ਲਾਪਤਾ ਨੌਜਵਾਨਾਂ ਨੂੰ ਲੈ ਐਡਵੋਕੇਟ ਸਿਮਰਨਜੀਤ ਗਿੱਲ ਨੇ ਕੀਤੇ ਹੈਰਾਨੀਜਨਕ ਖੁਲਾਸੇ!
Published : Feb 6, 2021, 2:24 pm IST
Updated : Feb 6, 2021, 2:24 pm IST
SHARE ARTICLE
Simranjit Kaur Gill
Simranjit Kaur Gill

26 ਜਨਵਰੀ ਮੌਕੇ ਕਿਸਾਨਾਂ ਦੇ ਟਰੈਕਟਰ ਪਰੇਡ ਦੌਰਾਨ ਹੀ ਕੁਝ ਹਿੰਸਕ ਵਰਤਾਰੇ ਹੋਏ ਸਨ...

ਨਵੀਂ ਦਿੱਲੀ (ਸੈਸ਼ਵ ਨਾਗਰਾ): 26 ਜਨਵਰੀ ਮੌਕੇ ਕਿਸਾਨਾਂ ਦੇ ਟਰੈਕਟਰ ਪਰੇਡ ਦੌਰਾਨ ਹੀ ਕੁਝ ਹਿੰਸਕ ਵਰਤਾਰੇ ਹੋਏ ਸਨ। ਜਿਸ ਦੌਰਾਨ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਕਰਦੇ ਹੋਏ ਕਈਂ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਸੀ। ਜਦਕਿ ਵੱਡੀ ਗਿਣਤੀ ਵਿਚ ਅਜਿਹੇ ਲੋਕ ਵੀ ਸਨ ਜਿਹੜੇ ਇਸ ਟਰੈਕਟਰ ਪਰੇਡ ਵਿਚ ਹਿੱਸਾ ਪਾਉਣ ਲਈ ਆਏ ਸਨ ਪਰ ਪਰੇਡ ਖਤਮ ਹੋਣ ਤੋਂ ਬਾਅਦ ਮੁੜ ਘਰ ਵਾਪਸ ਨਹੀਂ ਪਰਤੇ।

ਸਪੋਕਸਮੈਨ ਦੇ ਪੱਤਰਕਾਰ ਨਾਲ ਵਕੀਲ ਸਿਮਰਨਜੀਤ ਗਿੱਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਯੁਕਤ ਮੋਰਚੇ ਵੱਲੋਂ ਸਾਡੀ 5 ਮੈਂਬਰੀ ਟੀਮ ਬਣਾਈ ਗਈ ਹੈ, ਜਿਸਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਹਨ। ਉਨ੍ਹਾਂ ਕਿਹਾ ਸਾਡੀ ਟੀਮ ਟਰਾਲੀ To ਟਰਾਲੀ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰ ਰਹੇ ਹਾਂ ਕਿ ਤੁਹਾਡਾ ਕੋਈ ਮੈਂਬਰ ਲਾਪਤਾ ਤਾਂ ਨੀ ਹੈ।

Aam Aadmi Party supports 'Kissan Tractor Parade' on January 26Kissan Tractor Parade

ਉਨ੍ਹਾਂ ਕਿਹਾ ਕਿ ਬਹੁਤ ਲੋਕ ਸਟੇਜ ਉਤੇ ਨਹੀਂ ਜਾ ਪਾਉਂਦੇ ਪਰ ਉਨ੍ਹਾਂ ਲਈ ਅਸੀਂ ਸਟੇਜ ਨੇੜੇ ਇਕ ਹੈਲਪ ਡੈਸਕ ਲਗਾਇਆ ਗਿਆ ਹੈ, ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਦੀਆਂ ਹਨ ਅਤੇ ਹੈਲਪਲਾਈਨ ਨੰਬਰ ਵੀ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਅੰਦੋਲਨ ਵਿਚ ਲਾਵਾਰਿਸ ਖੜ੍ਹੇ ਵਾਹਨਾਂ ਦੀ ਜਾਂਚ ਕਰ ਰਹੇ ਹਾਂ ਕਿ ਇਨ੍ਹਾਂ ਦੇ ਵਿਅਕਤੀ ਲਾਪਤਾ ਤਾਂ ਨਹੀਂ ਹਨ, ਇਸ ਕਰਕੇ ਅਸੀਂ ਪਤਾ ਲਗਾ ਰਹੇ ਹਾਂ ਕਿ ਲਾਪਤਾ ਕਿਸਾਨ ਨੂੰ ਲੱਭਿਆ ਜਾਵੇ ਅਤੇ ਉਨ੍ਹਾਂ ਘਰ ਪਹੁੰਚਾਇਆ ਜਾਵੇ।

KissanKissan

ਉਨ੍ਹਾਂ ਕਿਹਾ ਕਿ ਸੰਘਰਸ਼ ਵਿਚੋਂ ਇੱਕ ਮੁੰਡਾ ਆਚਾਰ ਲੈਣ ਜਾ ਰਿਹਾ ਉਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਇਸਤੋਂ ਬਾਅਦ ਕੱਪੜੇ ਧੋਣ ਦੀ ਸੇਵਾ ਨਿਭਾ ਰਹੇ 2 ਨੌਜਵਾਨ ਏਟੀਐਮ ਵਿਚੋਂ ਪੈਸੇ ਕਢਾਉਣ ਜਾ ਰਹੇ ਸਨ ਤਾਂ ਉਹ ਵੀ ਲਾਪਤਾ ਹੋ ਗਏ ਸਨ, ਹੋਰ ਵੀ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਸਾਨੂੰ ਰੋਜ਼ਾਨਾ ਪਤਾ ਲੱਗ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੁੱਲ 148 ਨੌਜਵਾਨ ਹਨ, ਜਿੰਨਾਂ ਵਿਚੋਂ 27 ਨੌਜਵਾਨ ਜੇਲ੍ਹ ਵਿਚ ਬੰਦ ਹਨ, ਅਤੇ 6 ਨੌਜਵਾਨ ਜਮਾਨਤ ਉਤੇ ਜ੍ਹੇਲ ਵਿਚ ਬਾਹਰ ਵੀ ਚੁੱਕੇ ਹਨ, 22 ਨੌਜਵਾਨ ਹਾਲੇ ਤੱਕ ਲਾਪਤਾ ਹਨ।

Republic Day Tractors Parade Preparations Republic Day Tractors Parade

ਗਿੱਲ ਨੇ ਕਿਹਾ ਕਿ ਇਥੇ ਸਰਕਾਰ ਵੱਲੋਂ ਇੰਟਰਨੈਟ ਬੰਦ ਕੀਤਾ ਹੋਇਆ ਹੈ ਤੇ ਸਰਕਾਰ ਵੱਲੋਂ ਲੋਕਾਂ ਦੇ ਦਿਲ ਵਿਚ ਡਰ ਪੈਦਾ ਕਰਨ ਲਈ ਅਜਿਹੀਆਂ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਿਸਾਨੀ ਝੰਡੇ ਵਾਲੀਆਂ ਗੱਡੀਆਂ ਨੂੰ ਵੀ ਰੋਕ ਰਹੀ ਹੈ ਅਤੇ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement