ਓਵਰਟੇਕ ਕਰਨਾ ਪਿਆ ਮਹਿੰਗਾ, ਲੱਗੀਆਂ ਸੱਟਾਂ ਤੇ ਹੋਇਆ 13,500 ਦਾ ਚਲਾਨ 
Published : Dec 5, 2021, 7:44 pm IST
Updated : Dec 5, 2021, 7:44 pm IST
SHARE ARTICLE
accident
accident

ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਕੁੱਲੂ  : ਹਿਮਾਚਲ ਦੇ ਕੁੱਲੂ 'ਚ ਅਟਲ ਸੁਰੰਗ ਰੋਹਤਾਂਗ ਦੇ ਅੰਦਰ ਕਾਰ ਚਾਲਕ ਨੂੰ ਓਵਰਟੇਕ ਕਰਨਾ ਮਹਿੰਗਾ ਪੈ ਗਿਆ। ਸੁਰੰਗ 'ਚ ਓਵਰਟੇਕ ਕਰਦੇ ਸਮੇਂ ਡਰਾਈਵਰ ਨੇ ਕਾਰ 'ਤੇ ਕੰਟਰੋਲ ਗੁਆ ਦਿੱਤਾ।

ਇਸ ਤੋਂ ਬਾਅਦ ਤੇਜ਼ ਰਫਤਾਰ ਕਾਰ ਪਹਿਲਾਂ ਸੁਰੰਗ ਦੇ ਇਕ ਹਿੱਸੇ ਅਤੇ ਫਿਰ ਦੂਜੀ ਕੰਧ ਨਾਲ ਜਾ ਟਕਰਾਈ। ਇਸ ਕਾਰ ਵਿੱਚ ਦਿੱਲੀ ਦੇ 4 ਸੈਲਾਨੀ ਸਵਾਰ ਸਨ। ਹਾਦਸੇ ਵਿੱਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਡਰਾਈਵਰ 'ਤੇ 13,500 ਰੁਪਏ ਦਾ ਜੁਰਮਾਨਾ ਲਗਾਇਆ ਹੈ।

ACCIDENTACCIDENT

ਕਾਰ ਵਿੱਚ ਸਵਾਰ ਸੈਲਾਨੀ ਅਟਲ ਸੁਰੰਗ ਤੋਂ ਉੱਤਰੀ ਪੋਰਟਲ ਵੱਲ ਜਾ ਰਹੇ ਸਨ। ਫਿਰ ਡਰਾਈਵਰ ਨੇ ਸੁਰੰਗ ਵਿੱਚ ਦੂਜੀ ਲਾਈਨ ਵਿੱਚ ਜਾ ਕੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਘਟਨਾ ਦੀ ਵੀਡੀਓ ਪਿੱਛੇ ਆ ਰਹੀ ਇੱਕ ਕਾਰ ਤੋਂ ਲਈ ਗਈ ਹੈ।

ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਚਾਰੇ ਸੈਲਾਨੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਭੇਜ ਦਿੱਤਾ ਗਿਆ। ਫਿਲਹਾਲ ਸਾਰੇ ਖਤਰੇ ਤੋਂ ਬਾਹਰ ਹਨ। ਇਸ ਘਟਨਾ ਵਿੱਚ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ।

tunnel rohtangtunnel rohtang

ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰ ਕੇ ਡਰਾਈਵਰ ’ਤੇ 13,500 ਰੁਪਏ ਦਾ ਚਲਾਨ ਕੱਟਿਆ ਗਿਆ । ਪੁਲਿਸ ਨੇ ਇਸ ਨੂੰ ਲਾਪਰਵਾਹੀ ਦਾ ਮਾਮਲਾ ਮੰਨਿਆ ਅਤੇ ਡਰਾਈਵਰ ਦਾ 13,500 ਰੁਪਏ ਦਾ ਚਲਾਨ ਕੀਤਾ। ਕੁੱਲੂ ਦੇ ਐਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਏਜੰਸੀ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement