
ਮਹਿੰਗਾਈ ਨੇ ਆਮ ਆਦਮੀ ਦੀ ਜੇਬ ਉੱਤੇ ਵਧਾ ਦਿੱਤਾ ਬੋਝ
ਨਵੀਂ ਦਿੱਲੀ: ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਬਜਟ ਪੇਸ਼ ਹੋਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਆਮ ਆਦਮੀ ਦੀ ਜੇਬ ਉੱਤੇ ਬੋਝ ਵਧਾ ਦਿੱਤਾ ਹੈ
Rahul Gandhi
ਜਿਸਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਕ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਦੇਸ਼ ਅਤੇ ਘਰ ਦੋਵਾਂ ਦਾ ਬਜਟ ਵਿਗਾੜ ਦਿੱਤਾ ਹੈ।
Rahul Gandhi
ਰਾਹੁਲ ਗਾਂਧੀ ਬਜਟ ਨੂੰ ਲੈ ਕੇ ਮੋਦੀ ਸਰਕਾਰ 'ਤੇ ਲਗਾਤਾਰ ਹਮਲਾਵਰ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਦੇ ‘ਮਿੱਤਰ’ ਫੋਕਸ ਬਜਟ ਵਿੱਚ- ਕਿਸਾਨਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਵਧੇਰੇ ਕੀਮਤਾਂ ਅਦਾ ਕਰਨੀਆਂ ਪੈਣਗੀਆਂ ਅਤੇ ਕੋਈ ਵਿੱਤੀ ਸਹਾਇਤਾ ਨਹੀਂ ਮਿਲੇਗੀ।ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੁਆਰਾ ਕੁਚਲੇ ਜਾਣ ਤੋਂ ਬਾਅਦ, ਦੇਸ਼ ਦੇ ਅੰਨਾਦਾਤਾ 'ਤੇ ਇਕ ਹੋਰ ਹਮਲਾ!
मोदी सरकार ने बजट बिगाड़ दिया-
— Rahul Gandhi (@RahulGandhi) February 6, 2021
देश और घर, दोनों का! pic.twitter.com/6GPrNwFuPm
ਟਵੀਟ ਦੀ ਇਕ ਲੜੀ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਦੇ 'ਮਿੱਤਰ' ਕੇਂਦ੍ਰਿਤ ਬਜਟ ਦਾ ਅਰਥ ਹੈ - ਵਿਦੇਸ਼ੀ ਹਾਲਤਾਂ ਵਿਚ ਚੀਨ ਨਾਲ ਲੜ ਰਹੇ ਸੈਨਿਕਾਂ ਦੀ ਕੋਈ ਸਹਾਇਤਾ ਨਹੀਂ ਹੈ। ਦੇਸ਼ ਦੀ ਰੱਖਿਆ ਕਰਨ ਵਾਲਿਆਂ ਨਾਲ ਧੋਖਾ!