫਿਰ ਕਿਵੇਂ, ਪੰਜਾਬ ਦਾ ਪ੍ਰਦੂਸ਼ਣ ਸਾਰਾ ਹਰਿਆਣਾ ਪਾਰ ਕਰ ਕੇ ਪੰਜਾਬ ਦੀ ਹੱਦ ਤੋਂ 250 ਕਿਲੋਮੀਟਰ ਦੂਰ ਦਿੱਲੀ ਪਹੁੰਚ ਸਕਦਾ ਹੈ? ਵਾਤਾਵਰਣ ਮੰਤਰੀ ਨੇ ਕਿਹਾ ਕਿ ਜੇ ਪਰਾਲੀ ਫੂਕਣ ਦਾ ਅਸਰ ਦਿੱਲੀ ਦੇ ਵਾਤਾਵਰਣ 'ਤੇ ਪੈ ਸਕਦਾ ਹੈ ਤਾਂ ਇਸ ਦਾ ਅਸਰ ਚੰਡੀਗੜ ਦੀ ਆਬੋ-ਹਵਾ ਉੱਤੇ ਕਿਉਂ ਨਹੀਂ ਹੋਇਆ।

O.P SoniO.P Soni

ਚੰਡੀਗੜ ਦਾ ਵਾਤਾਵਰਣ ਬਿਲਕੁਲ ਸਾਫ਼ ਹੈ। ਸ੍ਰੀ ਕੇਜਰੀਵਾਲ ਨੇ ਇਸ ਪ੍ਰਦੂਸ਼ਣ ਲਈ ਹਰਿਆਣੇ ਨੂੰ ਕਲੀਨ ਚਿੱਟ ਦੇ ਕੇ ਇਸ ਤੋਂ ਸਿਆਸੀ ਲਾਹਾ ਲੈਣ ਦੀ ਕੋਝੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਦਿੱਲੀ ਦੇ ਆਲੇ-ਦੁਆਲੇ ਹਰਿਆਣੇ ਅਤੇ ਯੂ.ਪੀ. ਦੇ ਖੇਤਾਂ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਅੱਖੋਂ-ਪਰੋਖੇ ਕਰਕੇ ਦਿੱਲੀ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ। ਸ੍ਰੀ ਸੋਨੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ 65 ਲੱਖ ਏਕੜ ਵਿੱਚ ਝੋਨਾ ਲਾਇਆ ਜਾਂਦਾ ਹੈ ਅਤੇ ਹੁਣ ਤੱਕ ਕੁੱਲ 21000 ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਔਸਤਨ 323 ਘਟਨਾਵਾਂ ਪ੍ਰਤੀ ਇਕ ਲੱਖ ਏਕੜ ਬਣਦੀਆਂ ਹਨ, ਜਿਸ ਕਾਰਨ ਇਸ ਸਾਲ ਪੰਜਾਬ ਵਿਚਲੀ ਆਬੋ-ਹਵਾ ਦੀ ਗੁਣਵੱਤਾ ਵਿੱਚ ਕੋਈ ਗੁਣਾਤਮਕ ਗਿਰਾਵਟ ਰਿਕਾਰਡ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਜੇ ਪ੍ਰਤੀ ਪਿੰਡ ਵੀ ਇਹ ਅੰਕੜੇ ਕੱਢੇ ਜਾਣ ਤਾਂ ਪੰਜਾਬ ਦੇ ਕੁੱਲ 12700 ਪਿੰਡਾਂ ਵਿੱਚੋਂ ਪ੍ਰਤੀ ਪਿੰਡ ਔਸਤਨ ਦੋ ਤੋਂ ਵੀ ਘੱਟ ਅੱਗ ਲਾਉਣ ਦੀਆਂ ਘਟਨਾਵਾਂ ਦਿਖਾਈ ਦਿੰਦੀਆਂ ਹਨ। ਫਿਰ ਵੀ ਪਤਾ ਨਹੀਂ ਕਿਉਂ ਕੇਜਰੀਵਾਲ ਸਾਹਿਬ ਪੰਜਾਬ ਦੇ ਮਿਹਨਤੀ ਕਿਸਾਨਾਂ, ਜਿਨ੍ਹਾਂ ਨੇ ਸਰਕਾਰ ਦੀ ਸਲਾਹ ਮੰਨਦੇ ਹੋਏ ਪਰਾਲੀ ਨਾ ਫੂਕਣ ਦਾ ਉੱਦਮ ਕੀਤਾ ਅਤੇ ਜਿਨ੍ਹਾਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਪਿਛਲੇ ਸਾਲ ਨਾਲੋਂ 35 ਫੀਸਦੀ ਘਟੀਆਂ ਹਨ, ਨੂੰ ਬਿਨਾਂ ਕਿਸੇ ਵਿਗਿਆਨਕ ਦਲੀਲ ਤੋਂ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਇਸ ਪ੍ਰਾਪਤੀ ਲਈ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਦੇ ਔਸਤਨ ਹਵਾ ਗੁਣਵੱਤਾ ਸੂਚਕ ਅੰਕ 275 ਦੇ ਮੁਕਾਬਲੇ ਇਸ ਸਾਲ 170 ਦਾ ਅੰਕੜਾ ਵੀ ਪਾਰ ਨਾ ਕਰਨਾ ਪੰਜਾਬ ਦੇ ਉੱਦਮੀ ਅਤੇ ਵਿਗਿਆਨਕ ਖੋਜਾਂ ਦੇ ਧਾਰਨੀ ਕਿਸਾਨਾਂ ਦੀ ਬਦੌਲਤ ਹੈ, ਜਿਸ ਦਾ ਸਬੂਤ ਇਸ ਵਰੇ ਦੀ ਆਬੋ-ਹਵਾ ਦਾ ਸਾਫ਼ ਰਹਿਣਾ ਹੈ। ਵਾਤਾਵਰਣ ਮੰਤਰੀ ਨੇ ਸ੍ਰੀ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ, ਸਗੋਂ ਗ੍ਰੀਨ ਟ੍ਰਿਬਿਊਨਲ ਵੱਲੋਂ ਵਰਧਮਾਨ ਕੌਸ਼ਿਕ ਦੇ ਕੇਸ ਵਿੱਚ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਾਰਨਾਂ ਦੀ ਡੂੰਘੀ ਘੋਖ ਕਰ ਕੇ ਇਨ੍ਹਾਂ 'ਤੇ ਕਾਬੂ ਪਾਉਣ ਤਾਂ ਜੋ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement