ਟਰੰਪ ਪ੍ਰਸ਼ਾਸਨ ਨੇ ਤਾਇਵਾਨ ’ਤੇ ਟੈਰਿਫ਼ ਘਟਾ ਕੇ 15 ਫ਼ੀਸਦੀ ਕੀਤਾ
Published : Feb 13, 2026, 6:26 pm IST
Updated : Feb 13, 2026, 6:26 pm IST
SHARE ARTICLE
Trump administration reduces tariffs on Taiwan to 15 percent
Trump administration reduces tariffs on Taiwan to 15 percent

ਤਾਇਵਾਨ ਆਪਣੀਆਂ 99 ਫ਼ੀਸਦੀ ਟੈਰਿਫ਼ ਪਾਬੰਦੀਆਂ ਨੂੰ ਹਟਾਉਣ ਜਾਂ ਘੱਟ ਕਰਨ ’ਤੇ ਹੋਇਆ ਸਹਿਮਤ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਤਾਇਵਾਨ ਨਾਲ ਇਕ ਵਪਾਰ ਸਮਝੌਤਾ ਕੀਤਾ ਹੈ। ਇਸ ਤਹਿਤ ਤਾਇਵਾਨ ਅਪਣੀਆਂ 99 ਫ਼ੀ ਸਦੀ ਟੈਰਿਫ਼ ਪਾਬੰਦੀਆਂ ਨੂੰ ਹਟਾਉਣ ਜਾਂ ਘੱਟ ਕਰਨ ’ਤੇ ਸਹਿਮਤ ਹੋਇਆ ਹੈ। ਇਹ ਜਾਣਕਾਰੀ ਅਮਰੀਕਾ ਦੀਆਂ ਵਪਾਰ ਪਾਬੰਦੀ ਦਫ਼ਤਰ ਨੇ ਦਿਤੀ। ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ, ਜਦੋਂ ਅਮਰੀਕਾ ਕੰਪਿਊਟਰ ਚਿੱਪ ਦੇ ਉਤਪਾਦਨ ਲਈ ਤਾਇਵਾਨ ਉਤੇ ਕਾਫ਼ੀ ਹੱਦ ਤਕ ਨਿਰਭਰ ਹੈ।

ਸਾਲ 2025 ਦੇ ਪਹਿਲੇ 11 ਮਹੀਨਿਆਂ ’ਚ ਚਿੱਪ ਨਿਰਯਾਤ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਲਗਭਗ 127 ਅਰਬ ਡਾਲਰ ਦਾ ਵਪਾਰ ਘਾਟਾ ਦਰਜ ਕੀਤਾ ਗਿਆ ਸੀ। ਵਪਾਰ ਪ੍ਰਤੀਨਿਧੀ ਦਫ਼ਤਰ ਨੇ ਦਸਿਆ ਕਿ ਤਾਇਵਾਨ ਤੋਂ ਅਮਰੀਕਾ ਆਉਣ ਵਾਲੇ ਨਿਰਯਾਤ ਉਤੇ 15 ਫ਼ੀ ਸਦੀ ਟੈਰਿਫ਼ ਜਾਂ ਅਮਰੀਕੀ ਸਰਕਾਰ ਦੀ ‘ਸਭ ਤੋਂ ਤਰਜੀਹੀ ਦੇਸ਼’ ਦਰ ਲਾਗੂ ਹੋਵੇਗੀ। ਇਹ 15 ਫ਼ੀ ਸਦੀ ਦਰ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਹੋਰ-ਅਮਰੀਕੀ ਵਪਾਰ ਸਾਂਝੇਦਾਰਾਂ ਜਿਵੇਂ ਜਪਾਨ ਅਤੇ ਦਖਣੀ ਕੋਰੀਆ ਉਤੇ ਲਾਗੂ ਦਰ ਦੇ ਬਰਾਬਰ ਹੈ।

ਆਪਸੀ ਸਮਝੌਤੇ ਉਤੇ ਹਸਤਾਖ਼ਰ ਦੌਰਾਨ ਅਮਰੀਕੀ ਵਪਾਰ ਪ੍ਰਤੀਨਿਧੀ ਜੇਮਿਸਨ ਗ੍ਰੀਰ ਵੀ ਮੌਜੂਦ ਰਹੇ। ਇਹ ਹਸਤਾਖ਼ਰ ਤਾਇਵਾਨ ’ਚ ਅਮਰੀਕੀ ਸੰਸਥਾਨ ਅਤੇ ਅਮਰੀਕਾ ’ਚ ਤਾਇਪੇ ਆਰਥਕ ਅਤੇ ਸਭਿਆਚਾਰਕ ਪ੍ਰਤੀਨਿਧੀ ਦਫ਼ਤਰ ਦੀ ਨਿਗਰਾਨੀ ਹੇਠ ਹੋਏ। ਇਸ ਮੌਕੇ ਤਾਇਵਾਨ ਦੇ ਉਪ ਪ੍ਰਧਾਨ ਮੰਤਰੀ ਲੀ-ਚਿਉਨ ਚੇਂਗ ਅਤੇ ਵਿਦੇਸ਼ ਵਪਾਰ ਬਿਊਰੋ ਦੀ ਡਾਇਰੈਕਟਰ ਜਨਰਲ ਜੇਨ-ਨੀ ਯਾਂਗ ਵੀ ਮੌਜੂਦ ਰਹੇ।

ਇਹ ਸਮਝੌਤਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪ੍ਰੈਲ ’ਚ ਪ੍ਰਸਤਾਵਿਤ ਚੀਨ ਯਾਤਰਾ ਤੋਂ ਪਹਿਲਾਂ ਹੋਇਆ ਹੈ। ਇਸ ਨਾਲ ਅਮਰੀਕਾ ਅਤੇ ਤਾਇਵਾਨ ਵਿਚਕਾਰ ਆਰਥਕ ਰਿਸ਼ਿਤਆਂ ਦੇ ਹੋਰ ਗੂੜ੍ਹੇ ਹੋਣ ਦੇ ਸੰਕੇਤ ਮਿਲਦੇ ਹਨ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement