
ਨਹਿਰੂ 'ਵਰਸਟੀ ਵਿਚ ਤਾਜ਼ਾ ਹਿੰਸਾ
ਨਵੀਂ ਦਿੱਲੀ: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਟੀ (ਜੇ.ਐਨ.ਯੂ.) 'ਚ ਅੱਜ ਸ਼ਾਮ ਉਸ ਵੇਲੇ ਇਕ ਵਾਰੀ ਫਿਰ ਹਿੰਸਾ ਸ਼ੁਰੂ ਹੋ ਗਈ ਜਦੋਂ 50 ਕੁ ਨਕਾਬਪੋਸ਼ ਵਿਅਕਤੀਆਂ ਨੇ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਸ਼ੇ ਘੋਸ਼ ਅਤੇ ਕੁੱਝ ਅਧਿਆਪਕਾਂ 'ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿਤਾ। ਹਮਲਾ ਕਥਿਤ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਦਿਆਰਥੀ ਬ੍ਰਾਂਚ ਏ.ਬੀ.ਵੀ.ਪੀ. ਦੇ ਮੈਂਬਰਾਂ ਵਲੋਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ।
JNU
ਹਮਲਾਵਰਾਂ ਨੇ ਕਈ ਹੋਸਟਲਾਂ 'ਚ ਜਾ ਕੇ ਵੀ ਭੰਨਤੋੜ ਕੀਤੀ। ਹਮਲੇ 'ਚ ਜਖ਼ਮੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਸ਼ੀ ਘੋਸ਼ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਮੇਰੇ 'ਤੇ ਨਕਾਬਪੋਸ਼ ਹਮਲਾਵਰਾਂ ਨੇ ਹਮਲਾ ਕੀਤਾ ਸੀ। ਮੇਰੇ ਖ਼ੂਨ ਨਿਕਲ ਰਿਹਾ ਹੈ। ਮੈਨੂੰ ਬੁਰੀ ਤਰ੍ਹਾਂ ਕੁਟਿਆ-ਮਾਰਿਆ ਗਿਆ।''
Photo 1
ਯੂਨੀਵਰਸਟੀ ਦੇ ਪ੍ਰੋਫ਼ੈਸਰ ਅਤੁਲ ਸੂਦ ਨੇ ਕਿਹਾ ਕਿ ਵਿਦਿਆਰਥੀਆਂਅਤੇ ਅਧਿਆਪਕਾਂ 'ਤੇ ਗੁੰਡਿਆਂ ਨੇ ਪੱਥਰਾਂ ਨਾਲ ਹਮਲਾ ਕੀਤਾ ਜਿਨ੍ਹਾਂ ਨੂੰ ਕੈਂਪਸ 'ਚ ਦਾਖ਼ਲ ਹੋਣ ਤੋਂ ਕਿਸੇ ਨੇ ਨਹੀਂ ਸੀ ਰੋਕਿਆ। ਉਨ੍ਹਾਂ ਕਿਹਾ, ''ਇਹ ਛੋਟੇ ਪੱਥਰ ਨਹੀਂ ਸਨ। ਬਹੁਤ ਵੱਡੇ ਪੱਥਰ ਸਨ। ਸਾਡਾ ਸਿਰ ਵੀ ਪਾਟ ਸਕਦਾ ਸੀ। ਜਦੋਂ ਮੈਨੂੰ ਪੱਥਰ ਲੱਗਾ ਤਾਂ ਮੈਂ ਡਿੱਗ ਕੇ ਬੇਹੋਸ਼ ਹੋ ਗਿਆ। ਜਦੋਂ ਹੋਸ਼ ਆਈ ਤਾਂ ਮੇਰੀ ਕਾਰ ਸਮੇਤ ਬਹੁਤ ਸਾਰੀਆਂ ਕਾਰਾਂ ਦੀ ਤੋੜਭੰਨ ਕੀਤੀ ਹੋਈ ਸੀ।''
File Photo
ਇਸ ਘਟਨਾ ਤੋਂ ਬਾਅਦ ਨਹਿਰੂ 'ਵਰਸਟੀ 'ਚ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ ਸੱਤ ਐਂਬੂਲੈਂਸਾਂ ਤੁਰਤ ਭੇਜ ਦਿਤੀਆਂ ਗਈਆਂ। ਘਟਨਾ ਦੀ ਪੂਰੇ ਦੇਸ਼ 'ਚ ਸਿਆਸਤਦਾਨਾਂ ਨੇ ਵੀ ਕਰੜੀ ਨਿਖੇਧੀ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਸਾਡੇ ਵਿਦਿਆਰਥੀ ਹੀ ਯੂਨੀਵਰਸਟੀਆਂ 'ਚ ਸੁਰੱਖਿਅਤ ਨਹੀਂ ਹਨ ਤਾਂ ਦੇਸ਼ ਤਰੱਕੀ ਕਿਵੇਂ ਕਰੇਗਾ?
P Chidambaram
ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਕਿਹਾ, ''ਜੇਕਰ ਇਸ ਘਟਨਾ ਦਾ ਸਿੱਧਾ ਪ੍ਰਸਾਰਣ ਟੀ.ਵੀ. 'ਤੇ ਹੋਇਆ ਹੈ ਤਾਂ ਇਹ ਸਰਕਾਰ ਦੀ ਸ਼ਹਿ ਤੋਂ ਬਗ਼ੈਰ ਨਹੀਂ ਹੋ ਸਕਦਾ।'' ਮਸ਼ਹੂਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਸਵਾਲ ਕੀਤਾ ਕਿ ਕੀ ਨਕਾਬਪੋਸ਼ ਵਿਅਕਤੀਆਂ ਵਲੋਂ ਇਹ ਹਿੰਸਾ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਸੀ? ਯੋਗਿੰਦਰ ਯਾਦਵ ਨੇ ਵੀ ਕਿਹਾ ਕਿ ਇਹ ਇਕ ਸੋਚਿਆ-ਸਮਝਿਆ ਹਮਲਾ ਹੈ।
JNU
ਮੈਨੂੰ ਦਸਿਆ ਗਿਆ ਹੈ ਕਿ ਏ.ਬੀ.ਵੀ.ਪੀ. ਦੇ ਗੁੰਡੇ ਐਸ.ਐਚ.ਓ. ਦੀ ਹਾਜ਼ਰੀ 'ਚ ਕੈਂਪਸ 'ਚ ਦਾਖ਼ਲ ਹੋਏ ਸਨ। ਯੂਨੀਵਰਸਟੀ 'ਚ ਫ਼ੀਸਾਂ ਦੇ ਵਾਧੇ ਤੋਂ ਬਾਅਦ 'ਵਰਸਟੀ ਦੀ ਵਿਦਿਆਰਥੀ ਯੂਨੀਅਨ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀ ਸੀ। ਉਨ੍ਹਾਂ ਅਗਲੇ ਸਮੈਸਟਰ ਲਈ ਰਜਿਸਟਰੇਸ਼ਨ ਕੇਂਦਰ ਵੀ ਬੰਦ ਕਰ ਕੇ ਰਖਿਆ ਹੋਇਆ ਸੀ। ਕਲ ਜੇ.ਐਨ.ਯੂ.ਐਸ.ਯੂ. ਅਤੇ ਏ.ਬੀ.ਵੀ.ਪੀ. ਨਾਲ ਸਬੰਧਤ ਦੇ ਵਿਦਿਆਰਥੀਆਂ ਵਿਚਕਾਰ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।