Punjabi Police officers awarded in canada: ਕੈਨੇਡਾ ’ਚ ਪੰਜਾਬੀ ਪੁਲਿਸ ਅਧਿਕਾਰੀਆਂ ਨੂੰ ‘ਆਰਡਰ ਆਫ਼ ਮੈਰਿਟ’ ਨਾਲ ਨਿਵਾਜਿਆ

By : BALJINDERK

Published : Mar 6, 2024, 11:48 am IST
Updated : Mar 6, 2024, 11:48 am IST
SHARE ARTICLE
punjabi police officers awarded 'order of merit' in canada
punjabi police officers awarded 'order of merit' in canada

Punjabi Police officers awarded in canada: ਸ਼ਰਨਜੀਤ ਸਿੰਘ ਸ਼ਾਨ ਗਿੱਲ ਤੇ ਗੁਰਮੁਖ ਸਿੰਘ ਨੇਸ਼ ਨੂੰ “ਆਰਡਰ ਆਫ਼ ਮੈਰਿਟ' ਨਾਲ ਨਿਵਾਜਿਆ

Punjabi police officers awarded in canada: ਐਬਟਸਫੋਰ, ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਅਧਿਕਾਰੀ ਸ਼ਰਨਜੀਤ ਸਿੰਘ ਸ਼ਾਨ ਗਿੱਲ ਤੇ ਗੁਰਮੁਖ ਸਿੰਘ ‘ਬਿਲ ਪਰਮਾਰ’ ਨੂੰ ਕੈਨੇਡਾ ਪੁਲਿਸ ਦੇ ਉੱਚ ਸਨਮਾਨ ‘ਆਰਡਰ ਆਫ਼ ਮੈਰਿਟ’ ਨਾਲ ਨਿਵਾਜਿਆ ਗਿਆ। ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਨੇੜਲੇ ਪਿੰਡ ਰਾਜੇਆਣਾ ਦੇ ਜੰਮਪਲ ਸ਼ਰਨਜੀਤ ਸਿੰਘ ਗਿੱਲ ਸੰਨ 1989 ’ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ।  

ਇਹ ਵੀ ਪੜੋ: Kapurthala Farmer Killed News: ਕਪੂਰਥਲਾ ’ਚ ਕਿਸਾਨ ਦਾ ਗਲਾ ਵੱਢ ਕੇ ਕੀਤਾ ਕਤਲ

ਸ਼ਰਨਜੀਤ ਸਿੰਘ ਗਿੱਲ ਤੇ ਗੁਰਮੁੁਖ ਸਿਘ ਪਰਮਾਰ ਨੂੰ ਇਹ ਉੱਚ ਸਨਮਾਨ ਉਨ੍ਹਾਂ ਵਲੋਂ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ। ਕਾਂਸਟੇਬਲ ਤੋਂ ਇੰਸਪੈਕਟਰ ਤੇ ਫਿਰ ਸੁਪਰਡੈਂਟ ਅਤੇ ਹੁਣ ਚੀਫ਼ ਸੁਪਰਡੈਂਟ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਜਾਂਚ ਏਜੰਸੀ ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੀ ਆਪ੍ਰੇਸ਼ਨ ਅਧਿਕਾਰੀ ਰਹੇ ਹਨ। ਜਦ ਕਿ 1997 ’ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ’ਚ ਭਰਤੀ ਹੋਏ ਗੁਰਮੁਖ ਸਿੰਘ ਪਰਮਾਰ ਸੁਪਰਡੈਂਟ ਵਜੋਂ ਸੇਵਾਵਾਂ ਨਿਭਾ ਰਹੇ ਹਨ। 

ਇਹ ਵੀ ਪੜੋ:  Punjab News : ਡਾ. ਬਲਜੀਤ ਕੌਰ ਵੱਲੋਂ ਗਰੀਬ, ਪੱਛੜੇ ਵਰਗ ਅਤੇ ਔਰਤਾਂ ਪੱਖੀ ਬਜਟ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਧੰਨਵਾਦ  

(For more news apart from  Punjabi police officers awarded in canada News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement