
ਪਾਕਿਸਤਾਨੀ ਫ਼ੌਜ ਅਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿ ਫ਼ੌਜ ਨੇ ਕਸ਼ਮੀਰ...
ਜੰਮੂ-ਕਸ਼ਮੀਰ: ਪਾਕਿਸਤਾਨੀ ਫ਼ੌਜ ਅਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿ ਫ਼ੌਜ ਨੇ ਕਸ਼ਮੀਰ ਦੇ ਪੁੰਛ-ਰਾਜੌਰੀ ਸੈਕਟਰ ‘ਚ ਸੀਜਫ਼ਾਇਰ ਦਾ ਉਲੰਘਣ ਕਰਦੇ ਹੋਏ ਭਾਰਤੀ ਚੌਂਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਦੇ ਹੋਏ ਭਾਰੀ ਗੋਲੀਬਾਰੀ ਕੀਤੀ। ਭਾਰਤੀ ਫ਼ੌਜ ਨੇ ਵੀ ਪਾਕਿ ਦੀ ਇਸ ਹਰਕਤ ‘ਤੇ ਕਰਾਰਾ ਜਵਾਬ ਦਿੱਤਾ ਹੈ। ਫ਼ੌਜ ਸੂਤਰਾਂ ਨੇ ਦੱਸਿਆ ਕਿ ਭਾਰਤ ਵੱਲੋਂ ਕੀਤੀ ਗਈ ਕਾਰਵਾਈ ‘ਚ 4 ਪਾਕਿਸਤਾਨੀ ਫ਼ੌਜੀ ਮਾਰੇ ਗਏ।
Indian Army
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਲਓਸੀ ‘ਤੇ ਪਾਕਿਸਤਾਨੀ ਫ਼ੌਜ ਨੇ ਅਪਣੀ ਫਾਇਰਿੰਗ ਦਾ ਵੱਡਾ ਖਾਮਿਆਜ਼ਾ ਭੁਗਤਿਆ ਸੀ। ਪਾਕਿਸਤਾਨ ਫ਼ੌਜ ਸਰਹੱਦ ਪਾਰ ਤੋਂ ਲਗਾਤਾਰ ਗੋਲੀਬਾਰੀ ਕਰ ਰਹੀ ਸੀ ਜਿਸਦਾ ਕਰਾਰਾ ਜਵਾਬ ਦਿੰਦੇ ਹੋਏ ਭਾਰਤੀ ਫ਼ੌਜ ਨੇ ਜਿੱਥੇ ਉਸਦੇ ਦੋ ਫ਼ੌਜੀ ਮਾਰ ਦਿੱਤੇ ਹਨ, ਉੱਥੇ 5 ਤੋਂ 6 ਦੇ ਜਖ਼ਮੀ ਹੋਏ ਸੀ। ਫ਼ੌਜ ਦੀ ਕਾਰਵਾਈ ‘ਚ ਪਾਕਿਸਤਾਨ ਦੀ ਕਈਂ ਚੌਂਕੀਆਂ ਨੂੰ ਭਾਰੀ ਨੁਕਸਾਨ ਹੋਇਆ ਸੀ।
Indian Army
ਜਾਣਕਾਰ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਪਾਕਿਸਤਾਨੀ ਫੌਜੀਆਂ ਨੇ ਬੁੱਧਵਾਰ ਨੂੰ ਲੱਗਭੱਗ 11.30 ਵਜੇ ਹਾਜੀਪੀਰ ਖੇਤਰ ਵਿੱਚ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਕੁਝ ਗੋਲੇ ਵੀ ਦਾਗੇ ਜੋ ਨਾਗਰਿਕ ਖੇਤਰਾਂ ਵਿੱਚ ਡਿੱਗੇ ਜਿਸਦੇ ਨਾਲ ਦੋ ਨਾਗਰਿਕ ਜਖ਼ਮੀ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਜਵਾਨਾਂ ਨੇ ਜੰਗਬੰਦੀ ਦੀ ਉਲੰਘਣਾ ਦਾ ਸਖ਼ਤ ਜਵਾਬ ਦਿੱਤਾ।
Indian Army
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਰਾਮਪੁਰ ਸੈਕਟਰ ਦੇ ਨਜ਼ਦੀਕ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਜਿਸ ਵਿੱਚ ਫੌਜ ਦਾ ਇੱਕ ਜੂਨੀਅਰ ਕਮੀਸ਼ਨ ਅਧਿਕਾਰੀ ਸ਼ਹੀਦ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਫੌਜੀਆਂ ਵਲੋਂ ਦਾਗੇ ਗਏ ਗੋਲੇ ਸਥਾਨਕ ਖੇਤਰਾਂ ਵਿੱਚ ਵੀ ਗਿਰੇ ਜਿਸ ਵਿੱਚ ਦੋ ਨਾਗਰਿਕ ਜਖ਼ਮੀ ਹੋ ਗਏ ਸਨ।
Indian Army
ਇਨ੍ਹਾਂ ਵਿਚੋਂ ਚੁਰੁਨੰਦਾ ਪਿੰਡ ਨਿਵਾਸੀ ਮਹਿਲਾ ਨਸੀਮਾ (23) ਦੀ ਬਾਅਦ ਵਿੱਚ ਮੌਤ ਹੋ ਗਈ ਸੀ। ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਤੋਂ ਅਨੁੱਛੇਦ 370 ਹਟਣ ਤੋਂ ਬਾਅਦ ਸਰਹੱਦ ਪਾਰ ਤੋਂ ਲਗਾਤਾਰ ਪਾਕਿਸਤਾਨ ਸੀਜਫਾਇਰ ਦੀ ਉਲੰਘਣਾ ਕਰ ਰਿਹਾ ਹੈ।