ਫੌਜ ਮੁਖੀ ਨੇ ਦੱਸਿਆ ਜੰਮੂ ਕਸ਼ਮੀਰ ਵਿਚ ਰੁਜ਼ਗਾਰ ਦੇਣ ਦਾ ਤਰੀਕਾ
Published : Nov 5, 2019, 8:05 pm IST
Updated : Nov 5, 2019, 8:05 pm IST
SHARE ARTICLE
Army Chief Bipin Rawat
Army Chief Bipin Rawat

ਜੰਮੂ ਕਸ਼ਮੀਰ ਤੋਂ ਆਏ ਮੌਲਵੀ, ਗ੍ਰੰਥੀ ਅਤੇ ਪੰਡਤਾਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਦਿੱਲੀ ਵਿਚ ਸੈਨਾ ਮੁਖੀ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਵਿਚੋਂ ਆਏ ਮੌਲਵੀ ,ਗ੍ਰੰਥੀ ਅਤੇ ਪੰਡਤਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਇਕ ਰਾਸ਼ਟਰੀ ਸਦਭਾਵਨਾ ਟੂਰ ਹੈ। ਇਸ ਦਾ ਮੁੱਖ ਮੰਤਵ ਇਹ ਦਿਖਾਉਣਾ ਹੈ ਕਿ ਘਾਟੀ ਵਿਚ ਵੱਖ-ਵੱਖ ਭਾਈਚਾਰੇ ਦੇ ਲੋਕ ਕਿਸ ਤਰ੍ਹਾਂ ਰਹਿ ਰਹੇ ਹਨ। ਇਹ ਕਾਫੀ ਅਹਿਮ ਸੰਦੇਸ਼ ਹੈ ਜੋ ਅਸੀ ਘਾਟੀ ਦੇ ਦੂਜੇ ਲੋਕਾਂ ਨੂੰ ਭੇਜਣਾ ਚਾਹੁੰਦੇ ਹਾਂ।J&KJ&K

ਜੰਮੂ ਕਸ਼ਮੀਰ ਵਿਚ 5 ਅਗਸਤ ਦੇ ਬਾਅਦ ਬਦਲੇ ਹਲਾਤਾਂ ਤੋਂ ਬਾਅਦ ਹੌਲੀ-ਹੌਲੀ ਜਨਜੀਵਨ ਵਿਚ ਸੁਧਾਰ ਹੋ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੇ ਇੱਥੇ ਵੱਖ-ਵੱਖ ਲਗਾਈਆਂ ਗਈਆਂ ਪਾਬੰਦੀਆਂ ਹਟਾਉਣੀ ਸ਼ੁਰੂ ਕਰ ਦਿੱਤੀਆਂ ਹਨ। ਸੈਨਾ ਅਤੇ ਸੁਰੱਖਿਆ ਬਲ ਵੀ ਇਸ ਦਿਸ਼ਾ ਵਿਚ ਯਤਨ ਕਰ ਰਹੇ ਹਨ।

Army Chief Bipin RawatArmy Chief Bipin Rawat

ਜਨਰਲ ਬਿਪਿਨ ਰਾਵਤ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਇਹ ਲੋਕ ਰਿਆਸੀ ਅਤੇ ਰਾਜੌਰੀ ਵਰਗੀ ਥਾਵਾਂ ਤੋਂ ਆਏ ਹਨ। ਇਹ ਥਾਵਾਂ ਵਿਚ ਜਾਂ ਤਾਂ ਅਤਿਵਾਦ ਖਤਮ ਹੋ ਗਿਆ ਹੈ ਜਾਂ ਫਿਰ ਬਹੁਤ ਘੱਟ ਅਤਿਵਾਦੀ ਬਚੇ ਹਨ। ਇੱਥੇ ਲੋਕ ਖੁਸ਼ ਹਨ। ਇਸ ਖੇਤਰ ਵਿਚ ਰੁਜ਼ਗਾਰ ਦੇ ਕਈ ਮੌਕੇ ਉਪਲੱਬਧ ਕਰਾਏ ਜਾ ਸਕਦੇ ਹਨ। ਇਹੋ ਜਿਹਾ ਹੀ ਅਸੀ ਉਨ੍ਹਾਂ ਨੂੰ ਕਿਹਾ ਸੀ ਕਿ ਅਸੀ ਤੁਹਾਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਾਵਾਂਗੇ।“

Article 370Article 370

ਜਨਰਲ ਰਾਵਤ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਨੌਜਵਾਨਾਂ ਲਈ ਭਰਤੀ ਰੈਲੀ ਆਯੋਜਿਤ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਨੌਜਵਾਨ ਫੌਜ ਵਿਚ ਭਰਤੀ ਹੋ ਸਕਦੇ ਹਨ ਅਤੇ ਪੁਲਿਸ ਦੀ ਰੈਲੀ ਸਾਡੇ ਨਾਲ ਆਯੋਜਿਤ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਸਰਕਾਰ ਨੇ ਕਿਹਾ ਸੀ ਕਿ ਧਾਰਾ 370 ਦੇ ਹਟਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਰੁਜ਼ਗਾਰ ਦੇ ਵੱਡੇ ਮੌਕੇ ਉਪਲੱਬਧ ਹੋਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement