Hisar News: ਹਿਸਾਰ ਵਿਚ ਖੇਡ-ਖੇਡ 'ਚ ਫਾਂਸੀ 'ਤੇ ਲਟਕਿਆ ਬੱਚਾ, ਹੋਈ ਮੌਤ 
Published : Feb 6, 2024, 3:31 pm IST
Updated : Feb 6, 2024, 3:32 pm IST
SHARE ARTICLE
Farooq
Farooq

ਦਰਵਾਜ਼ੇ 'ਤੇ ਬੰਨ੍ਹੀ ਰੱਸੀ ਗਲੇ 'ਚ ਆ ਪਈ, ਛੋਟੀ ਭੈਣ ਨਾਲ ਖੇਡ ਰਿਹਾ ਸੀ ਬੱਚਾ 

Hisar News: ਹਿਸਾਰ - ਹਰਿਆਣਾ ਦੇ ਹਿਸਾਰ 'ਚ ਖੇਡਦੇ ਸਮੇਂ ਦਰਵਾਜ਼ੇ 'ਤੇ ਬੰਨ੍ਹੀ ਰੱਸੀ ਵਿਚ ਸਿਰ ਫਸਣ ਕਰ ਕੇ 10 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਮਾਪੇ ਕਿਸੇ ਕੰਮ ਲਈ ਨੇੜਲੇ ਕਾਮਨ ਸਰਵਿਸ ਸੈਂਟਰ (ਸੀਐਸਸੀ) ਗਏ ਹੋਏ ਸਨ। ਜਦੋਂ ਉਹ ਵਾਪਸ ਪਰਤੇ ਤਾਂ ਉਸ ਦੇ ਲੜਕੇ ਦੇ ਗਲੇ ਵਿਚ ਫਾਹਾ ਲੱਗਾ ਹੋਇਆ ਸੀ ਅਤੇ ਬੇਹੋਸ਼ ਪਿਆ ਸੀ।   

ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਬੱਚੇ ਦੇ ਪਿਤਾ ਮੋਨੂੰ ਨੇ ਦੱਸਿਆ ਕਿ ਉਹ 10 ਸਾਲਾਂ ਤੋਂ ਹਿਸਾਰ ਦੇ ਸੈਕਟਰ 14 ਦੇ ਨਿਊ ਜਵਾਹਰ ਨਗਰ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਡੀਸੀਐਮ ਮਿੱਲ ਵਿਚ ਕੰਮ ਕਰਦਾ ਸੀ। ਸੋਮਵਾਰ ਸ਼ਾਮ ਨੂੰ ਉਹ ਆਪਣੀ ਪਤਨੀ ਸੁਨੀਤਾ ਨਾਲ ਨੇੜਲੇ ਸੀਐਸਸੀ ਸੈਂਟਰ ਗਿਆ ਸੀ। ਇਸ ਦੌਰਾਨ ਉਸ ਦਾ 10 ਸਾਲਾ ਪੁੱਤਰ ਫਾਰੂਕ ਅਤੇ ਛੋਟੀ ਬੇਟੀ ਮਾਨਸੀ ਕਮਰੇ ਵਿਚ ਖੇਡ ਰਹੇ ਸਨ। 

ਉਨ੍ਹਾਂ ਨੇ ਸੋਚਿਆ ਕਿ ਉਹ ਕੁਝ ਸਮੇਂ ਬਾਅਦ ਘਰ ਆਵੇਗਾ। ਇਸ ਲਈ ਉਹ ਦੋਵੇਂ ਬੱਚਿਆਂ ਨੂੰ ਕਮਰੇ ਵਿਚ ਖੇਡਣ ਲਈ ਛੱਡ ਗਏ। ਮੋਨੂੰ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਅਤੇ ਉਸ ਦੀ ਪਤਨੀ ਵਾਪਸ ਆਏ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਅੱਧੇ ਤੋਂ ਵੱਧ ਬੰਦ ਸੀ। ਇਸ ’ਤੇ ਜਦੋਂ ਸੁਨੀਤਾ ਦੂਜੇ ਦਰਵਾਜ਼ੇ ਤੋਂ ਕਮਰੇ ’ਚ ਗਈ ਤਾਂ ਉਸ ਦੇ ਲੜਕੇ ਫਾਰੂਕ ਦੀ ਲਾਸ਼ ਗੇਟ ’ਤੇ ਬੰਨ੍ਹੀ ਰੱਸੀ ਨਾਲ ਫਾਹੇ ਨਾਲ ਲਟਕਦੀ ਮਿਲੀ। ਉਸ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। 

ਐਚਟੀਐਮ ਥਾਣੇ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੱਚਾ ਗੇਟ ’ਤੇ ਬੰਨ੍ਹੀ ਰੱਸੀ ਨਾਲ ਖੇਡ ਰਿਹਾ ਸੀ। ਅਚਾਨਕ ਰੱਸੀ ਉਸ ਦੇ ਗਲੇ ਵਿਚ ਪਾ ਗਈ। ਦਮ ਘੁੱਟਣ ਕਾਰਨ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਪਿਤਾ ਮੋਨੂੰ ਸਿੰਘ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।  
 

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement