
ਹਮਲੇ ਵਿਚ ਕੁਲ 24 ਲੋਕ ਜ਼ਖਮੀ ਹੋ ਗਏ। ਇਹਨਾਂ ਵਿਚ 5 ਅਧਿਆਪਕ ਅਤੇ 19 ਵਿਦਿਆਰਥੀ ਹਨ।
ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਐਤਵਾਰ ਸ਼ਾਮ ਲਾਠੀਆਂ ਅਤੇ ਡੰਡਿਆਂ ਨਾਲ ਲੈਸ ਕਰੀਬ 50 ਨਕਾਬਪੋਸ਼ਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵਿਚ ਲੜਕੀਆਂ ਵੀ ਸ਼ਾਮਲ ਸਨ। ਅਰੋਪੀਆਂ ਨੇ ਹਾਸਟਲ ਵਿਚ ਭੰਨ ਤੋੜ ਕੀਤੀ ਅਤੇ ਉੱਥੇ ਖੜ੍ਹੀਆਂ ਕਾਰਾਂ ਨੂੰ ਵੀ ਤੋੜ ਦਿੱਤਾ।
File Photo
ਇਸ ਹਮਲੇ ਵਿਚ JNUSU ਪ੍ਰਧਾਨ ਆਈਸ਼ੀ ਘੋਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹਮਲੇ ਵਿਚ ਕੁਲ 24 ਲੋਕ ਜ਼ਖਮੀ ਹੋ ਗਏ। ਇਹਨਾਂ ਵਿਚ 5 ਅਧਿਆਪਕ ਅਤੇ 19 ਵਿਦਿਆਰਥੀ ਹਨ। ਦਿੱਲੀ ਪੁਲਿਸ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜ਼ਖਮੀ ਵਿਦਿਆਰਥੀਆਂ ਨੇ ਏਬੀਵੀਪੀ ਵਰਕਰਾਂ ‘ਤੇ ਮਾਰਕੁੱਟ ਦਾ ਇਲਜ਼ਾਮ ਲਗਾਇਆ ਹੈ।
Aishe Ghosh
ਉੱਥੇ ਹੀ ਏਬੀਵੀਪੀ ਆਗੂਆਂ ਦਾ ਇਲਜ਼ਾਮ ਲਗਾਇਆ ਹੈ ਕਿ ਲੈਫਟ ਵਿੰਗ ਦੇ ਵਿਦਿਆਰਥੀਆਂ ਨੇ ਉਹਨਾਂ ਨਾਲ ਮਾਰਕੁੱਟ ਕੀਤੀ ਹੈ। ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲਿਸ ਨੂੰ ਇਸ ਮਾਮਲੇ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਹੈ।
JNU
ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ। ਪੁਲਿਸ ਨੇ ਜੇਐਨਯੂ ਪ੍ਰਸ਼ਾਸਨ ਕੋਲੋਂ ਸੀਸੀਟੀਵੀ ਫੁਟੇਜ ਮੰਗੀ ਹੈ। ਉੱਥੇ ਹੀ ਜੇਐਨਯੂ ਵਿਚ ਹੋਈ ਹਿੰਸਾ ਦੇ ਪਿੱਛੇ ਕੋਈ ਸਾਜ਼ਿਸ਼ ਹੈ, ਇਹ ਗੱਲ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ।
File Photo
ਕਿਉਂਕਿ ਹਿੰਸਾ ਤੋਂ ਪਹਿਲਾਂ ਕਈ ਵਟਸਐਪ ਮੈਸੇਜ ਚੱਲ ਰਹੇ ਸੀ ਜੋ ਸਾਹਮਣੇ ਆਏ ਹਨ। ਇਹ ਜਾਂਚ ਦਾ ਮੁੱਦਾ ਹੈ। ਅਸੀਂ ਇਹਨਾਂ ਸੁਨੇਹਿਆਂ ਦੀ ਪੁਸ਼ਟੀ ਨਹੀਂ ਕਰਦੇ ਹਨ।