
ਸੁਪਰੀਮ ਕੋਰਟ ਵਿਚ ਰਾਫੇਲ ਮਾਮਲੇ ਚ ਮੁੜਵਿਚਾਰ ਜਾਚਿਕਾਵਾਂ ਤੇ ਸੁਣਵਾਈ ਚੱਲ ਰਹੀ ਹੈ...
ਨਵੀ ਦਿੱਲੀ : ਸੁਪਰੀਮ ਕੋਰਟ ਵਿਚ ਰਾਫੇਲ ਮਾਮਲੇ ਚ ਮੁੜਵਿਚਾਰ ਜਾਚਿਕਾਵਾਂ ਤੇ ਸੁਣਵਾਈ ਚੱਲ ਰਹੀ ਹੈ। ਸੀਨੀਅਰ ਵਕੀਲ ਪ੍ਰਸ਼ਾਤ ਭੂਸਣ ਨੇ ਬਹਿਸ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਵਿਚ ਹਲਫੀਆਂ ਬਿਆਨ ਦੇਣਾ ਚਾਹੁੰਦੇ ਹਨ ਜੋ ਐਨ ਰਾਮ ਦੇ ਲੇਖ ਤੇ ਹੈ। ਇਸ ਪਰ ਸੀਜੇਆਈ ਰੰਜਨ ਗੋਗੋਈ ਨੇ ਕਿਹਾ ਕਿ ਅਸੀ ਕਿਸੇ ਹੋਰ ਬਿਆਨ ਨੂੰ ਨਹੀ ਵੇਖਣਾ ਚਾਹੁੰਦੇ ਹਨ, ਅਸੀ ਤੁਹਾਡੀ ਮੁੜ ਵਿਚਾਰ ਜਾਚਿਕਾ ਪੜੀ ਹੈ, ਇਸ ਲਈ ਤੁਸੀ ਉਸ ਤੇ ਵਿਚਾਰ ਕਰੋ ।
ਦੱਸ ਦੇਈਏ ਦਸੰਬਰ ਵਿਚ ਹੋਈ ਸੁਣਵਾਈ ਵਿਚ ਸੁਪਰੀਮ ਕੋਰਟ ਨੇ ਰਾਫੇਲ ਸੌਦੇ ਨੂੰ ਲੈ ਕੇ ਮੋਦੀ ਨੂੰ ਰਾਹਤ ਦਿੱਤੀ ਸੀ। ਸੁਪਰੀਮ ਕੋਰਟ ਤੋਂ ਸਰਕਾਰ ਨੇ ਬਾਅਦ ਵਿਚ ਫੈਸਲੇ ਵਿਚ ਸੀਏਜੀ ਰਿਪੋਰਟ ਦਾ ਸੁਝਾਅ ਕਰਨ ਵਾਲੇ ਹਿੱਸੇ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪ੍ਰਸ਼ਾਤ ਭੂਸਣ, ਜਸਵੰਤ ਸਿੰਨਹਾ,ਅਰੂਣ ਸ਼ੋਰੀ ਨੇ ਵੀ ਫੈਸਲੇ ਦੇ ਖਿਲਾਫ ਮੁੜ ਵਿਚਾਰ ਜਾਚਿਕਾ ਦਾਇਰ ਕੀਤੀ ਸੀ, ਜਿਸ ਤੇ ਸੁਣਵਾਈ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ 26 ਫਰਵਰੀ ਨੂੰ ਸੁਪਰੀਮ ਕੋਰਟ ਰਾਫੇਲ ਮਾਮਲੇ ਤੇ ਦਾਇਰ ਮੁੜਵਿਚਾਰ ਜਾਚਿਕਾਵਾਂ ਤੇ ਸੁਣਵਾਈ ਦੇ ਲਈ ਤਿਆਰ ਹੋ ਗਿਆ ਸੀ। ਕੋਰਟ ਨੇ ਕਿਹਾ ਕਿ ਇਹ ਸੁਣਵਾਈ ਖੁਲੀ ਅਦਾਲਤ ਵਿਚ ਹੋਵੇਗੀ। ਦਰਅਸਲ, ਰਾਫੇਲ ਤੇ 14 ਦਸੰਬਰ ਦੇ ਫੈਸਲੇ ਤੇ ਚਾਰ ਜਾਚਿਕਾਵਾਂ ਦਾਇਰ ਕੀਤੀਆ ਗਈਆ ਸਨ। ਪਹਿਲੀ ਖੋਜ ਜਾਚਿਕਾ ਕੇਦਰ ਸਰਕਾਰ ਦੁਆਰਾ ਦਾਖਿਲ ਕੀਤੀ ਸੀ, ਕਿ ਕੋਰਟ ਫੈਸਲੇ ਵਿਚ CAG ਰਿਪੋਰਟ ਸੰਸਦ ਦੇ ਸਾਹਮਣੇ ਰੱਖੀ ਗਈ ਸੀ, ਉਸਦੀ ਟਿੱਪਣੀ ਨੂੰ ਠੀਕ ਕਰੇ।
ਕੇਂਦਰ ਦਾ ਕਹਿਣਾ ਸੀ ਕਿ ਕੋਰਟ ਨੇ ਸਰਕਾਰੀ ਨੋਟ ਦੀ ਗਲਤ ਵਿਆਖਿਆ ਕੀਤੀ ਹੈ। ਪ੍ਰਸ਼ਾਤ ਭੂਸਣ,ਯਸਵੰਤ ਸਿੰਨਹਾ ਅਤੇ ਅਰੂਣ ਸ਼ੌਰੀ ਨੇ ਮੁੜ ਵਿਚਾਰ ਜਾਚਿਕਾ ‘ਚ ਅਦਾਲਤ ਤੋਂ ਰਾਫੇਲ ਆਦੇਸ਼ ਦੀ ਸਮੀਖਿਆ ਕਰਨ ਲਈ ਕਿਹਾ ਹੈ। ਆਪ ਨੇਤਾ ਸੰਜੇ ਸਿੰਘ ਦੀ ਜਾਚਿਕਾਂ ਵੀ ਲੰਮੇ ਸਮੇ ਤੋਂ ਪਈ ਹੈ। ਪ੍ਰਸ਼ਾਤ ਭੂਸਣ ਦੀ ਚੋਥੀ ਜਾਚਿਕਾ ਜਿਹੜੀ ਸਰਕਾਰ ਵਲੋਂ ਦਿਤੇ ਗਏ ਨੋਟਿਸ ਵਿਚ ਅਦਾਲਤ ਨੂੰ ਗੁੰਮਰਾਹ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹਨ। ਜਿਸ ਵਿਚ ਲਿਖਿਆ ਹੈ ਕਿ CAG ਨੇ ਰਾਫੇਲ ਤੇ ਸੰਸਦ ਵਿਚ ਆਪਣੀ ਰਿਪੋਰਟ ਭੇਜੀ।