ਮਿਥੁਨ ਚੱਕਰਵਰਤੀ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਸਟੇਜ ਕਰ ਸਕਦੇ ਹਨ ਸਾਂਝੀ
Published : Mar 6, 2021, 2:47 pm IST
Updated : Mar 6, 2021, 2:47 pm IST
SHARE ARTICLE
PM modi and mithun
PM modi and mithun

- ਇਹ ਕਿਆਸ ਲਗਾਏ ਜਾ ਰਹੇ ਹਨ ਕਿ ਮਿਥੁਨ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ।

ਕੋਲਕਾਤਾ: ਬਾਲੀਵੁੱਡ ਅਭਿਨੇਤਾ ਅਤੇ ਟੀਐਮਸੀ ਤੋਂ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਮਿਥੁਨ ਚੱਕਰਵਰਤੀ ਭਲਕੇ (7 ਮਾਰਚ) ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਸਾਂਝੇ ਕਰ ਸਕਦੇ ਹਨ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਬਾਲੀਵੁੱਡ ਸਟਾਰ ਮਿਥੁਨ ਚੱਕਰਵਰਤੀ ਅਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਲਈ ਪ੍ਰਚਾਰ ਕਰਨਗੇ ਜਾਂ ਨਹੀਂ।

photophotoਇਹ ਕਿਆਸ ਲਗਾਏ ਜਾ ਰਹੇ ਹਨ ਕਿ ਮਿਥੁਨ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ। ਐਤਵਾਰ ਦੇ ਪ੍ਰੋਗਰਾਮ ਤੋਂ ਪਹਿਲਾਂ ਆਰਐਸਐਸ ਮੁਖੀ ਮੋਹਨ ਭਾਗਵਤ 16 ਫਰਵਰੀ ਨੂੰ ਮੁੰਬਈ ਸਥਿਤ ਆਪਣੇ ਬੰਗਲੇ ਦਾ ਦੌਰਾ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ।

mithun chakerbarti and pmmodimithun chakerbarti and pmmodiਭਾਜਪਾ ਦੇ ਸੂਤਰਾਂ ਅਨੁਸਾਰ ਮਿਥੁਨ ਭਾਜਪਾ ਦੇ ਪ੍ਰਮੁੱਖ ਚਿਹਰਿਆਂ ਵਿਚ ਸ਼ਾਮਲ ਹੋਣਗੇ ਜੋ ਪੱਛਮੀ ਬੰਗਾਲ ਮਮਤਾ ਬੈਨਰਜੀ ਖਿਲਾਫ ਮੋਰਚਾ ਖੋਲ੍ਹਣਗੇ । ਪੱਛਮੀ ਬੰਗਾਲ ਵਿਚ ਭਾਜਪਾ ਦੇ ਉਪ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਦੇ ਅਨੁਸਾਰ, ਮਿਥੁਨ ਚੱਕਰਵਰਤੀ ਬੰਗਾਲ ਦੇ ਉਨ੍ਹਾਂ ਮਹੱਤਵਪੂਰਨ ਲੋਕਾਂ ਵਿਚੋਂ ਇਕ ਹੈ ਜੋ ਰਾਜ ਦੀ ਮਮਤਾ ਸਰਕਾਰ ਦੇ ਸ਼ਾਸਨ ਬਾਰੇ ਚਿੰਤਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement