
ਦਿੱਲੀ ਪੁਲਿਸ ਦੇ ਇਕ ਕਾਂਸਟੇਬਲ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੇ ਮਾਮਲੇ 'ਚ ਮੰਗਲਵਾਰ ਨੂੰ ਪੰਜ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਾਂਸਟੇਬਲ...
ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਿਸ ਦੇ ਇਕ ਕਾਂਸਟੇਬਲ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੇ ਮਾਮਲੇ 'ਚ ਮੰਗਲਵਾਰ ਨੂੰ ਪੰਜ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਾਂਸਟੇਬਲ ਨੇ ਮੁਲਜ਼ਮ ਨੂੰ ਉਧਾਰ ਦਿਤਾ ਸੀ 'ਤੇ ਜਦੋਂ ਉਸ ਕਾਂਸਟੇਬਲ ਨੇ ਅਪਣੇ ਉਧਾਰ ਦਿਤੇ ਹੋਏ ਪੈਸੇ ਮੰਗੇ ਤਾਂ ਉਸਦੀ ਹੱਤਿਆ ਕਰ ਦਿਤੀ ਗਈ।
Delhi Police
ਦੱਸ ਦਈਏ ਕਿ ਦਿੱਲੀ ਦੇ ਰੋਹਿਣੀ ਦੇ ਰਹਿਣ ਵਾਲੇ ਕਾਂਸਟੇਬਲ ਦਿਨੇਸ਼ ਦੀ ਹੱਤਿਆ ਦੇ ਮਾਮਲੇ 'ਚ ਨਰਿੰਦਰ, ਸਾਹਿਲ, ਨਿਤੇਸ਼, ਅੰਕਿਤ ਅਤੇ ਸਾਹਿਲ ਨੂੰ ਪੁਲਿਸ ਨੇ ਕਾਬੂ ਕੀਤਾ ਹੈ। 29 ਨਵੰਬਰ ਨੂੰ ਪੁਲਿਸ ਕਾਂਸਟੇਬਲ ਦਿਨੇਸ਼ ਦਾ ਲਾਸ਼ ਰੋਹਿਣੀ ਇਲਾਕੇ ਦੀ ਝਾੜੀਆਂ ਵਿਚ ਮਿਲੀ। ਦੂਜੇ ਪਾਸੇ ਜਾਂਚ 'ਚ ਪਤਾ ਚਲਿਆ ਕਿ ਹੈ ਕਿ ਨਰਿੰਦਰ ਦਿਨੇਸ਼ ਦਾ ਪਰਵਾਰਿਕ ਦੋਸਤ ਸੀ ਅਤੇ ਉਸ ਨੇ ਉਸ ਤੋਂ ਟੈਕਸੀ ਖਰੀਦਣ ਲਈ ਅੱਠ ਲੱਖ ਰੁਪਏ ਉਧਾਰ ਲਈ ਸੀ।
Delhi Police
ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਉਹ ਕਥਿਤ ਤੌਰ 'ਤੇ ਉਧਾਰ ਲਏ ਪੈਸੇ ਨਹੀਂ ਚੁਕਾਉਂਣਾ ਚਾਹੁੰਦਾ ਸੀ। ਪੁੱਛ-ਗਿਛ 'ਚ ਨਰਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਦਿਨੇਸ਼ ਉਸ 'ਤੇ ਪੈਸੇ ਵਾਪਸ ਕਰਨ ਲਈ ਦਬਾਅ ਬਣਾ ਰਿਹਾ ਸੀ, ਜਿਸ ਕਾਰਨ ਉਸ ਦੀ ਹੱਤਿਆ ਕਰ ਦਿਤੀ। ਨਰਿੰਦਰ ਨੇ ਅਪਣੇ ਸਾਥੀ ਸਾਹਿਲ ਨੂੰ ਕਾਂਸਟੇਬਲ ਦਿਨੇਸ਼ ਦੀ ਹੱਤਿਆ ਲਈ ਪੰਜ ਲੱਖ ਰੁਪਏ ਦਿਤੇ ਸਨ।
ਦਿਨੇਸ਼ 28 ਨਵੰਬਰ ਨੂੰ ਅਪਣੇ ਘਰ ਤੋਂ ਰਾਤ ਕਰੀਬ 11.40 'ਤੇ ਨਿਕਲਿਆ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸ 'ਤੇ ਇਟਾਂ ਨਾਲ ਹਮਲਾ ਕਰ ਦਿਤਾ ਅਤੇ ਬਾਅਦ 'ਚ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿਤੀ। ਦੂਜੇ ਪਾਸੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।