ਸਪਾ-ਬਸਪਾ ਗਠਜੋੜ 'ਤੇ ਬਣੀ 'ਸਿਧਾਂਤਕ ਸਹਿਮਤੀ'
Published : Jan 6, 2019, 12:04 pm IST
Updated : Jan 6, 2019, 12:04 pm IST
SHARE ARTICLE
Akhilesh Yadav
Akhilesh Yadav

ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ 'ਤੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਮਿਲ ਕੇ ਚੋਣਾਂ ਲੜਨ......

ਨਵੀਂ ਦਿੱਲੀ/ਲਖਨਊ : ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ 'ਤੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਮਿਲ ਕੇ ਚੋਣਾਂ ਲੜਨ 'ਤੇ ਦੋਹਾਂ ਪਾਰਟੀਆਂ ਦੀ ਹਾਈਕਮਾਨ ਵਿਚਕਾਰ 'ਸਿਧਾਂਤਕ ਸਹਿਮਤੀ' ਬਣ ਗਈ ਹੈ। ਹੁਣ ਸੀਟਾਂ ਦੀ ਵੰਡ ਨੂੰ ਲੈ ਕੇ ਐਸ.ਪੀ. ਪ੍ਰਧਾਨ ਅਖਿਲੇਸ਼ ਯਾਦਵ ਅਤੇ ਬੀ.ਐਸ.ਪੀ. ਮੁਖੀ ਮਾਇਆਵਤੀ ਵਿਚਕਾਰ ਅਗਲੇ ਦੌਰ ਦੀ ਬੈਠਕ ਦਸ ਜਨਵਰੀ ਤੋਂ ਬਾਅਦ ਹੋ ਸਕਦੀ ਹੈ। ਐਸ.ਪੀ. ਦੇ ਕੌਮੀ ਬੁਲਾਰੇ ਰਜਿੰਦਰ ਚੌਧਰੀ ਨੇ ਕਿਹਾ ਕਿ ਗਠਜੋੜ ਨੂੰ ਲੈ ਕੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬੀ.ਐਸ.ਪੀ. ਮੁਖੀ ਮਾਇਆਵਤੀ ਵਿਚਕਾਰ ਕਈ ਗੇੜਾਂ ਦੀ ਗੱਲਬਾਤ ਹੋ ਚੁਕੀ ਹੈ।

ਇਸ ਕੜੀ 'ਚ ਸ਼ੁਕਰਵਾਰ ਨੂੰ ਵੀ ਦੋਹਾਂ ਆਗੂਆਂ ਵਿਚਕਾਰ ਦਿੱਲੀ 'ਚ ਮੁਲਾਕਾਤ ਹੋਈ ਸੀ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਗਠਜੋੜ ਨੂੰ ਲੈ ਕੇ 'ਸਿਧਾਂਤਕ ਸਹਿਮਤੀ' ਬਣ ਚੁੱਕੀ ਹੈ ਅਤੇ ਉਮੀਦ ਹੈ ਕਿ ਇਸ ਗਠਜੋੜ ਦਾ ਰਸਮੀ ਐਲਾਨ ਛੇਤੀ ਹੋਵੇਗਾ। ਉਮੀਦ ਹੈ ਕਿ ਇਸੇ ਮਹੀਨੇ ਇਸ ਦਾ ਐਲਾਨ ਹੋ ਜਾਵੇ। ਅਖਿਲੇਸ਼ ਅਤੇ ਮਾਇਆਵਤੀ ਵਿਚਕਾਰ ਮੁਲਾਕਾਤ ਨੂੰ ਲੈ ਕੇ ਬੀ.ਐਸ.ਪੀ. ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਐਸ.ਪੀ. ਦੇ ਸੀਨੀਅਰ ਆਗੂ ਰਾਮਗੋਪਾਲ ਯਾਦਵ ਨੇ ਅਖਿਲੇਸ਼ ਅਤੇ ਮਾਇਆਵਤੀ ਦੀ ਮੁਲਾਕਾਤ ਬਾਰੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਅਖਿਲੇਸ਼ ਅਤੇ ਮਾਇਆਵਤੀ ਹੀ ਗਠਜੋੜ ਦੀ ਰੂਪਰੇਖਾ ਤੈਅ ਕਰ ਕੇ

MayawatiMayawati

ਇਸ ਦਾ ਅੰਤਮ ਐਲਾਨ ਕਰਨਗੇ। ਯਾਦਵ ਨੇ ਪ੍ਰਸਤਾਵਿਤ ਐਸ.ਪੀ.-ਬੀ.ਐਸ.ਪੀ. ਗਠਜੋੜ 'ਚ ਕਾਂਗਰਸ ਨੂੰ ਦਰਕਿਨਾਰ ਕੀਤੇ ਜਾਣ ਨੂੰ 'ਕਾਲਪਨਿਕ ਗੱਲ' ਕਹਿੰਦਿਆਂ ਖ਼ਾਰਜ ਕਰ ਦਿਤਾ। ਕਾਂਗਰਸ ਨੂੰ ਗਠਜੋੜ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ 'ਤੇ ਚੌਧਰੀ ਨੇ ਕਿਹਾ ਕਿ ਇਸ ਦਾ ਫ਼ੈਸਲਾ ਅਖਿਲੇਸ਼ ਅਤੇ ਮਾਇਆਵਤੀ ਹੀ ਕਰਨਗੇ। ਹਾਲਾਂਕਿ ਕਾਂਗਰਸ ਦੇ ਸਿਖਰਲੇ ਆਗੂਆਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਲਈ ਲੜੀਵਾਰ ਅਮੇਠੀ ਅਤੇ ਰਾਏਬਰੇਲੀ ਦੀਆਂ ਸੀਟਾਂ ਛੱਡੀਆਂ ਜਾਣਗੀਆਂ।

 ਜ਼ਿਕਰਯੋਗ ਹੈ ਕਿ ਦਿੱਲੀ ਸਥਿਤੀ ਮਾਇਆਵਤੀ ਦੇ ਘਰ ਸ਼ੁਕਰਵਾਰ ਨੂੰ ਅਖਿਲੇਸ਼ ਨਾਲ ਲਗਭਗ ਢਾਈ ਘੰਟਿਆਂ ਤਕ ਚੱਲੀ ਬੈਠਕ 'ਚ ਦੋਹਾਂ ਪਾਰਟੀਆਂ ਵਲੋਂ 37-37 ਸੀਟਾਂ 'ਤੇ ਚੋਣਾਂ ਲੜਨ 'ਤੇ ਸਹਿਮਤੀ ਬਣ ਗਈ ਹੈ। ਛੇ ਸੀਟਾਂ ਕਾਂਗਰਸ, ਰਾਸ਼ਟਰੀ ਲੋਕ ਦਲ ਅਤੇ ਹੋਰਾਂ ਲਈ ਛੱਡੀਆਂ ਗਈਆਂ ਹਨ। ਉਧਰ ਕਾਂਗਰਸ ਨੇ ਐਸ.ਪੀ. ਅਤੇ ਬੀ.ਐਸ.ਪੀ. ਵਿਚਕਾਰ 37-37 ਸੀਟਾਂ 'ਤੇ ਚੋਣ ਲੜਨ 'ਤੇ ਸਹਿਮਤੀ ਬਣਨ ਮਗਰੋਂ ਉੱਤਰ ਪ੍ਰਦੇਸ਼ 'ਚ ਇਕੱਲਿਆਂ ਹੀ ਚੋਣ ਲੜਨ ਦੇ ਸੰਕੇਤ ਦਿਤੇ ਹਨ।

ਕਾਂਗਰਸ ਦੇ ਸੀਨੀਅਰ ਆਗੂ ਪੀ.ਐਲ. ਪੂਨੀਆ ਨੇ ਐਸ.ਪੀ.-ਬੀ.ਐਸ.ਪੀ. ਗਠਜੋੜ ਬਾਰੇ ਕਿਹਾ, ''ਦੋਵੇਂ ਪਾਰਟੀਆਂ ਅਪਣਾ ਫ਼ੈਸਲਾ ਕਰਨ ਲਈ ਆਜ਼ਾਦ ਹਨ। ਕੋਈ ਕਿਸੇ ਨਾਲ ਜ਼ਬਰਦਸਤੀ ਸਮਝੌਤਾ ਨਹੀਂ ਕਰ ਸਕਦਾ। ਜਿੱਥੇ ਤਕ ਉੱਤਰ ਪ੍ਰਦੇਸ਼ ਦਾ ਸਵਾਲ ਹੈ ਤਾਂ ਪਾਰਟੀ ਪਹਿਲਾਂ ਹੀ ਬਹੁਤ ਚੰਗੀ ਤਰ੍ਹਾਂ ਚੋਣਾਂ ਲੜਨ ਦੀ ਤਿਆਰੀ 'ਚ ਹੈ। ਅਸੀਂ ਇਕੱਲੇ ਚੋਣਾਂ ਲੜਨ ਲਈ ਤਿਆਰ ਹਾਂ।''  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement