Delhi News : ਲੀਬੀਆ 'ਚ ਫਸੇ 18 ਭਾਰਤੀ ਪਰਤੇ ਦੇਸ਼, ਨੌਕਰੀ ਦੇ ਝਾਂਸੇ ’ਚ ਆ ਕੇ ਬਿਨਾਂ ਵੀਜ਼ੇ ਤੋਂ ਪਹੁੰਚੇ ਸੀ ਲਿਬੀਆ

By : BALJINDERK

Published : Feb 6, 2025, 5:04 pm IST
Updated : Feb 6, 2025, 5:04 pm IST
SHARE ARTICLE
ਲੀਬੀਆ 'ਚ ਫਸੇ 18 ਭਾਰਤੀ ਪਰਤੇ ਦੇਸ਼
ਲੀਬੀਆ 'ਚ ਫਸੇ 18 ਭਾਰਤੀ ਪਰਤੇ ਦੇਸ਼

Delhi News : ਲਿਬੀਆ ਦੇ ਇਕ ਠੇਕੇਦਾਰ ਨੇ ਫ਼ਰਜ਼ੀ ਭਰਤੀ ਏਜੰਟਾਂ ਰਾਹੀਂ ਨੌਕਰੀਆਂ ਦਿਵਾਉਣ ਦਾ ਦਿੱਤਾ ਝਾਂਸਾ 

Delhi News in Punjabi : ਲਿਬੀਆ ਦੇ ਬੇਨਗਾਜ਼ੀ ’ਚ ਕਈ ਹਫ਼ਤਿਆਂ ਤੋਂ ਵਸਿਆ 18 ਭਾਰਤੀਆਂ ਦਾ ਇਕ ਸਮੂਹ ਅੱਜ ਸਵੇਰੇ ਸਹੀ ਸਲਾਮਤ ਨਵੀਂ ਦਿੱਲੀ ਪਹੁੰਚ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ। ਸੂਤਰਾਂ ਮੁਤਾਬਕ, ਇਹ ਕਾਮੇ ਨੌਕਰੀ ਦੇ ਝਾਂਸੇ ’ਚ ਆ ਕੇ ਬਿਨਾਂ ਵੀਜ਼ੇ ਤੋਂ ਹੀ ਲਿਬੀਆ ਪੁੱਜ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉੱਥੇ ਤਨਖ਼ਾਹਾਂ ਨੂੰ ਲੈ ਕੇ ਠੇਕੇਦਾਰ ਨਾਲ ਬਹਿਸ ਹੋਣ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਜੇਲ੍ਹ ਵਰਗੇ ਹਾਲਾਤ ਵਿੱਚ ਰੱਖਿਆ ਗਿਆ।
ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀਆਂ ਦਾ ਇਹ ਸਮੂਹ ਤੁਰਕੀ ਏਅਰਲਾਈਨਜ਼ ਦੀ ਉਡਾਣ ਰਾਹੀਂ ਅੱਜ ਸਵੇਰ ਸਮੇਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਿਆ। ਲਿਬੀਆ ’ਚ ਸਥਿਤ ਭਾਰਤੀ ਦੂਤਾਵਾਸ ਬੇਨਗਾਜ਼ੀ ' ਵਿੱਚ ਕਈ ਹਫ਼ਤਿਆਂ ਤੋਂ ਫਸੇ 18 ਭਾਰਤੀਆਂ ਨੂੰ ਉੱਥੋਂ ਕੱਢਣ ਵਿੱਚ ਸਫ਼ਲ ਰਿਹਾ।

ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਲਿਬੀਆ ਦੇ ਇਕ ਠੇਕੇਦਾਰ ਨੇ ਫ਼ਰਜ਼ੀ ਭਰਤੀ ਏਜੰਟਾਂ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਦਾ ਝਾਂਸਾ ਦਿੱਤਾ ਸੀ। ਉਹ ਦੁਬਈ ਵਿੱਚ ਠੇਕੇਦਾਰ ਦੇ ਸੰਪਰਕ ਵਿੱਚ ਆਏ ਅਤੇ ਬਿਨਾਂ ਵੀਜ਼ੇ ਤੋਂ ਲਿਬੀਆ ਪਹੁੰਚ ਗਏ ਸਨ। ਇਕ ਅਧਿਕਾਰੀ ਨੇ ਕਿਹਾ, “ਹਾਲਾਂਕਿ, ਉਨ੍ਹਾਂ ਕੋਲ ਵੀਜ਼ਾ ਨਹੀਂ ਸੀ ਪਰ ਫਿਰ ਵੀ ਅਸੀਂ ਐਗਜ਼ਿਟ ਪਰਮਿਟ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਉੱਥੋਂ ਕੱਢਣ ਵਿੱਚ ਸਫ਼ਲ ਰਹੇ। ਇਸ ਵਿੱਚ ਕੁਝ ਸਮਾਂ ਜ਼ਰੂਰ ਲੱਗਿਆ।

(For more news apart from 18 Indians stuck in Libya returned country, came Libya without visa under illusion job News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement