ਜਨਰਲ ਬਿਪਿਨ ਰਾਵਤ ਦੀ ਪਾਕਿਸਤਾਨ ਨੂੰ ਵੱਡੀ ਚੇਤਾਵਨੀ
Published : Jul 25, 2019, 3:43 pm IST
Updated : Jul 25, 2019, 3:43 pm IST
SHARE ARTICLE
Army Chief Bipin Rawat
Army Chief Bipin Rawat

ਦੁਬਾਰਾ ਕਾਰਗਿਲ ਦੀ ਕੋਸ਼ਿਸ਼ ਨਾ ਕਰੇ ਪਾਕਿਸਤਾਨ: ਜਨਰਲ ਬਿਪਿਨ ਰਾਵਤ

ਨਵੀਂ ਦਿੱਲੀ: 26 ਜੁਲਾਈ ਯਾਨੀ ਕੱਲ੍ਹ ਕਾਰਗਿਲ ਵਿਜੇ ਦਿਵਸ ਦੇ ਵੀਹ ਸਾਲ ਪੂਰੇ ਹੋ ਜਾਣਗੇ। ਅੱਜ ਆਰਮੀ ਚੀਫ਼ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਜਨਰਲ ਬਿਪਿਨ ਰਾਵਤ ਨੇ ਕਿਹਾ ਕਿ 1999 ਵਿਚ ਪਾਕਿਸਤਾਨੀ ਫ਼ੌਜ ਨੇ ਬਹੁਤ ਵੱਡੀ ਗ਼ਲਤੀ ਕੀਤੀ ਸੀ ਅਤੇ ਭਾਰਤੀ ਫ਼ੌਜ ਦੇ ਕਰਾਰੇ ਜਵਾਬ ਤੋਂ ਬਾਅਦ ਪਾਕਿਸਤਾਨ ਦੁਬਾਰਾ ਕੋਈ ਗ਼ਲਤੀ ਨਹੀਂ ਕਰੇਗਾ।

ArmyArmy

ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਦੁਸ਼ਮਣ ਦੁਬਾਰਾ ਕੋਈ ਗ਼ਲਤੀ ਨਹੀਂ ਕਰੇਗਾ। 1999 ਵਿਚ ਪਾਕਿਸਤਾਨੀ ਫ਼ੌਜ ਨੇ ਬਹੁਤ ਵੱਡੀ ਗ਼ਲਤੀ ਕੀਤੀ ਸੀ ਅਤੇ ਉਹਨਾਂ ਨੇ ਭਾਰਤ ਦੀ ਸਰਕਾਰ ਅਤੇ ਫ਼ੌਜ ਨੇ ਜੋ ਕਰਾਰਾ ਜਵਾਬ ਦਿੱਤਾ ਸੀ ਉਸ ਨੂੰ ਉਹ ਭੁੱਲ ਨਹੀਂ ਸਕਣਗੇ। ਆਰਮੀ ਚੀਫ਼ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਪਾਕਿਸਤਾਨ ਫਿਰ ਕਦੇ ਅਜਿਹਾ ਨਹੀਂ ਕਰੇਗਾ।

ਉਹ ਕਦੇ ਵੀ ਉਹਨਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ ਚਾਹੇ, ਉਹ ਕਿਸੇ ਵੀ ਉਚਾਈ ਤਕ ਜਾਣ ਉਹ ਉਹਨਾਂ ਕੋਲ ਵਾਪਸ ਆਉਣਗੇ। ਉਹ ਫਿਰ ਤੋਂ ਅਜਿਹਾ ਕਰਨ ਦੀ ਹਿੰਮਤਨ ਨਹੀਂ ਕਰਨਗੇ। ਦਸ ਦਈਏ ਕਿ ਪੂਰਾ ਦੇਸ਼ ਮਾਣ ਨਾਲ ਕਾਰਗਿਲ ਯੁੱਧ ਵਿਚ ਜਿੱਤ ਦੀ ਵੀਹਵੀਂ ਵ੍ਰੇਗੰਢ੍ਹ ਮਨਾ ਰਿਹਾ ਹੈ। ਇਸ ਮੌਕੇ 'ਤੇ ਦੇਸ਼ ਭਰ ਵਿਚ ਸ਼ਰਧਾਂਜਲੀ ਸਮੇਤ ਕਈ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਹਨ।

ਦ੍ਰਾਸ ਲੇਹ ਵਿਚ ਵੀ 20 ਜੁਲਾਈ ਤੋਂ ਕਾਰਗਿਲ ਦਿਵਸ ਸਮਾਰੋਹ ਜਾਰੀ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਆਯੋਜਨ ਵਿਚ ਦੇਸ਼ ਦੇ ਬਹਾਦਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਵਾਰੀ ਮੇਮੋਰੀਅਲ ਨੂੰ ਤਿਰੰਗੇ ਨਾਲ ਸਜਾਇਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement