ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਵਾਹਨ 'ਚ ਬਣਾਏ ਗਏ ਲੁਕਵੇਂ ਚੈਂਬਰਾਂ ਵਿੱਚੋਂ 60,000 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ।
ਗੁਹਾਟੀ - ਅਸਾਮ ਪੁਲਿਸ ਨੇ ਕਮਰੂਪ ਜ਼ਿਲ੍ਹੇ ਦੇ ਸੋਨਾਪੁਰ ਖੇਤਰ ਤੋਂ ਇੱਕ ਮਣੀਪੁਰ ਨਿਵਾਸੀ ਨੂੰ 15 ਕਰੋੜ ਰੁਪਏ ਦੀਆਂ ਪਾਬੰਦੀਸ਼ੁਦਾ ਯਾਬਾ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੇਘਾਲਿਆ ਵੱਲੋਂ ਆ ਰਹੇ ਇੱਕ ਚਾਰ ਪਹੀਆ ਵਾਹਨ ਵਿੱਚੋਂ 60,000 ਤੋਂ ਵੱਧ ਗੋਲੀਆਂ ਬਰਾਮਦ ਹੋਈਆਂ। ਗੁਪਤ ਸੂਚਨਾ ਦੇ ਆਧਾਰ 'ਤੇ ਗੁਹਾਟੀ ਸਿਟੀ ਪੁਲਿਸ ਨੇ ਸ਼ਨੀਵਾਰ ਸਵੇਰੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸੋਨਾਪੁਰ ਨੇੜੇ ਨਜ਼ੀਰਾਖਤ ਟੋਲ ਫ਼ਾਟਕ 'ਤੇ ਰਜਿਸਟ੍ਰੇਸ਼ਨ ਨੰਬਰ DL-7CK-8778 ਵਾਲੇ ਵਾਹਨ ਨੂੰ ਰੋਕਿਆ।
ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਵਾਹਨ 'ਚ ਬਣਾਏ ਗਏ ਲੁਕਵੇਂ ਚੈਂਬਰਾਂ ਵਿੱਚੋਂ 60,000 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਰਕੀਟ ਕੀਮਤ ਲਗਭਗ 15 ਕਰੋੜ ਰੁਪਏ ਹੈ। ਫ਼ੜੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਅਜਮਲ ਖ਼ਾਨ (30) ਵਾਸੀ ਜ਼ਿਲ੍ਹਾ ਥੌਬਲ (ਮਣੀਪੁਰ) ਵਜੋਂ ਹੋਈ ਹੈ।