Lucknow Cylinder Blast : ਸਿਲੰਡਰ ਫਟਣ ਨਾਲ ਇਕੋ ਪ੍ਰਵਾਰ ਦੇ ਜ਼ਿੰਦਾ ਸੜੇ 5 ਮੈਂਬਰ, 4 ਜ਼ਖ਼ਮੀ

By : GAGANDEEP

Published : Mar 6, 2024, 7:37 am IST
Updated : Mar 6, 2024, 8:21 am IST
SHARE ARTICLE
Lucknow Cylinder Blast News in punjabi
Lucknow Cylinder Blast News in punjabi

Lucknow Cylinder Blast: ਜ਼ੋਰਦਾਰ ਧਮਾਕੇ ਨਾਲ ਘਰ ਦੀ ਛੱਤ ਅਤੇ ਕੰਧਾਂ ਵੀ ਡਿੱਗੀਆਂ

Lucknow Cylinder Blast News in punjabi : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਸ਼ਾਰਟ ਸਰਕਟ ਕਾਰਨ ਇਕ ਘਰ 'ਚ ਰੱਖੇ ਦੋ ਸਿਲੰਡਰ ਫਟ ਗਏ, ਜਿਸ ਕਾਰਨ ਕੁੱਲ 9 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਜਿਥੇ ਪੰਜ ਲੋਕਾਂ ਦੀ ਮੌਤ ਹੋ ਗਈ। ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਪੁਲਿਸ ਫੋਰਸ ਅਤੇ ਫਾਇਰ ਬ੍ਰਿਗੇਡ ਮੌਜੂਦ ਹਨ, ਜਿਸ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜੇ ਮ੍ਰਿਤਕ ਇੱਕੋ ਪਰਿਵਾਰ ਦੇ ਹਨ।

ਇਹ ਵੀ ਪੜ੍ਹੋ: Food Recipes: ਘਰ ਵਿਚ ਬੱਚਿਆਂ ਨੂੰ ਬਣਾ ਕੇ ਖਵਾਉ ਲਖਨਵੀ ਪੁਲਾਅ 

ਦਰਅਸਲ, ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਮਰੇ ਦੀ ਕੰਧ ਉੱਡ ਗਈ। ਇਹ ਹਾਦਸਾ ਕਾਕੋਰੀ ਵਿਖੇ ਚੌਕੀ ਤੋਂ ਕੁਝ ਕਦਮ ਦੂਰ ਵਾਪਰਿਆ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਇਲਾਜ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Health News: ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹੈ ਸੋਇਆਬੀਨ

ਦੱਸ ਦਈਏ ਕਿ ਕਾਕੋਰੀ 'ਚ ਜ਼ਰਦੋਜੀ ਕਢਾਈ ਕਰਨ ਵਾਲੇ ਕਾਰੀਗਰ ਦੇ ਘਰ 'ਚ ਸਿਲੰਡਰ ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।  ਇਸ ਹਾਦਸੇ ਵਿੱਚ ਜ਼ਰਦੋਜੀ ਕਾਰੀਗਰ ਮੁਸ਼ੀਰ ਅਲੀ ਅਤੇ ਉਸ ਦੀ ਪਤਨੀ ਹੁਸਨਾ ਬਾਨੋ, ਭਾਣਜੀ ਹੁਮਾ, ਹਿਬਾ ਅਤੇ ਭਤੀਜੀ ਰਈਆ ਦੀ ਮੌਤ ਹੋ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੁਸ਼ੀਰ ਦੀਆਂ ਦੋ ਧੀਆਂ, ਇੱਕ ਭਤੀਜੀ ਅਤੇ ਅਜਮਤ ਗੰਭੀਰ ਜ਼ਖ਼ਮੀ ਹਨ। ਫਿਲਹਾਲ ਸਥਾਨਕ ਪੁਲਿਸ ਫੋਰਸ ਅਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
 

(For more news apart from Lucknow Cylinder Blast News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement