
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ ਵਿਰੁਧ ਅਪਣਾ ਧਰਨਾ ਖ਼ਤਮ ਕਰ ਦਿਤਾ ਹੈ.....
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ ਵਿਰੁਧ ਅਪਣਾ ਧਰਨਾ ਖ਼ਤਮ ਕਰ ਦਿਤਾ ਹੈ। ਉਨ੍ਹਾਂ ਅਗਲੇ ਹਫ਼ਤੇ ਦਿੱਲੀ ਜਾਣ ਦਾ ਐਲਾਨ ਕੀਤਾ ਹੈ। ਬੈਨਰਜੀ ਪੋਂਜ਼ੀ ਘੁਟਾਲਾ ਮਾਮਲੇ ਵਿਚ ਪੁਲਿਸ ਕਮਿਸ਼ਨਰ ਕੋਲੋਂ ਪੁੱਛ-ਪੜਤਾਲ ਦੀ ਸੀਬੀਆਈ ਦੀ ਕੋਸ਼ਿਸ਼ ਵਿਰੁਧ ਧਰਨਾ ਦੇ ਰਹੀ ਸੀ।
ਧਰਨੇ ਨੂੰ ਤੀਜੇ ਦਿਨ ਖ਼ਤਮ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੀਆਂ ਅਹਿਮ ਪਾਰਟੀਆਂ ਦੇ ਆਗੂਆਂ ਨਾਲ ਸਲਾਹ-ਮਸ਼ਵਰੇ ਅਤੇ 'ਅਦਾਲਤ ਦੇ ਅਨੁਕੂਲ ਆਦੇਸ਼' ਆਉਣ ਮਗਰੋਂ ਅਜਿਹਾ ਕਰ ਰਹੀ ਹੈ। ਉਹ ਐਤਵਾਰ ਰਾਤ ਤੋਂ ਧਰਨੇ 'ਤੇ ਬੈਠੀ ਸੀ। ਸੁਪਰੀਮ ਕੋਰਟ ਨੇ ਕੋਲਕਾਤਾ
ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਨਿਰਦੇਸ਼ ਦਿਤਾ ਕਿ ਉਹ ਸ਼ਾਰਦਾ ਚਿਟਫ਼ੰਡ ਘੁਟਾਲੇ ਨਾਲ ਸਬੰਧਤ ਮਾਮਲੇ ਦੀ ਜਾਂਚ ਵਿਚ ਸੀਬੀਆਈ ਦਾ ਪੂਰਾ ਸਹਿਯੋਗ ਕਰੇ। ਸਿਖਰਲੀ ਅਦਾਲਤ ਨੇ ਨਾਲ ਹੀ ਕਿਹਾ ਕਿ ਰਾਜੀਵ ਕੁਮਾਰ ਮੇਘਾਲਿਆ ਦੇ ਸ਼ਿਲਾਂਗ 'ਚ ਪੈਂਦੇ ਜਾਂਚ ਬਿਊਰੋ ਦੇ ਦਫ਼ਤਰ ਵਿਚ ਪੁੱਛ-ਪੜਤਾਲ ਲਈ ਹਾਜ਼ਰ ਰਹੇ। ਅਦਾਲਤ ਨੇ ਕਿਹਾ ਕਿ ਜਾਂਚ ਦੌਰਾਨ ਕੋਲਕਾਤਾ ਪੁਲਿਸ ਕਮਿਸ਼ਨਰ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਵਿਰੁਧ ਕੋਈ ਸਜ਼ਾ ਵਾਲੀ ਕਾਰਵਾਈ ਹੋਵੇਗੀ। ਮੁੱਖ ਜੱਜ ਰੰਜਨ ਗੋਗਈ, ਜੱਜ ਦੀਪਕ ਗੁਪਤਾ ਅਤੇ ਜੱਜ ਸੰਜੀਵ ਖੰਨਾ ਦੇ ਬੈਂਚ ਨੇ ਇਸ ਦੇ ਨਾਲ ਹੀ ਜਾਂਚ ਬਿਊਰੋ ਦੇ ਦੋਸ਼ਾਂ ਬਾਰੇ ਪੁਲਿਸ
ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਉਨ੍ਹਾਂ ਨੂੰ 20 ਫ਼ਰਵਰੀ ਤੋਂ ਪਹਿਲਾਂ ਅਪਣਾ ਜਵਾਬ ਦੇਣ ਲਈ ਕਿਹਾ ਹੈ। ਸੀਬੀਆਈ ਦਾ ਦੋਸ਼ ਹੈ ਕਿ ਪੁਲਿਸ ਕਮਿਸ਼ਨਰ ਇਲੈਕਟ੍ਰਾਨਿਕ ਸਬੂਤਾਂ ਨਾਲ ਛੇੜਛਾੜ ਕਰ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਕਾਇਮ ਵਿਸ਼ੇਸ਼ ਜਾਂਚ ਟੀਮ ਦੁਆਰਾ ਏਜੰਸੀ ਨੂੰ ਉਪਲਭਧ ਕਰਾਈ ਗਈ ਸਮੱਗਰੀ ਨਾਲ ਛੇੜਛਾੜ ਕੀਤੀ ਗਈ ਹੈ। ਸਿਖਰਲੀ ਅਦਾਲਤMamta Benerjee ਨੇ ਜਾਂਚ ਬਿਊਰੋ ਦੁਆਰਾ ਅਦਾਲਤ ਦੀ ਮਾਣਹਾਨੀ ਅਰਜ਼ੀ ਬਾਰੇ ਪਛਮੀ ਬੰਗਾਲੀ ਦੇ ਮੁੱਖ ਸਕੱਤਰ, ਡੀਜੀਪੀ ਅਤੇ ਹੋਰਾਂ ਨੂੰ 18 ਫ਼ਰਵਰੀ ਤੋਂ ਪਹਿਲਾਂ ਅਪਣਾ ਜਵਾਬ ਦਾਖ਼ਲ ਕਰਨ ਦਾ ਵੀ ਨਿਰਦੇਸ਼ ਦਿਤਾ ਹੈ। ਅਦਾਲਤ ਇਨ੍ਹਾਂ ਤਿੰਨਾਂ ਨੂੰ 20 ਫ਼ਰਵਰੀ
ਨੂੰ ਪੇਸ਼ ਹੋਣ ਲਈ ਕਹਿ ਸਕਦੀ ਹੈ। ਇਸ ਮਾਮਲੇ ਦੀ ਕਰੀਬ 15 ਮਿੰਟ ਸੁਣਵਾਈ ਦੌਰਾਨ ਅਟਾਰਨੀ ਜਨਰਲ ਦੇ ਕੇ ਵੇਣੂਗੋਪਾਲ ਅਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ 2014 ਤੋਂ ਹੁਣ ਤਕ ਦੇ ਸ਼ਾਰਧਾ ਘੁਟਾਲੇ ਦੇ ਘਟਾਕ੍ਰਮ ਬਾਰੇ ਅਦਾਲਤ ਨੂੰ ਜਾਣੂੰ ਕਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਰਾਜੀਵ ਕੁਮਾਰ ਚਿਟਫ਼ੰਡ ਘੁਟਾਲੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ। ਇਹ ਮਾਮਲੇ ਸਿਖਰਲੀ ਅਦਾਲਤ ਨੇ ਸੀਬੀਆਈ ਨੂੰ ਸੌਂਪੇ ਸਨ। ਵੇਣੂਗੋਪਾਲ ਅਤੇ ਮਹਿਤਾ ਨੇ ਦੋਸ਼ ਲਾਇਆ ਕਿ ਪਛਮੀ ਬੰਗਾਲ ਪੁਲਿਸ ਦਾ ਵਿਸ਼ੇਸ਼ ਜਾਂਚ ਦਲ, ਜਿਸ ਦੀ ਮੁੱਖ ਕਰਤਾਧਰਤਾ ਕੁਮਾਰ ਸਨ,
ਸੀਬੀਆਈ ਨੂੰ ਸਾਰੇ ਦਸਤਾਵੇਜ਼ ਨਹੀਂ ਸੌਂਪ ਰਿਹਾ ਅਤੇ ਉਸ ਦੁਆਰਾ ਦਿਤੇ ਗਏ ਕੁੱਝ ਦਸਤਾਵੇਜ਼ਾਂ ਨਾਲ ਛੇੜਛਾੜ ਵੀ ਕੀਤੀ ਗਈ ਹੈ। ਅਟਾਰਨੀ ਜਨਰਲ ਨੇ ਕਿਹਾ, 'ਸਾਨੂੰ ਕਾਲ ਰੀਕਾਰਡ ਵਿਚ ਹੋਈ ਹੇਰਾਫੇਰੀ ਦੀ ਕਾਪੀ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਰੋਜ਼ ਵੈਲੀ ਮਾਮਲੇ ਨਾਲ ਸਬੰਧਤ ਚਿਟ ਫ਼ੰਡ ਘੁਟਾਲਾ ਕਰੀਬ 15,000 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਹੈ। (ਏਜੰਸੀ)