
ਐਂਟੀ ਟੈਂਕ ਮਿਜ਼ਾਈਲ ਜ਼ਰੀਏ ਕੀਤਾ ਹਮਲਾ
ਸ੍ਰੀਨਗਰ: ਕੰਟਰੋਲ ਰੇਖਾ 'ਤੇ ਬਰਫ਼ ਪਿਘਲਣ ਮਗਰੋਂ ਅਤਿਵਾਦੀਆਂ ਦੀ ਘੁਸਪੈਠ ਕਰਾਉਣ ਦੀ ਕੋਸ਼ਿਸ਼ ਕਰ ਰਹੀ ਪਾਕਿਸਤਾਨੀ ਫ਼ੌਜ ਨੂੰ ਭਾਰਤੀ ਜਵਾਨਾਂ ਨੇ ਮੂੰਹਤੋੜ ਜਵਾਬ ਦਿਤਾ ਹੈ। ਕੁਪਵਾੜਾ ਵਿਚ ਅਤਿਵਾਦੀ ਘੁਸਪੈਠ ਦੀ ਕੋਸ਼ਿਸ਼ ਕਰਾ ਰਹੇ ਪਾਕਿਸਤਾਨ ਵਿਰੁਧ ਵੱਡੀ ਕਾਰਵਾਈ ਕਰਦਿਆਂ ਭਾਰਤੀ ਫ਼ੌਜ ਨੇ ਐਂਟੀ ਟੈਂਕ ਮਿਜ਼ਾਈਲ ਹਮਲੇ ਜ਼ਰੀਏ ਪਾਕਿਸਤਾਨ ਦੀਆਂ ਕਈ ਅਗਲੀਆਂ ਚੌਕੀਆਂ ਤਬਾਹ ਕਰ ਦਿਤੀਆਂ।
Pakistan
ਇਸ ਕਾਰਵਾਈ ਵਿਚ ਪਾਕਿਸਤਾਨ ਦੇ ਕਈ ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਭਾਰਤੀ ਫ਼ੌਜ ਨੇ ਅਪਣੇ ਇਸ ਆਪਰੇਸ਼ਨ ਦੀ ਜਾਣਕਾਰੀ ਦਿੰਦਿਆਂ ਵੀਡੀਉ ਵੀ ਜਾਰੀ ਕੀਤੀ ਹੈ। ਸੂਤਰਾਂ ਮੁਤਾਬਕ ਹਮਲੇ ਵਿਚ ਪਾਕਿਸਤਾਨੀ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਹੈ। ਪਾਕਿਸਤਾਨੀ ਰੇਂਜਰਾਂ ਅਤੇ ਫ਼ੌਜ ਦੇ ਕਈ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
File Photo
ਸੂਤਰਾਂ ਨੇ ਦਸਿਆ ਕਿ ਫ਼ੌਜ ਦੀ ਕਾਰਵਾਈ ਵਿਚ ਪਾਕਿਸਤਾਨ ਦੀਆਂ ਚਾਰ ਚੌਕੀਆਂ ਤਬਾਹ ਹੋ ਗਈਆਂ। ਇਸ ਤੋਂ ਪਹਿਲਾਂ ਵੀ ਕਈ ਵਾਰ ਕੇਜੀ ਸੈਕਟਰ ਦੇ ਇਲਾਕਿਆਂ ਪੁੰਛ ਅਤੇ ਰਾਜੌਰੀ ਵਿਚ ਭਾਰਤੀ ਫ਼ੌਜ ਅਜਿਹੀ ਕਾਰਵਾਈ ਕਰ ਚੁਕੀ ਹੈ। ਕੰਟਰੋਲ ਰੇਖਾ 'ਤੇ ਗੋਲੀਬੰਦੀ ਦੀ ਉਲੰਘਣਾ ਦੇ ਜਵਾਬ ਵਿਚ ਭਾਰਤੀ ਫ਼ੌਜ ਪਹਿਲਾਂ ਵੀ ਪੁੰਛ ਦੇ ਬਾਲਾਕੋਟ ਅਤੇ ਕੁਪਵਾੜਾ ਦੇ ਨੌਗਾਮ ਸੈਕਟਰ ਵਿਚ ਕਈ ਪਾਕਿਸਤਾਨੀਆਂ ਨੂੰ ਤਬਾਹ ਕਰ ਚੁੱਕੀ ਹੈ।