ਲੁਧਿਆਣਾ ਦਾ ਲਾਪਤਾ ਨੌਜਵਾਨ ਮਿਲਿਆ, ਪਰਿਵਾਰ ਨੂੰ ਪਛਾਣਨ ਤੋਂ ਕੀਤਾ ਇਨਕਾਰ
Published : Mar 7, 2018, 10:41 am IST
Updated : Mar 7, 2018, 5:11 am IST
SHARE ARTICLE

ਲੁਧਿਆਣਾ ਵਿਖੇ ਪੀ. ਏ. ਯੂ. ਵਿੱਚ ਪੜ੍ਹਦੇ 25 ਸਾਲਾ ਨੌਜਵਾਨ ਕਈ ਦਿਨਾਂ ਤੋਂ ਗਾਇਬ ਸੀ। ਜਿਸ ਦਾ ਨਾਮ ਅਮਰਿੰਦਰ ਸਿੰਘ ਹੈ। ਜਿਸ ਦੀ ਸ੍ਰੀ ਅਨੰਦਪੁਰ ਸਾਹਿਬ ‘ਚ ਮਿਲਣ ਦੀ ਖ਼ਬਰ ਆਈ ਹੈ। ਉਹ ਪੀ. ਏ. ਯੂ. ਦੇ ਹੋਸਟਲ ਨੰ. 4 ਦੇ ਵਿੱਚ ਰਹਿੰਦਾ ਸੀ ਅਤੇ ਬੀ. ਐੱਸ. ਸੀ. ਦਾ ਵਿਦਿਆਰਥੀ ਹੈ। 


ਉਹ ਐਤਵਾਰ ਦੀ ਰਾਤ ਨੂੰ ਹੀ ਸ਼ੱਕੀ ਹਾਲਾਤਾਂ ਦੇ ਵਿੱਚ ਗਾਇਬ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਜਦੋਂ ਅਮਰਿੰਦਰ ਸਿੰਘ ਦੇ ਮਿਲਣ ਦੀ ਖ਼ਬਰ ਉਸ ਦੇ ਮਾਪਿਆਂ ਨੂੰ ਮਿਲੀ ਤਾਂ ਉਹ ਉਸੇ ਸਮੇਂ ਹੀ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ ਪਰ ਜਦ ਉਹਨਾਂ ਨੇ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਦੀਆਂ ਗੱਲਾਂ ਤੋਂ ਇੰਜ ਜਾਪਦਾ ਸੀ ਕਿ ਉਹ ਜਿਵੇਂ ਆਪਣੀ ਯਾਦ-ਸ਼ਕਤੀ ਗਵਾ ਬੈਠਾ ਹੈ। 


ਉਸ ਨੇ ਪਰਿਵਾਰ ਵਾਲਿਆਂ ਨੂੰ ਪਛਾਨਣ ਦੀ ਨਾਂਹ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਹ ਕੋਲੋਂ ਦੋ ਬੈਗ ਮਿਲੇ ਹਨ ਤੇ ਅੱਜ ਉਸ ਦਾ ਮੈਡੀਕਲ ਹੋਵੇਗਾ ਜਿਸ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement