
ਵੱਖ-ਵੱਖ ਵਿਭਾਗਾਂ ਦੀ ਹੋਈ ਐਮਰਜੈਂਸੀ ਮੀਟਿੰਗ
ਚੀਨ: 10 ਮਿੰਟਾਂ ਦੇ ਅੰਦਰ ਆਪਸ 'ਚ ਟਕਰਾਏ ਕਰੀਬ 49 ਵਾਹਨ
16 ਦੀ ਮੌਤ ਤੇ 66 ਜ਼ਖ਼ਮੀ
-------
16 ਦੀ ਮੌਤ ਤੇ 66 ਜ਼ਖ਼ਮੀ
ਬੀਜਿੰਗ : ਮੱਧ ਚੀਨ ਦੇ ਹੁਨਾਨ ਸੂਬੇ ਵਿੱਚ ਕਈ ਵਾਹਨਾਂ ਦੀ ਟੱਕਰ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ। ਇਸ ਦੇ ਮੱਦੇਨਜ਼ਰ ਆਵਾਜਾਈ ਅਥਾਰਟੀ ਹੁਨਾਨ ਪ੍ਰਾਂਤ ਨੇ ਇਕ ਐਮਰਜੈਂਸੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਟਰਾਂਸਪੋਰਟ ਅਥਾਰਟੀ ਨੇ ਹਾਦਸੇ ਤੋਂ ਸਬਕ ਸਿੱਖਣ ਅਤੇ ਆਵਾਜਾਈ ਸੁਰੱਖਿਆ ਦੇ ਕੰਮ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ: ਚੀਨ ਨੇ ਕਲੋਨਿੰਗ ਜ਼ਰੀਏ ਬਣਾਈਆਂ ਤਿੰਨ ਸੁਪਰ ਗਾਂਵਾਂ, ਇਕ ਸਾਲ 'ਚ 18 ਟਨ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ ਇੱਕ ਗਾਂ
ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਵਾਪਰਿਆ ਜਦੋਂ ਹੁਨਾਨ ਪ੍ਰਾਂਤ ਦੇ ਚਾਂਗਸ਼ਾ ਸ਼ਹਿਰ ਵਿੱਚ ਜ਼ੁਚਾਂਗ-ਗੁਆਂਗਜ਼ੂ ਹਾਈਵੇਅ 'ਤੇ 10 ਮਿੰਟਾਂ ਦੇ ਅੰਦਰ ਕਰੀਬ 49 ਵਾਹਨ ਆਪਸ ਵਿੱਚ ਟਕਰਾ ਗਏ। ਟੱਕਰ ਮਗਰੋਂ ਕਈ ਵਾਹਨਾਂ ਵਿਚ ਅੱਗ ਲੱਗ ਗਈ। ਅਧਿਕਾਰੀਆਂ ਵਲੋਂ ਅੱਜ ਜਾਰੀ ਇੱਕ ਬਿਆਨ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਹਾਦਸੇ ਤੋਂ ਤੁਰੰਤ ਬਾਅਦ , ਐਮਰਜੈਂਸੀ ਪ੍ਰਬੰਧਨ ਮੰਤਰਾਲੇ ਅਤੇ ਰਾਸ਼ਟਰੀ ਐਮਰਜੈਂਸੀ ਮੈਡੀਕਲ ਰਿਸਰਚ ਸੈਂਟਰ ਦੀਆਂ ਕਾਰਜਸ਼ੀਲ ਟੀਮਾਂ ਨੂੰ ਜ਼ਖਮੀਆਂ ਦੇ ਇਲਾਜ ਲਈ ਘਟਨਾ ਸਥਾਨ 'ਤੇ ਭੇਜਿਆ ਗਿਆ। ਘਟਨਾ ਸਥਾਨ 'ਤੇ ਕੁੱਲ 182 ਫਾਇਰਫਾਈਟਰਜ਼ ਅਤੇ 30 ਬਚਾਅ ਵਾਹਨ ਕੰਮ ਕਰ ਰਹੇ ਹਨ। ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਗੰਭੀਰ ਜ਼ਖ਼ਮੀਆਂ ਵਿੱਚੋਂ ਅੱਠ ਦੀ ਹਾਲਤ ਫਿਲਹਾਲ ਸਥਿਰ ਹੈ। ਫਿਲਹਾਲ ਸੜਕ 'ਤੇ ਜਿੱਥੇ ਇਹ ਹਾਦਸਾ ਹੋਇਆ, ਉੱਥੇ ਟਰੈਫਿਕ ਮੁੜ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: Chinese App ban: ਚੀਨੀ ਐਪਸ 'ਤੇ IT ਮੰਤਰਾਲੇ ਦਾ ਸ਼ਿਕੰਜਾ, ਸਰਕਾਰ ਨੇ 200 ਤੋਂ ਵੱਧ ਐਪਸ 'ਤੇ ਲਗਾਈ ਪਾਬੰਦੀ
ਇਸ ਹਾਦਸੇ ਬਾਰੇ ਪੜਚੋਲ ਕਰਨ ਲਈ ਹੁਨਾਨ ਪ੍ਰਾਂਤ ਦੇ ਮੌਸਮ ਵਿਗਿਆਨ, ਐਮਰਜੈਂਸੀ ਅਤੇ ਆਵਾਜਾਈ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ,ਮੌਸਮ ਦੀ ਭਵਿੱਖਬਾਣੀ ਵਿੱਚ ਸੁਧਾਰ ਕਰਨ ਦੇ ਨਾਲ ਨਾਲ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਚਰਚਾ ਕੀਤੀ ਗਈ।