
ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਕਾਰਨ ਕਰਤਾਰਪੁਰ ਸਾਹਿਬ ਗਲਿਆਰੇ ਦੇ ਪ੍ਰਭਾਵਿਤ ਹੋਣ ਦੇ ਤੌਖ਼ਲਿਆਂ ਸਾਫ ਹੋ ਗਏ ਹਨ। ਭਾਰਤ ਨੇ ਸਾਫ ਕੀਤਾ...
ਨਵੀਂ ਦਿੱਲੀ : ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਕਾਰਨ ਕਰਤਾਰਪੁਰ ਸਾਹਿਬ ਗਲਿਆਰੇ ਦੇ ਪ੍ਰਭਾਵਿਤ ਹੋਣ ਦੇ ਤੌਖ਼ਲਿਆਂ ਸਾਫ ਹੋ ਗਏ ਹਨ। ਭਾਰਤ ਨੇ ਸਾਫ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਨਾਲ ਤੈਅ ਕੀਤੀ ਹਰ ਵਾਰਤਾ ਨੂੰ ਤੈਅ ਸਮੇਂ ਮੁਤਾਬਕ ਹੀ ਕੀਤਾ ਜਾਵੇਗਾ। ਗਲਿਆਰੇ ਸਬੰਧੀ ਦੋਵੇਂ ਦੇਸ਼ਾਂ ਦੇ ਵਫ਼ਦ 13 ਮਾਰਚ ਨੂੰ ਮਿਲਣ ਜਾ ਰਹੇ ਹਨ।
Kartarpur Sahib
ਕੇਂਦਰ ਸਰਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਤਾਰਪੁਰ ਸਾਹਿਬ ਕੌਰੀਡੋਰ ਦੇਸ਼ ਦੀ ਆਬਾਦੀ ਦੇ ਜ਼ਿਕਰਯੋਗ ਹਿੱਸੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਜਜ਼ਬਾਤਾਂ ਨਾਲ ਸਬੰਧਤ ਹੈ। ਇਸ ਲਈ ਭਾਰਤੀ ਵਫ਼ਦ ਕਰਤਾਰਪੁਰ ਸਾਹਿਬ ਗੁਰਦੁਆਰੇ ਤਕ ਬਣਨ ਵਾਲੇ ਗਲਿਆਰੇ ਲਈ ਪਾਕਿਸਤਾਨ ਨਾਲ ਮੁਲਾਕਾਤ ਕਰੇਗਾ।
Pakistan Stops Samjhauta Express
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਅਤੇ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ 'ਚ ਦਹਿਸ਼ਤੀ ਟਿਕਾਣਿਆਂ 'ਤੇ ਸੁੱਟੇ ਬੰਬਾਂ ਮਗਰੋਂ ਦੋਵਾਂ ਮੁਲਕਾਂ 'ਚ ਤਲਖ਼ੀ ਬੇਹੱਦ ਵਧ ਗਈ ਸੀ। ਉੱਧਰ, ਪਾਕਿਸਤਾਨ ਨੇ ਕਈ ਵਾਰ ਭਾਰਤ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ, ਜਿਸ ਕਾਰਨ ਮਾਹੌਲ ਸ਼ਾਂਤ ਹੋਣ ਵੱਲ ਵਧ ਰਿਹਾ ਹੈ।