ਸੰਘਰਸ਼ ਦੌਰਾਨ ਚੱਲ ਰਿਹਾ ਲੰਗਰ ਕਿਸਾਨੀ ਏਕਤਾ ਦਾ ਪ੍ਰਤੀਕ-ਕਿਸਾਨ ਆਗੂ
Published : Dec 5, 2020, 7:04 pm IST
Updated : Dec 5, 2020, 7:11 pm IST
SHARE ARTICLE
farmer
farmer

ਕਿਸਾਨਾਂ ਨੇ ਪੱਤਰਕਾਰਾਂ ਲਈ ਵੀ ਬਾਹਰ ਭੇਜਿਆ ਲੰਗਰ

ਨਵੀਂ ਦਿੱਲੀ: ਚਰਨਜੀਤ ਸਿੰਘ ਸੁਰਖਾਬ: ਸੰਘਰਸ਼ ਦੌਰਾਨ ਚੱਲ ਰਿਹਾ ਲੰਗਰ ਸਾਡੇ ਸੰਘਰਸ਼ ਦੀ ਏਕਤਾ ਦਾ ਪ੍ਰਤੀਕ ਹੈ। ਵਿਚਾਰ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਵਿਗਿਆਨ ਭਵਨ ਦੇ ਬਾਹਰ ਪੱਤਰਕਾਰਾਂ ਲਈ ਲਿਆਂਦੇ ਗਏ ਲੰਗਰ ਤੋਂ ਬਾਅਦ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। 

FarmerFarmerਵਿਗਿਆਨ ਭਵਨ ਤੋਂ ਬਾਹਰ ਕਿਸਾਨ ਜਥੇਬੰਦੀਆਂ ਨੇ ਪੱਤਰਕਾਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੀ ਵਾਰ ਅਸੀਂ ਪੱਤਰਕਾਰਾਂ ਨੂੰ ਲੰਗਰ ਦੀ ਸੇਵਾ ਕਰਨਾ ਭੁੱਲ ਗਏ ਸੀ, ਉਨ੍ਹਾਂ ਕਿਹਾ ਕਿ ਅਸੀਂ ਸਮਝਿਆ ਕਿ ਸ਼ਾਇਦ ਸਰਕਾਰ ਵੱਲੋਂ ਵੀ ਪੱਤਰਕਾਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਇਸ ਵਾਰ ਜਥੇਬੰਦੀਆਂ ਨੇ ਵਿਸ਼ੇਸ਼ ਕਰਕੇ ਪੱਤਰਕਾਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਹੈ । 
 

FarmerFarmerਉਨ੍ਹਾਂ ਕਿਹਾ ਕਿ ਜਿੱਥੇ ਦਿੱਲੀ ਦੇ ਬਾਰਡਰਾਂ ‘ਤੇ ਦੇਸ਼ ਦੀ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਥੇ ਹੀ ਕਿਸਾਨਾਂ ਦੀ ਅਵਾਜ਼ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਪੱਤਰਕਾਰ ਵੀ ਬਹੁਤ ਅਹਿਮ ਰੋਲ ਨਿਭਾ ਰਹੇ ਹਨ । 

farmerfarmerਕਿਸਾਨ ਆਗੂਆਂ ਨੇ ਕਿਹਾ ਕਿ ਬੇਸ਼ੱਕ ਦੀ ਕੁਝ ਮੀਡੀਆ ਕਿਸਾਨਾਂ ਨੂੰ ਉਨ੍ਹਾਂ ਦੀਆਂ ਪੱਗਾਂ ਦੇਖ ਕੇ ਅਤਿਵਾਦੀ ਕਹਿ ਰਿਹਾ ਹੈ ਪਰ ਫਿਰ ਵੀ ਸਾਡੇ ਵੱਲੋਂ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਪੱਗਾਂ ਦੇਖ ਕੇ ਸਾਨੂੰ ਅਲੱਗ ਨਾ ਕਰਦਿਆ ਕਰੋ, ਸਾਡੇ ਦਿਲ ਵੀ ਵੇਖਿਆ ਕਰੋ ,ਸਾਡੀਆਂ ਕੁਰਬਾਨੀਆਂ ਵੇਖਿਆ ਕਰੋ ਅਤੇ ਸਾਡੇ ਸੰਘਰਸ਼ ਨੂੰ ਵੀ ਵੇਖਿਆ ਕਰੋ।

pm modipm modiਕਿਸਾਨ ਆਗੂਆਂ ਕਿਹਾ ਕਿ ਕਿਸਾਨੀ ਸੰਘਰਸ਼ ਕਿਸੇ ਧਰਮ ਵਿਸ਼ੇਸ਼ ਦਾ ਨਹੀਂ, ਇਸ ਵਿੱਚ ਸਾਰੇ ਧਰਮਾਂ ਦੇ ਕਿਸਾਨ ਆਏ ਹੋਏ ਹਨ ,ਇਹ ਸੰਘਰਸ਼ ਕਿਸਾਨੀ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤਕ ਖੇਤੀ ਬਿੱਲ ਰੱਦ ਨਹੀਂ ਹੋ ਜਾਏ
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement