
ਮੁੰਬਈ ਵਿਚ ਮੁਕੇਸ਼ ਅੰਬਾਨੀ ਦੇ ਘਰ ਤੋਂ ਬਾਹਰ ਮਿਲੀ ਸਕਾਰਪੀਓ ਗੱਡੀ ਦੇ ਮਾਲਕ...
ਮੁੰਬਈ: ਮੁੰਬਈ ਵਿਚ ਮੁਕੇਸ਼ ਅੰਬਾਨੀ ਦੇ ਘਰ ਤੋਂ ਬਾਹਰ ਮਿਲੀ ਸਕਾਰਪੀਓ ਗੱਡੀ ਦੇ ਮਾਲਕ ਹੀਰੇਨ ਮਨਸੁੱਖ ਨੇ ਮੌਤ ਤੋਂ ਇਕ ਦਿਨ ਪਹਿਲਾਂ ਰਾਜ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਚਿੱਠੀ ਲਿਖੀ ਸੀ। ਇਸ ਟਿੱਠੀ ਵਿਚ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਅਤੇ ਪੱਤਰਕਾਰਾਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦੀ ਗੱਲ ਕਹੀ ਗਈ ਸੀ। ਹੀਰੇਨ ਮਨਸੁੱਖ ਨੇ ਅਪਣੀ ਚਿੱਠੀ ਵਿਚ ਰਾਜ ਦੇ ਮੁੱਖ ਮੰਤਰੀ ਉਧਵ ਠਾਕਰੇ, ਗ੍ਰਹਿ ਮੰਤਰੀ ਅਤੇ ਪੁਲਿਸ ਮੁਖੀ ਨੂੰ ਕਾਨੂੰਨੀ ਕਾਰਵਾਈ ਅਤੇ ਸੁਰੱਖਿਆ ਦੀ ਮੰਗ ਕਰਦੇ ਹੋਇਆ ਲਿਖਿਆ ਸੀ ਕਿ ਇਸ ਮਾਮਲੇ ਵਿਚ ਉਸਨੂੰ ਪੁਲਿਸ ਦੇ ਅਧਿਕਾਰੀਆਂ ਅਤੇ ਕੁਝ ਪੱਤਰਕਾਰਾਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
Explosive car
ਦੱਸ ਦਈਏ ਕਿ ਪਿਛਲੇ ਹਫ਼ਤੇ ਮੁਕੇਸ਼ ਅੰਬਾਨੀ ਦੇ ਘਰ ਦੇ ਨੇੜੇ ਤੋਂ ਮਿਲੀ ਫਿਸਫੋਟਕ ਸਮੱਗਰੀ ਨਾਲ ਲੱਦੀ ਕਾਰ ਦੇ ਮਾਲਕ ਹਿਰੇਨ ਮਨਸੁੱਖ ਦੀ ਲਾਸ਼ ਸ਼ੁਕਰਵਾਰ ਨੂੰ ਠਾਣੇ ਵਿਚ ਇਕ ਨਾਲੇ ਦੇ ਕੰਢੇ ਪਈ ਮਿਲੀ ਸੀ। ਹੀਰੇਨ ਦੇ ਪਰਵਾਰ ਦੇ ਅਨੁਸਾਰ, ਉਹ ਵੀਰਵਾਰ ਤੋਂ ਹੀ ਲਾਪਤਾ ਸਨ, ਫਿਲਹਾਲ ਹਾਦਸੇ ਵਿੱਚ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
Mukesh Ambani and neeta ambani
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਮਾਮਲਾ ਮਹਾਰਾਸ਼ਟਰ ਅਤਿਵਾਦ ਨਿਰੋਧਕ ਦਸਤਾ (ATS) ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਅਨਿਲ ਦੇਸ਼ਮੁਖ ਨੇ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਇਹ ਕਾਰ ਹੀਰੇਨ ਦੇਸ਼ਮੁਖ ਦੀ ਨਹੀਂ ਸੀ। ਕਾਰ ਸੈਮ ਮਿਊਟੇਬ ਨਾਮ ਦੇ ਵਿਅਕਤੀ ਦੇ ਨਾਮ ਉੱਤੇ ਦਰਜ ਹੈ, ਹੀਰੇਨ ਨੇ ਇਸ ਕਾਰ ਦਾ ਇੰਟੀਰੀਅਰ ਦਾ ਕੰਮ ਕੀਤਾ ਸੀ।
Mansukh
ਮਨਸੁਖ ਇੱਕ ਕਾਰ ਪਾਰਟਸ ਦਾ ਵਪਾਰੀ ਹੈ, ਜਿਨ੍ਹੇ ਹਾਲ ਹੀ ਵਿੱਚ ਕਾਰ ਚੋਰੀ ਦੀ ਸ਼ਿਕਾਇਤ ਦਰਜ ਕਰਾਈ ਸੀ। ਦੇਸ਼ਮੁਖ ਅਨੁਸਾਰ, ਮਨਸੁਖ ਨੇ ਇਸ ਕਾਰ ਨੂੰ ਉਸਦੇ ਅਸਲੀ ਮਾਲਕ ਨੂੰ ਨਹੀਂ ਵਾਪਸ ਮੋੜਿਆ ਸੀ ਕਿਉਂਕਿ ਕਾਰ ਮਾਲਕ ਨੇ ਕੰਮ ਕਰਵਾਉਣ ਦੇ ਪੈਸੇ ਨਹੀਂ ਦਿੱਤੇ ਸਨ।