 
          	ਭਾਰਤ ਰਤਨ, ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰਾਂ ਨਾਲ ਹੋ ਚੁੱਕੇ ਸਨ ਸਨਮਾਨਿਤ
ਨਵੀਂ ਦਿੱਲੀ : ਭਾਰਤ ਰਤਨ ਲਤਾ ਮੰਗੇਸ਼ਕਰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਦੇਸ਼ ਭਰ ਦੇ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਦੱਸ ਦੇਈਏ ਕਿ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਕੀਤਾ ਗਿਆ। ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ ਭਰਾ ਹਿਰਦੇਨਾਥ ਮੰਗੇਸ਼ਕਰ ਨੇ ਅਗਨੀ ਵਿਖਾਈ। ਲਤਾ ਮੰਗੇਸ਼ਕਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
 photo photo
photo photo
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਉਘੀਆਂ ਸ਼ਖਸੀਅਤਾਂ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਈਆਂ। ਦਸਣਯੋਗ ਹੈ ਕਿ 'ਸੁਰਾਂ ਦੀ ਮਲਿਕਾ' ਦੇ ਨਾਂਅ ਨਾਲ ਮਸ਼ਹੂਰ ਲਤਾ ਮੰਗੇਸ਼ਕਰਦਾ 92 ਸਾਲ ਦੀ ਉਮਰ 'ਚ ਐਤਵਾਰ ਯਾਨੀ ਅੱਜ ਸਵੇਰੇ 8:12 ਵਜੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇਹਾਂਤ ਹੋ ਗਿਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਮਲਟੀ ਆਰਗੇਨ ਫੇਲ੍ਹ ਹੋਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ ਹੈ।
 photo photo
photo photo
ਦੱਸਣਯੋਗ ਹੈ ਕਿ ਮਰਹੂਮ ਲਤਾ ਮੰਗੇਸ਼ਕਰ ਨੇ ਆਪਣਾ ਕਰੀਅਰ 1942 ਵਿੱਚ 13 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਅਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ 50,000 ਤੋਂ ਵੱਧ ਗੀਤ ਗਾਏ। ਆਪਣੇ ਸੱਤ ਦਹਾਕਿਆਂ ਤੋਂ ਵੱਧ ਗਾਇਕੀ ਦੇ ਕਰੀਅਰ ਦੌਰਾਨ, ਉਨ੍ਹਾਂ ਨੇ 'ਅਜੀਬ ਦਾਸਤਾਨ ਹੈ ਯੇ', 'ਪਿਆਰ ਕਿਆ ਤੋ ਡਰਨਾ ਕਯਾ' ਅਤੇ 'ਨੀਲਾ ਅਸਮਾਨ ਸੋ ਗਿਆ' ਸਮੇਤ ਕਈ ਯਾਦਗਾਰ ਗੀਤ ਗਾਏ ਹਨ।
 photo photo
photo photo
ਲਤਾ ਮੰਗੇਸ਼ਕਰ ਨੂੰ ਭਾਰਤ ਰਤਨ, ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
 
                     
                
 
	                     
	                     
	                     
	                     
     
     
     
                     
                     
                     
                     
                    