
Madhya Pradesh News: ਇਕਤਰਫ਼ਾ ਕਾਰਵਾਈ ਤੋਂ ਭੜਕੇ ਸਿੱਖਾਂ ਨੇ ਲਗਾਇਆ ਧਰਨਾ
madhya pradesh Sikh youth News In punjabi: ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਪ੍ਰੋਫੈਸਰ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ, ਜਿਸ ਨੂੰ ਲੈ ਕੇ ਦੋ ਸਮਾਜ ਆਹਮੋ ਸਾਹਮਣੇ ਆ ਗਏ ਨੇ। ਇਕ ਪਾਸੇ ਜਿਥੇ ਜੈਨ ਸਮਾਜ ਵੱਲੋਂ ਪ੍ਰੋਫੈਸਰ ਜੋੜੇ ਦਾ ਸਮਰਥਨ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਿੱਖ ਸਮਾਜ ਵਲੋਂ ਸਿੱਖ ਨੌਜਵਾਨ ਦਾ ਸਮਰਥਨ ਕੀਤਾ ਜਾ ਰਿਹਾ ਏ। ਆਓ ਪੂਰੇ ਮਾਮਲੇ 'ਤੇ ਇਕ ਝਾਤ ਮਾਰੀਏ
ਇਹ ਵੀ ਪੜ੍ਹੋ: Women's Asian Champions Trophy: ਕੋਰੀਆ ਨੂੰ 2-0 ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਮਹਿਲਾ ਹਾਕੀ ਟੀਮ
ਮਾਮਲਾ ਦਰਅਸਲ ਕੁੱਝ ਇਸ ਤਰ੍ਹਾਂ ਹੈ ਕਿ ਇਕ ਪ੍ਰੋਫੈਸਰ ਜੋੜੇ ਵੱਲੋਂ ਸਿੱਖ ਨੌਜਵਾਨ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ, ਜਦਕਿ ਸਿੱਖ ਸਮਾਜ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਪ੍ਰੋਫੈਸਰ ਵੱਲੋਂ ਸਿੱਖ ਮੁੰਡੇ ਦੀ ਕੁੱਟਮਾਰ ਕੀਤੀ ਗਈ ਸੀ ਤਾਂ ਇਹ ਮਾਮਲਾ ਵਧਿਆ। ਗੱਲ ਇਕ ਨਵੰਬਰ ਦੀ ਹੈ, ਜਿੱਥੋਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ। ਦਰਅਸਲ ਪ੍ਰੋਫੈਸਰ ਰੋਮਿਲ ਜੈਨ ਅਤੇ ਉਨ੍ਹਾਂ ਦੀ ਪ੍ਰੋਫੈਸਰ ਪਤਨੀ ਅੰਜਲੀ ਜੈਨ ਆਪਣੀ ਕਾਰ ਰਾਹੀਂ ਕਿਤੇ ਜਾ ਰਹੇ ਸਨ ਤਾਂ ਇਸ ਦੌਰਾਨ ਸਿੱਖ ਨੌਜਵਾਨ ਮਹੀਪ ਭਸੀਨ ਦੀ ਕਾਰ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਗਰਮਾ ਗਰਮੀ ਹੋ ਗਈ ਤੇ ਪਤੀ-ਪਤਨੀ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ। ਹਾਲਾਂਕਿ ਵੀਡੀਓ ਵਿਚ ਸਾਫ਼ ਦਿਖਾਈ ਨਹੀਂ ਦੇ ਰਿਹਾ ਪਰ ਕਾਲੇ ਪਟਕੇ ਵਾਲੇ ਨੌਜਵਾਨ ਨੂੰ ਇਕ ਹੋਰ ਵਿਅਕਤੀ ਕੁੱਟਮਾਰ ਕਰਕੇ ਪਿੱਛੇ ਵੱਲ ਧੱਕਦਾ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Delhi School closed News: ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਕੀਤੇ ਬੰਦ
ਵਾਇਰਲ ਵੀਡੀਓ ਲਾਲ ਚੌਕੀ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਸਿੱਖ ਨੌਜਵਾਨ ਦੀ ਕਾਫ਼ੀ ਕੁੱਟਮਾਰ ਕੀਤੀ ਗਈ। ਸਿੱਖ ਸਮਾਜ ਦੇ ਲੋਕਾਂ ਵੱਲੋਂ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿੱਖ ਸਮਾਜ ਦੇ ਲੋਕਾਂ ਵਲੋਂ ਇਕ ਦੂਜਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿਚ ਪਹਿਲਾਂ ਪ੍ਰੋਫੈਸਰ ਜੋੜਾ ਕਾਰ ਰਾਹੀਂ ਸੁਪਰ ਮਾਰਕਿਟ ਪਹੁੰਚਦਾ ਹੈ, ਥੋੜ੍ਹੀ ਦੇਰ ਬਾਅਦ ਮਹੀਪ ਵੀ ਉਥੇ ਪਹੁੰਚ ਜਾਂਦਾ ਹੈ। ਸੁਪਰ ਮਾਰਕਿਟ ਦੇ ਬਾਹਰ ਖੜ੍ਹੇ ਕਰਮਚਾਰੀਆਂ ਨਾਲ ਉਸ ਦੀ ਬਹਿਸ ਹੋ ਜਾਂਦੀ ਹੈ, ਜਿਨ੍ਹਾਂ ਵੱਲੋਂ ਸਿੱਖ ਨੌਜਵਾਨ ਨੂੰ ਕੁੱਟਿਆ ਜਾਂਦਾ ਹੈ। ਸੀਸੀਟੀਵੀ ਵੀਡੀਓ ਵਿਚ ਇਹ ਸਾਰਾ ਦ੍ਰਿਸ਼ ਸਾਫ਼ ਦੇਖਿਆ ਜਾ ਸਕਦਾ ਹੈ।
ਸਿੱਖ ਨੌਜਵਾਨ ਦੇ ਨਾਲ ਦੋ ਵਾਰ ਕੁੱਟਮਾਰ ਕੀਤੀ ਗਈ, ਕੋਈ ਨਹੀਂ ਬੋਲਿਆ ਪਰ ਜਿਵੇਂ ਹੀ ਸਿੱਖ ਨੌਜਵਾਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੋਫੈਸਰ ਨੂੰ ਮੋੜਵਾਂ ਜਵਾਬ ਦਿੱਤਾ ਤਾਂ ਪੂਰੇ ਸ਼ਹਿਰ ਵਿਚ ਹੰਗਾਮਾ ਹੋ ਗਿਆ। ਹਾਲਾਂਕਿ ਸਿੱਖ ਨੌਜਵਾਨ ਵੱਲੋਂ ਜੋ ਕੀਤਾ ਗਿਆ, ਉਸ ਨੂੰ ਵੀ ਸਿਆਣਪ ਨਹੀਂ ਕਿਹਾ ਜਾ ਸਕਦਾ ਪਰ ਇਸ ਸਾਰੇ ਵਿਵਾਦ ਲਈ ਸਿਰਫ਼ ਤੇ ਸਿਰਫ਼ ਸਿੱਖ ਨੌਜਵਾਨ ਨੂੰ ਦੋਸ਼ੀ ਠਹਿਰਾਉਣਾ ਵੀ ਜਾਇਜ਼ ਨਹੀਂ।
ਇਸ ਮਗਰੋਂ ਸਿੱਖ ਸਮਾਜ ਦੇ ਲੋਕਾਂ ਨੇ ਸਿੱਖ ਪਰਿਵਾਰ ਦੇ ਹੱਕ ਵਿਚ ਥਾਣਾ ਮੋਘਟ ਅੱਗੇ ਧਰਨਾ ਲਗਾ ਦਿਤਾ। ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ 20 ਸਾਲਾ ਮੁੰਡੇ ਨਾਲ ਮਿਲ ਕੇ ਪ੍ਰੋਫੈਸਰ ਵੱਲੋਂ ਮਹੀਪ ਦੀ ਕੁੱਟਮਾਰ ਕੀਤੀ ਗਈ, ਟੀ ਸ਼ਰਟ ਪਾੜੀ ਗਈ, ਦਸਤਾਰ ਉਤਾਰੀ ਗਈ, ਇਸ ਮਗਰੋਂ ਖ਼ੁਦ ਨੂੰ ਘਿਰਦਾ ਦੇਖ ਪ੍ਰੋਫੈਸਰ ਜੋੜੇ ਵੱਲੋਂ ਬਚਾਅ ਲਈ ਜਾਤੀ ਅਤੇ ਮਹਿਲਾ ਦੀ ਕੁੱਟਮਾਰ ਦਾ ਕਾਰਡ ਖੇਡਿਆ ਜਾ ਰਿਹਾ ਹੈ। ਸਿੱਖ ਆਗੂ ਭੁਪਿੰਦਰ ਸਿੰਘ ਨੇ ਆਖਿਆ ਕਿ ਪੁਲਿਸ ਨੂੰ ਚਾਹੀਦਾ ਹੈ 0ਕਿ ਉਹ ਦੋਵੇਂ ਧਿਰਾਂ ਦਾ ਪੱਖ ਸੁਣੇ ਪਰ ਇਸ ਮਾਮਲੇ ਵਿਚ ਇਕਤਰਫ਼ਾ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਜਦੋਂ ਕਿਸੇ ਦੇ ਬੱਚੇ ਨਾਲ ਕੁੱਟਮਾਰ ਹੁੰਦੀ ਹੈ ਤਾਂ ਪਰਿਵਾਰ ਨੂੰ ਗੁੱਸਾ ਆਉਣਾ ਸੁਭਾਵਿਕ ਐ, ਇਸ ਕੇਸ ਵਿਚ ਇਹੀ ਕੁੱਝ ਹੋਇਆ।
ਹੈਰਾਨੀ ਦੀ ਗੱਲ ਹੈ ਕਿ ਐਸਡੀਐਮ ਕੋਰਟ ਨੇ ਪਹਿਲਾਂ ਤਾਂ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿਤੀ ਅਤੇ ਫਿਰ 24 ਘੰਟੇ ਬਾਅਦ ਹੀ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿਤੀ। ਵਜ੍ਹਾ ਇਹ ਦੱਸੀ ਗਈ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਕਿ ਇਸ ਕੇਸ ਵਿਚ ਮਹਿਲਾ ਦਾ ਅਪਮਾਨ ਹੋਇਆ ਹੈ। ਜਦਕਿ ਸਿੱਖ ਸਮਾਜ ਦਾ ਕਹਿਣਾ ਹੈ ਕਿ ਸਭ ਕੁੱਝ ਦਬਾਅ ਦੇ ਚਲਦੇ ਹੋ ਰਿਹਾ ਹੈ। ਉਧਰ ਇਸ ਮਾਮਲੇ ਨੂੰ ਲੈ ਕੇ ਸੀਐਸਪੀ ਅਰਵਿੰਦ ਤੋਮਰ ਦਾ ਕਹਿਣਾ ੲੈ ਕਿ ਮੁਲਜ਼ਮ ਫ਼ਰਾਰ ਹਨ, ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ । ਫਿਲਹਾਲ ਇਸ ਮਾਮਲੇ ਵਿਚ ਜ਼ਿਆਦਾ ਗਲਤੀ ਕਿਸ ਦੀ ਹੈ, ਇਹ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ।