Haryana News: ਛੱਠ ਪੂਜਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਘੱਗਰ ਨਦੀ ਦਾ ਪਾਣੀ ਪ੍ਰਦੂਸ਼ਣ ਮੁਕਤ ਰੱਖਣ ਦੀ ਮੰਗ
Published : Nov 5, 2024, 3:39 pm IST
Updated : Nov 5, 2024, 3:39 pm IST
SHARE ARTICLE
In view of Chhath Puja, the administration is requested to keep the water of Ghaggar river pollution free
In view of Chhath Puja, the administration is requested to keep the water of Ghaggar river pollution free

ਅੰਬਾਲਾ ਨੇੜੇ ਲਗਦੀ ਘੱਗਰ ਨਦੀ ਦਾ ਪਾਈ ਹੋਇਆ ਪ੍ਰਦੂਸ਼ਿਤ

 

Haryana News: ਹਰ ਸਾਲ ਦੀਵਾਲੀ ਤੋਂ 8 ਦਿਨ ਬਾਅਦ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੰਬਾਲਾ 'ਚ ਇਸ ਵਾਰ ਔਰਤਾਂ ਪ੍ਰਦੂਸ਼ਣ ਨਾਲ ਭਰੇ ਘੱਗਰ ਨਦੀ ਦੇ ਪਾਣੀ 'ਚ ਖੜ੍ਹ ਕੇ  ਛੱਠ ਪੂਜਾ ਕਰਨਗੀਆਂ। ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਲੋਕ ਛੱਠ ਪੂਜਾ ਲਈ ਘੱਗਰ ਨਦੀ ਉੱਤੇ ਆਉਂਦੇ ਹਨ। ਪਰ ਗੰਦਗੀ ਅਤੇ ਪ੍ਰਦੂਸ਼ਣ ਨਾਲ ਭਰੇ ਪਾਣੀ ਦੇ ਵਿਚਕਾਰ ਪੂਜਾ ਕਰਨ ਵਾਲੀਆਂ ਔਰਤਾਂ ਦੇ ਬੀਮਾਰ ਹੋਣ ਦਾ ਵੀ ਡਰ ਹੈ।

ਇਲਾਕਾ ਵਾਸੀ ਨੇ ਦੱਸਿਆ ਕਿ 7 ਤਰੀਕ ਦੀ ਸ਼ਾਮ ਨੂੰ ਔਰਤਾਂ ਪਾਣੀ ਵਿੱਚ ਖੜ੍ਹ ਕੇ ਭਗਵਾਨ ਸੂਰਜ ਨੂੰ ਜਲ ਚੜ੍ਹਾਉਣਗੀਆਂ। ਪਰ ਇਸ ਵਾਰ ਅੰਬਾਲਾ ਨੇੜੇ ਘੱਗਰ ਨਦੀ ਦੀ ਹਾਲਤ ਅਜਿਹੀ ਹੈ ਕਿ ਜੇਕਰ ਔਰਤਾਂ ਨਦੀ ਵਿੱਚ ਖੜ੍ਹ ਕੇ ਪੂਜਾ ਕਰਦੀਆਂ ਹਨ ਤਾਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦਾ ਡਰ ਹੈ।  ਘੱਗਰ ਨਦੀ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਗੰਦਗੀ ਦਾ ਭੰਡਾਰ ਦਿਖਾਈ ਦਿੰਦਾ ਹੈ। 

ਇਸ ਸਬੰਧੀ ਜਦੋਂ ਛੱਠ ਕਮੇਟੀ ਮੈਂਬਰ ਸ਼ਿਵ ਕੁਮਾਰ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਹਰ ਸਾਲ ਅਜਿਹੀ ਹੀ ਸਥਿਤੀ ਰਹਿੰਦੀ ਹੈ।ਪਾਣੀ ਗੰਦਾ ਹੋਣ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਇੱਥੇ 7 ਤੋਂ 8 ਹਜ਼ਾਰ ਦੇ ਕਰੀਬ ਲੋਕ ਹਰ ਸਾਲ ਆਉਂਦੇ ਹਨ। 

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement