
ਰਣਦੀਪ ਸੂਰਜੇਵਾਲਾ ਨੇ ਇੰਡੀਆ ਨੇਗੋਸਿਏਸ਼ਨ ਟੀਮ ਦੇ ਹਵਾਲੇ ਤੋਂ ਕਿਹਾ,ਕਿ ਇਹ ਚੌਕੀਦਾਰ ਦੀ ਤੀਜੀ ਚੋਰੀ ਹੈ..
ਨਵੀ ਦਿੱਲੀ : ਰਾਫੇਲ ਦੇ ਮੁੱਦੇ ਤੇ ਇਕ ਵਾਰ ਫਿਰ ਕਾਂਗਰਸ ਨੇ ਮੋਦੀ ਨੂੰ ਘੇਰਨ ਦੀ ਕੌਸ਼ਿਸ਼ ਕੀਤੀ ਹੈ। ਕਾਂਗਰਸ ਸਰਕਾਰ ਵਲੋਂ ਰਣਦੀਪ ਸੂਰਜੇਵਾਲਾ ਅਤੇ ਪ੍ਰਿਯੰਕਾ ਚਤੁਰਵੇਦੀ ਨੇ ਪ੍ਰੈਸ ਕਾਨਫਰੰਸ ਵਿਚ ਰਾਫੇਲ ਨੂੰ ਲੈ ਕੇ ਮੋਦੀ ਸਰਕਾਰ ਤੇ ਚੋਰੀ ਦਾ ਦੋਸ਼ ਲਾਇਆ ਹੈ ਅਤੇ ਇਕ ਵਾਰ ਫਿਰ ਕਿਹਾ ਕਿ ਚੌਕੀਦਾਰ ਚੋਰ ਹੈ। ਰਣਦੀਪ ਸੂਰਜੇਵਾਲਾ ਨੇ ਇੰਡੀਆ ਨੇਗੋਸਿਏਸ਼ਨ ਟੀਮ ਦੇ ਹਵਾਲੇ ਤੋਂ ਕਿਹਾ ਕਿ ਜਦ ਕਾਂਗਰਸ ਦੀ ਸਰਕਾਰ 126 ਜਹਾਜ ਖਰੀਦ ਰਹੀ ਸੀ, ਉਦੋਂ ਉਨ੍ਹਾਂ ਚ ਟ੍ਰਾਸਫਰ ਆਫ ਟੈਕਨੋਲੇਜੀ ਸ਼ਾਮਿਲ ਸੀ। ਪਰ ਮੋਦੀ ਸਰਕਾਰ ਦੇ ਸੌਦੇ ‘ਚ ਇਹ ਨਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਚੌਕੀਦਾਰ ਦੀ ਤੀਜੀ ਚੋਰੀ ਹੈ।
ਚੌਕੀਦਾਰ ਖੁਦ ਭਾਰਤੀ ਨੈਗੋਸ਼ੀਏਸ਼ਨ ਟੀਮ ਨੂੰ ਬਾਈਪਾਸ ਕਰਕੇ 36 ਲੜਾਕੂ ਜਹਾਜ਼ਾਂ ਦੀ ਗੱਲਬਾਤ ਕੀਤੀ ਸੀ। ਇਹ ਸੰਵੇਦਨਸੀਲ ਗੱਲ ਹੈ ਕਿ ਇਨ੍ਹਾਂ 36 ਲੜਾਕੂ ਜਹਾਜ਼ਾ ਨੂੰ ਖਰੀਦਣ ਦਾ ਫੈਸਲਾ ਇੰਡੀਅਨ ਨੈਗੋਸ਼ੀਏਸ਼ਨ ਟੀਮ ਨੇ ਨਹੀ ਲਿਆ । ਇਸਦੀ ਗੱਲ ਅਜੀਤ ਡੋਵਾਲ ਨੇ ਕੀਤੀ ਸੀ। ਇਸ ਤੋਂ ਪਹਿਲਾ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਰਾਫੇਲ ਸੋਦੇ ਤੇ ਪਲਟਵਾਰ ਕਰਦੇ ਹੋਏ ਕਿਹਾ ਅਤੇ ਦਾਅਵਾ ਕੀਤਾ ਕਿ ਸਰਕਾਰ ਨੇ ਇਸ ਲੜਾਕੂ ਜਹਾਜ ਨੂੰ ਖਰੀਦਣ ਦੀ ਪ੍ਰਕਿਰਿਆ ਤੇ ਗੋਰ ਕਰਨ ਵਾਲੀ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਨੂੰ ਅਣਗੌਲਿਆ ਗਿਆ, ਜਿਸ ਤੇ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ।
ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਰਖਿਆ ਮੰਤਰੀ ਏਕੇ ਐਟਨੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਬਾਲਾਕੋਟ ਵਿਚ ਹੋਈ ਹਵਾਈ ਸੈਨਾ ਦੀ ਕਾਰਵਾਈ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸ਼ਾਹ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਐਟਨੀ ਨੇ ਪੱਤਰਕਾਰਾ ਨੂੰ ਕਿਹਾ, ਮੈ ਆਪਣੇ ਸੁਰਖਿਆਂ ਬਲਾਂ ਦੀ ਵੀਰਤਾ ਅਤੇ ਬਲਿਦਾਨ ਨੂੰ ਸਲਾਮ ਕਰਦਾ ਹਾਂ। ਸਾਨੂੰ ਸਾਰਿਆਂ ਨੂੰ ਆਪਣੇ ਸੁਰਖਿਆਂ ਬਲਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾ ਨੇ ਦਾਅਵਾ ਕੀਤਾ, ਸਾਡੇ ਪ੍ਰਧਾਨ ਮੰਤਰੀ ਦੇਸ਼ ਵਿਚ ਘੁੰਮ ਰਹੇ ਹਨ ਅਤੇ ਗਲਤ ਜਾਣਕਾਰੀ ਫੈਲਾਂ ਰਹੇ ਹਨ।
ਉਨ੍ਹਾਂ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਕਮਿਸ਼ਨ ਦੇ ਲਈ ਰਾਫੇਲ ਦੇ ਸੌਦੇ ‘ਚ ਦੇਰੀ ਕੀਤੀ। ਉਨਾਂ ਦੇ ਇਸ ਦੋਸ਼ ਵਿਚ ਕੋਈ ਸਚਾਈ ਨਹੀ ਹੈ। ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਕੈਗ ਰਿਪੋਰਟ ਤੋਂ ਸਾਫ ਹੈ ਕਿ ਪੂਰਬ ਦੀ ਭਾਜਪਾ ਸਰਕਾਰ ਨੇ ਚਾਰ ਸਾਲ ਬਰਬਾਦ ਕੀਤੇ ਹਨ। ਪਰ ਜਦੋਂ ਕਾਂਗਰਸ ਸਰਕਾਰ ਆਈ ਤਾਂ ਅਸੀ ਪ੍ਰਕਿਰਿਆ ਸੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਕਿਰਿਆ ਦੇ ਦੌਰਾਨ ਭਾਜਪਾ ਦੇ ਨੇਤਾ ਯਸਵੰਤ ਸਿਨਹਾ ਅਤੇ ਸੁਬਰਾਮਨੀਅਮ ਸਵਾਮੀ ਨੇ ਇਤਰਾਜ ਕੀਤਾ ਸੀ। ਇਸ ਤੋਂ ਬਾਅਦ ਇਕ ਕਮੇਟੀ ਬਣਾਈ ਗਈ । ਇਸ ਕਮੇਟੀ ਦੀ ਰਿਪੋਰਟ ਨੂੰ ਨਰਿੰਦਰ ਮੋਦੀ ਨੇ ਨਜਰਅੰਦਾਜ ਕੀਤਾ।
ਜੇਕਰ ਅਸੀ ਸਰਕਾਰ ਵਿਚ ਰਹਿ ਕੇ ਕਮੇਟੀ ਦੀ ਰਿਪੋਰਟ ਨੂੰ ਨਜਰਅੰਦਾਜ ਕਰਦੇ ਤਾਂ ਕੈਗ ਦੀ ਕੀ ਪ੍ਰਕਿਰਿਆ ਹੁੰਦੀ? ਕਾਂਗਰਸੀ ਨੇਤਾ ਨੇ ਕਿਹਾ,ਮੈਨੂੰ ਜਾਣਨ ਤੋਂ ਬਾਅਦ ਹੈਰਾਨੀ ਹੋਈ ਇਸ ਸਰਕਾਰ ਦੀ ਰਿਪੋਰਟ ਤੇ ਨਾ ਤਾਂ ਰੱਖਿਆ ਮੰਤਰਾਲੇ ਵਿਚ ਕੋਈ ਚਰਚਾ ਹੋਈ ਅਤੇ ਨਾ ਹੀ ਸੁਰਖਿਆ ਮਾਮਲਿਆ ਦੀ ਕੈਬਨਿਟ ਕਮੇਟੀ ਵਿਚ ਇਸ ਤੇ ਕੋਈ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾ ਦੀ ਸਰਕਾਰ ਨੇ ਕਮੇਟੀ ਦੀ ਰਿਪੋਰਟ ਪ੍ਰਤਿ ਅਣਗਹਿਲੀ ਕਿਉ ਕੀਤੀ? ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਫਰਾਂਸ ਨਾਲ ਜੋ ਸਮਝੋਤਾ ਕੀਤਾ, ਉਸ ਵਿਚ ਮੋਦੀ ਨੇ ਦੇਸ਼ ਦੇ ਰਾਸ਼ਟਰੀ ਹਿੱਤਾਂ ਨਾਲ ਸਮਝੋਤਾ ਕੀਤਾ ਹੈ।