
ਸੰਮੇਲਨ ਦਾ ਵਿਸ਼ਾ 'ਏਕਤਾ ਦੀ ਆਵਾਜ਼, ਏਕਤਾ ਦਾ ਉਦੇਸ਼' ਹੈ।
ਨਵੀਂ ਦਿੱਲੀ: ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ 12 ਅਤੇ 13 ਜਨਵਰੀ ਨੂੰ ਇੱਕ ਵਿਸ਼ੇਸ਼ ਵਰਚੁਅਲ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸੰਮੇਲਨ ਨੂੰ 'ਦਿ ਵਾਇਸ ਆਫ ਗਲੋਬਲ ਸਾਊਥ ਸਮਿਟ' ਕਿਹਾ ਜਾਵੇਗਾ, ਜਿਸ ਦਾ ਵਿਸ਼ਾ 'ਏਕਤਾ ਦੀ ਆਵਾਜ਼, ਏਕਤਾ ਦਾ ਉਦੇਸ਼' ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਵਾਤਰਾ ਨੇ ਕਿਹਾ, “ਇਸ ਸਾਲ ਭਾਰਤ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਇੱਕ ਨਵੀਂ ਅਤੇ ਵਿਲੱਖਣ ਪਹਿਲਕਦਮੀ ਦਾ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਅਸੀਂ 12 ਅਤੇ 13 ਜਨਵਰੀ 2023 ਨੂੰ ਇੱਕ ਵਿਸ਼ੇਸ਼ ਵਰਚੁਅਲ ਸੰਮੇਲਨ ਆਯੋਜਿਤ ਕਰਾਂਗੇ। ਇਸ ਸੰਮੇਲਨ ਨੂੰ 'ਦਿ ਵਾਇਸ ਆਫ ਗਲੋਬਲ ਸਾਊਥ ਸਮਿਟ' ਕਿਹਾ ਜਾਵੇਗਾ, ਜਿਸ ਦਾ ਵਿਸ਼ਾ 'ਏਕਤਾ ਦੀ ਆਵਾਜ਼, ਏਕਤਾ ਦਾ ਉਦੇਸ਼' ਹੈ।
ਵਿਦੇਸ਼ ਸਕੱਤਰ ਨੇ ਕਿਹਾ, ਇਹ ਸੰਮੇਲਨ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਇਕੱਠੇ ਲਿਆਉਣ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਅਤੇ ਮੁੱਦਿਆਂ ਨੂੰ ਇੱਕ ਪਲੇਟਫਾਰਮ 'ਤੇ ਸਾਂਝਾ ਕਰਨ ਦੀ ਕਲਪਨਾ ਕਰਦਾ ਹੈ। ਇਸ 'ਦਿ ਵਾਇਸ ਆਫ ਗਲੋਬਲ ਸਾਊਥ ਸਮਿਟ' ਲਈ 120 ਤੋਂ ਵੱਧ ਦੇਸ਼ਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।