
ਤਨਾਅ ਦੇ ਬਾਵਜੂਦ ਪਾਕਿਸਤਾਨ ਭਾਰਤ ਨਾਲ ਕਰਤਾਰਪੁਰ ਲਾਂਘੇ ਤੇ ਗੱਲਬਾਤ ਜਾਰੀ
ਇਸਲਾਮਾਬਾਦ: ਤਨਾਅ ਦੇ ਬਾਵਜੂਦ ਪਾਕਿਸਤਾਨ ਭਾਰਤ ਨਾਲ ਕਰਤਾਰਪੁਰ ਲਾਂਘੇ ਤੇ ਗੱਲਬਾਤ ਜਾਰੀ ਰੱਖਣਾ ਚਹੁੰਦਾ ਹੈ। ਪਾਕ ਦੇ ਵਿਦੇਸ਼ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਲਾਂਘੇ ਦੇ ਸਮਝੌਤੇ ਦੇ ਡਰਾਫਟ ਤੇ ਚਰਚਾ ਲਈ 14 ਮਾਰਚ ਨੂੰ ਇਕ ਟੀਮ ਭਾਰਤ ਆਵੇਗੀ। 14 ਫਰਵਰੀ ਨੂੰ ਪੁਲਵਾਮਾ ਹਮਲੇ ਅਤੇ 26 ਫਰਵਰੀ ਨੂੰ ਭਾਰਤ ਦੀ ਏਅਰ ਸਟਾ੍ਰ੍ਈਕ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਰਿਸ਼ਤੇ ਵਿਚ ਆਏ ਤਨਾਅ ਵਿਚਕਾਰ ਸਥਿਤੀ ਸਧਾਰਨ ਹੋਣ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ।
Kartarpur Sahib
ਲਾਂਘਾ ਬਣਨ ਤੋਂ ਬਾਅਦ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਲਏ ਪਾਕਿ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਜਾ ਸਕਣਗੇ। ਪਿਛਲੇ ਸਾਲ ਨਵੰਬਰ ਵਿਚ ਭਾਰਤ ਅਤੇ ਪਾਕਿਸਤਾਨ ਨੇ ਅਪਣੇ-ਅਪਣੇ ਪਾਸਿਓਂ ਬਣਨ ਵਾਲੇ ਲਾਂਘੇ ਤੇ ਚਰਚਾ ਕੀਤੀ ਸੀ। 28 ਨਵੰਬਰ ਨੂੰ ਪਾਕਿ ਦੇ ਪੋ੍ਰ੍ਗਰਾਮ ਵਿਚ ਭਾਰਤ ਦੇ ਦੋ ਕੇਦਰੀਂ ਮੰਤਰੀ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਿਲ ਹੋਏ ਸੀ।ਪਾਕਿ ਦੇ ਵਿਦੇਸ਼ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਟੀਮ ਦੇ ਦੌਰੇ ਦੀ ਜਾਣਕਾਰੀ ਦਿੱਤੀ।
ਇਸ ਦੌਰੇ ਦੇ ਮੱਦੇਨਜ਼ਰ ਭਾਰਤ ਵਿਚ ਪਾਕਿ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਜਲਦ ਦਿੱਲੀ ਪਰਤਣਗੇ।ਫੈਜ਼ਲ ਮੁਤਾਬਿਕ ਪਾਕਿ ਦੀ ਡੈਲੀਗੇਸ਼ਨ 14 ਮਾਰਚ 2019 ਨੂੰ ਭਾਰਤ ਜਾਵੇਗਾ ਅਤੇ ਭਾਰਤ ਦਾ ਡੈਲੀਗੇਸ਼ਨ 28 ਮਾਰਚ ਨੂੰ ਇਸਲਾਮਾਬਾਦ ਆਵੇਗਾ। ਇਸ ਵਿਚ ਕਰਤਾਰਪੁਰ ਦੇ ਡਾ੍ਰ੍ਫਟ ਐਗਰੀਮੈਂਟ ’ਤੇ ਚਰਚਾ ਹੋਵੇਗੀ।