
ਕੁੱਝ ਹਰੀਆਂ ਸਬਜ਼ੀਆਂ ਨੂੰ ਛੱਡ ਕੇ ਬਾਕੀਆਂ ਦੀਆਂ ਕੀਮਤਾਂ ਹੁਣ ਵੀ 40 ਰੁਪਏ ਪ੍ਰਤੀ ਕਿਲੋ ਦੇ ਪਾਰ ਹਨ।
ਨਵੀਂ ਦਿੱਲੀ: ਦਿੱਲੀ ਵਿਚ ਪਿਆਜ਼, ਅਦਰਕ ਅਤੇ ਲਸਣ ਦੀਆਂ ਕੀਮਤਾਂ ਨੇ ਲੋਕਾਂ ਦੇ ਖਾਣੇ ਦੇ ਜ਼ਾਇਕੇ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਜ਼ਿਆਦਾਤਰ ਲੋਕ ਸਬਜ਼ੀ ਬਣਾਉਣ ਦੌਰਾਨ ਪਿਆਜ਼ ਅਤੇ ਲਸਣ ਦਾ ਇਸਤੇਮਾਲ ਸੋਨੇ ਦੀ ਤਰ੍ਹਾਂ ਕਰ ਰਹੇ ਹਨ।
Garlic ਪਿਆਜ਼ ਦੀ ਕੀਮਤ 100 ਰੁਪਏ ਕਿਲੋ ਤਕ ਪਹੁੰਚਣ ਤੋਂ ਬਾਅਦ ਹੁਣ ਲਸਣ 200 ਅਤੇ ਅਦਰਕ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੋਕਲ ਮੀਡੀਆ ਵਿਚ ਵਿਕ ਰਿਹਾ ਹੈ। ਉੱਥੇ ਹੀ ਕੁੱਝ ਹਰੀਆਂ ਸਬਜ਼ੀਆਂ ਨੂੰ ਛੱਡ ਕੇ ਬਾਕੀਆਂ ਦੀਆਂ ਕੀਮਤਾਂ ਹੁਣ ਵੀ 40 ਰੁਪਏ ਪ੍ਰਤੀ ਕਿਲੋ ਦੇ ਪਾਰ ਹਨ। ਦਿੱਲੀ ਦੀਆਂ ਲੋਕਲ ਸਬਜ਼ੀ ਮੰਡੀਆਂ ਵਿਚ ਜਿੱਥੇ ਪਿਆਜ਼ ਦੀਆਂ ਕੀਮਤਾਂ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਉੱਥੇ ਹੀ ਲਸਣ, ਅਦਰਕ ਦੀਆਂ ਕੀਮਤਾਂ ਵੀ ਪਿਆਜ਼ ਦਾ ਮੁਕਾਬਲਾ ਕਰ ਰਹੇ ਹਨ।
Garlic and Gingerਪਿਆਜ਼ 80-100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉੱਥੇ ਹੀ ਲਸਣ 200-220 ਰੁਪਏ ਅਤੇ ਅਦਰਕ 100-120 ਰੁਪਏ ਕਿਲੋ ਵਿਕ ਰਿਹਾ ਹੈ। ਹਰੀਆਂ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨਾਲ ਫਿਲਹਾਲ ਰਾਹਤ ਨਹੀਂ ਮਿਲ ਰਹੀ ਹੈ। ਮੂਲੀਆਂ, ਘੀਆ ਨੂੰ ਛੱਡ ਕੇ ਬਾਕੀ ਸਾਰੀਆਂ ਸਬਜ਼ੀਆਂ 40 ਰੁਪਏ ਤੋਂ ਪਾਰ ਹਨ। ਕਈ ਸਬਜ਼ੀਆਂ ਤਾਂ 60 ਤੋਂ ਪਾਰ ਹਨ। ਇਸ ਦਾ ਅਸਰ ਸਿੱਧਾ ਲੋਕਾਂ ਦੇ ਬਜਟ ਤੇ ਪੈ ਰਿਹਾ ਹੈ।
Vegetablesਦਸ ਦਈਏ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਵਿਚ ਕਰਨ ਲਈ ਸਰਕਾਰ ਨੇ ਵੱਡਾ ਕਦਮ ਉਠਾਇਆ ਹੈ। ਸਰਕਾਰ ਨੇ 1 ਲੱਖ ਟਨ ਪਿਆਜ਼ ਆਯਾਤ ਕਰਨ ਦਾ ਐਲਾਨ ਕੀਤਾ ਸੀ। ਦਿੱਲੀ ਸਮੇਤ ਕੁੱਝ ਸਥਾਨਾਂ ਤੇ ਖੁਦਰਾ ਬਾਜ਼ਾਰ ਵਿਚ ਪਿਆਜ਼ ਦਾ ਮੁੱਲ ਲਗਭਗ 100 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚਿਆ ਪਿਆ ਹੈ। ਸਰਕਾਰੀ ਮਾਲਕੀ ਵਾਲੀ ਵਪਾਰਕ ਕੰਪਨੀ ਐਮਐਮਟੀਸੀ ਪਿਆਜ਼ ਦਾ ਆਯਾਤ ਕਰੇਗੀ।
Onion ਪੰਜਾਬ ਵਿਚ ਪਿਆਜ਼ ਤੇ ਟਮਾਟਰਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਪਿਆਜ਼ 80 ਰੁਪਏ ਕਿੱਲੋ ਤੇ ਟਮਾਟਰ 50 ਰੁਪਏ ਕਿੱਲੋ ਵਿਕ ਰਿਹਾ ਹੈ। ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਝੱਲ ਰਿਹਾ ਤੇ ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਨੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।