
ਮੁੰਬਈ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਮਿਲੀ ਵਿਸਫੋਟਕ ਸਮੱਗਰੀ ਵਾਲੀ...
ਮੁੰਬਈ: ਮੁੰਬਈ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਮਿਲੀ ਵਿਸਫੋਟਕ ਸਮੱਗਰੀ ਵਾਲੀ ਕਾਰ ਦਾ ਰਹੱਸ ਹੋ ਡੂੰਘਾ ਹੋ ਗਿਆ ਹੈ। ਅੰਬਾਨੀ ਦੇ ਘਰ ਨੇੜੇ ਪਿਛਲੇ ਦਿਨੀਂ ਇਕ ਸਕਾਰਪੀਓ ਬਰਾਮਦ ਹੋਈ ਸੀ, ਜਿਸ ਵਿਚ ਜਿਲੇਟਿਨ ਦੀਆਂ ਛੜਾਂ ਸਨ। ਇਸਤੋਂ ਬਾਅਦ ਸ਼ੁਕਰਵਾਰ ਨੂੰ ਗੱਡੀ ਦੇ ਮਾਲਕ ਮਨਸੁੱਖ ਹਿਰੇਨ ਦੀ ਲਾਸ਼ ਬਰਾਮਦ ਹੋਈ ਸੀ।
Mukesh Ambani House
ਹੁਣ ਮਨਸੁੱਖ ਹਿਰੇਨ ਮੌਤ ਮਾਮਲੇ ਦੀ ਜਾਂਚ ਮਹਾਰਾਸ਼ਟਰ ਸਰਕਾਰ ਨੇ ਏਟੀਐਸ ਨੂੰ ਸੌਂਪ ਦਿੱਤੀ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਗੱਡੀ ਮਨਸੁੱਖ ਦੀ ਨਹੀਂ ਬਲਕਿ ਸੈਮ ਨਾਮ ਦੇ ਵਿਅਕਤੀ ਦੀ ਸੀ। ਪਰ ਪੁਲਿਸ ਗੱਡੀ ਚੋਰੀ ਦੀ ਸ਼ਿਕਾਇਤ ਦਰਜ ਕਰਾਉਂਦੇ ਸਮੇਂ ਮਨਸੁੱਖ ਨੇ ਦੱਸਿਆ ਸੀ ਕਿ ਉਸਨੇ ਗੱਡੀ ਖਰੀਦ ਲਈ ਸੀ।
Mukesh Ambani with Family
ਮਨਸੁੱਖ ਦੀ ਸ਼ੁਕਰਵਾਰ ਨੂੰ ਠਾਣੇ ਵਿਚ ਨਦੀਂ ਦੇ ਤੱਟ ਉਤੇ ਲਾਸ਼ ਮਿਲੀ ਸੀ। ਪੁਲਿਸ ਨੇ ਇਹ ਜਾਣਕਾਰੀ ਦੀ। ਠਾਣੇ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਗਪਗ 45 ਸਾਲ ਦਾ ਮਨਸੁੱਖ ਵੀਰਵਾਰ ਰਾਤ ਤੋਂ ਲਾਪਤਾ ਹੋ ਗਿਆ ਸੀ। ਮੁੰਬਰਾ ਰੇਤੀ ਬੁੰਦਰ ਰੋਡ ਨਾਲ ਲਗਦੀ ਇਕ ਨਦੀ ਦੇ ਤੱਟ ਉਤੇ ਉਸਦੀ ਲਾਸ਼ ਮਿਲੀ ਹੈ।