
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੇ ਚੱਕਾ ਜਾਮ ਦਾ ਅਸਰ ਪੂਰੇ...
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੇ ਚੱਕਾ ਜਾਮ ਦਾ ਅਸਰ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲਿਆ ਹੈ। ਪੰਜਾਬ-ਹਰਿਆਣਾ, ਰਾਜਸਥਾਨ ਹੀ ਨਹੀਂ ਤਾਮਿਲਨਾਡੂ, ਕਰਨਾਟਕਾ ਅਤੇ ਤੇਲੰਗਾਨਾ ਵਿਚ ਵੀ ਕਿਸਾਨਾਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਸੰਗਠਨਾਂ ਨੇ ਰਾਸ਼ਟਰੀ ਮਾਰਗ ਜਾਮ ਕਰ ਇਹ ਦਿਖਾਇਆ ਕਿ ਕਿਸਾਨ ਅੰਦੋਲਨ ਸਿਰਫ਼ ਇਕ ਦੋ ਰਾਜਾਂ ਜਾਂ ਇੱਕਲੇ ਪੰਜਾਬ ਦਾ ਨਹੀਂ ਹੈ।
Chaka Jam
ਕਿਸਾਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ ਹੈ। ਯੂਪੀ, ਉਤਰਾਖੰਡ ਅਤੇ ਦਿੱਲੀ ਵਿਚ ਕਿਸਾਨਾਂ ਨੇ ਚੱਕਾ ਜਾਮ ਨਾ ਕਰਨ ਦਾ ਐਲਾਨ ਕੀਤਾ ਸੀ। ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ 50 ਤੋਂ ਜ਼ਿਆਦਾ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਚੱਕਾ ਜਾਮ ਦੇ ਆਹਵਾਨ ਨੂੰ ਲੈ ਕੇ ਰਾਜਧਾਨੀ ਦਿੱਲੀ, ਯੂਪੀ ਸਮੇਤ ਤਮਾਮ ਰਾਜਾਂ ਵਿਚ ਬੇਮਿਸਾਲ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਦੇਖੇ ਗਏ।
Chaka Jam
ਦਿੱਲੀ ਐਨਸੀਆਰ ਵਿਚ 50,000 ਦੇ ਲਗਪਗ ਜਵਾਨਾਂ ਦੀ ਤੈਨਾਤੀ ਕੀਤੀ ਗਈ ਤੇ ਲਾਲ ਕਿਲ੍ਹੇ ਦੀ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹਰਿਆਣਾ ਵਿਚ ਕਿਸਾਨਾਂ ਨੇ ਅਤੋਹਨ ਚੌਂਕ ਨੇੜੇ ਪਲਵਲ ਆਗਰਾ ਹਾਈਵੇਅ ਨੂੰ ਬੰਦ ਕਰ ਦਿੱਤਾ। ਹਰਿਆਣਾ ਦੇ ਫਤਿਹਬਾਦ ਵਿਚ ਕਿਸਾਨਾਂ ਨੇ ਵਾਹਨਾਂ ਦੇ ਹਾਰਨ ਬਜਾ ਕੇ ਚੱਕਾ ਜਾਮ ਦਾ ਪ੍ਰੋਗਰਾਮ ਖਤਮ ਕੀਤਾ। ਪੰਜਾਬ ਦੇ ਅਮ੍ਰਿਤਸਰ ਵਿਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਸਮੇਤ ਕਈਂ ਇਲਾਕਿਆਂ ਵਿਚ ਰਾਸ਼ਟਰੀ ਮਾਰਗ ਪੂਰੀ ਤਰ੍ਹਾਂ ਜਾਮ ਰਹੇ।
Chaka Jam
ਦਿੱਲੀ ਯੂਪੀ ਦੇ ਗਾਜ਼ੀਪੁਰ ਬਾਰਡਰ ਉਤੇ ਪੁਲਿਸ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਕਿਸੇ ਵੀ ਘਟਨਾ ਨਾਲ ਨਿਪਟਣ ਲਈ ਮੁਸ਼ਤੈਦ ਰਹੀਆਂ। ਦਿੱਲੀ-ਐਨਸੀਆਰ ਖੇਤਰ ਵਿਚ 50 ਹਜਾਰ ਪੁਲਿਸ ਕਰਮਚਾਰੀ, ਅਰਧ ਸੈਨਿਕ ਬਲ ਅਤੇ ਰਿਜ਼ਰਵ ਫੋਰਸ ਦੀ ਤੈਨਾਤੀ ਕੀਤੀ ਗਈ ਸੀ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਹਾਈਵੇਅ ਉਤੇ ਕਿਸਾਨਾਂ ਨੇ ਚੱਕਾਜਾਮ ਕਰਕੇ ਧਰਨਾ ਦਿੱਤਾ।
Chaka Jam
ਬੰਗਲੌਰ ਦੇ ਯੇਲਾਹਾਂਕਾ ਇਲਾਕੇ ਵਿਚ ਕਿਸਾਨਾਂ ਨੇ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਹਾਈਵੇਅ ਉਤੇ ਵਾਹਨਾਂ ਦੀ ਆਵਾਜਾਈ ਲੰਘਣ ਨਹੀਂ ਦਿੱਤੀ। ਪੁਲਿਸ ਨੇ ਕਿਸਾਨ ਨੇਤਾ ਦੇ ਸ਼ਾਂਤਾਕੁਮਾਰ ਸਮੇਤ ਤਮਾਮ ਲੋਕਾਂ ਨੂੰ ਹਿਰਾਸਤ ਵਿਚ ਲਿਆ। ਮੈਸੂਰ, ਕੋਲਾਰ, ਕੋਪਲ, ਬਾਗਲਕੋਟ, ਤੁਮਕੁਰ, ਦੇਵਾਨਗਿਰੀ, ਮੰਗਲੁਰੂ ਵਿਚ ਵੀ ਅਜਹੇ ਪ੍ਰਦਰਸ਼ਨ ਦੇਖਣ ਨੂੰ ਮਿਲੇ।
Kissan
ਇਨ੍ਹਾਂ ਰਾਸ਼ਟਰੀ ਮਾਰਗਾਂ ਨੂੰ ਵੀ ਠੱਪ ਕੀਤਾ
ਕਿਸਾਨ ਸੰਗਠਨਾਂ ਦਾ ਆਹਾਵਾਨ ਉਤੇ ਬੁਲਾਇਆ ਚੱਕਾ ਜਾਮ ਦੇ ਦੌਰਾਨ, ਕਿਸਾਨਾਂ ਨੇ ਜੰਮੂ-ਪਠਾਨਕੋਟ ਹਾਈਵੇ, ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ, ਸ਼ਾਹਜਹਾਂਪੁਰ ਬਾਰਡਰ ਨੇੜੇ ਪਾਸ ਰਾਸ਼ਟਰੀ ਮਾਰਗਾਂ ਉਤੇ ਚੱਕਾ ਜਾਮ ਕੀਤਾ।