
Kapurthala Farmer Killed News : ਖੇਤ ਦੀ ਮੋਟਰ ’ਤੇ ਖੂਨ ਨਾਲ ਲੱਥਪੱਥ ਮਿਲੀ ਕਿਸਾਨ ਦੀ ਲਾਸ਼: ਡੀ.ਐੱਸ.ਪੀ
Kapurthala Farmer Killed News : ਕਪੂਰਥਲਾ ’ਚ ਕਿਸਾਨ ਦਾ ਗਲਾ ਵੱਢ ਕੇ ਕੀਤਾ ਕਤਲ, ਕਪੂਰਥਲਾ : ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਹੁਸੈਨਪੁਰ ਬੁੱਲੇ ਵਿੱਚ ਇੱਕ ਕਿਸਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਸੀ ਅਤੇ ਸਿਰ ’ਤੇ ਜ਼ਖ਼ਮ ਦੇ ਨਿਸ਼ਾਨ ਵੀ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕਬੀਰਪੁਰ ਦੀ ਪੁਲਿਸ ਨੇ ਮਿ੍ਰਤਕ ਕਿਸਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:Kapurthala Farmer Killed News: ਕਪੂਰਥਲਾ ’ਚ ਕਿਸਾਨ ਦਾ ਗਲਾ ਵੱਢ ਕੇ ਕੀਤਾ ਕਤਲ
ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਬੱਬਨਦੀਪ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਪਛਾਣ ਬਲਵੀਰ ਸਿੰਘ (55) ਵਾਸੀ ਪਿੰਡ ਹੁਸੈਨਪੁਰ ਬੁੱਲੇ ਵਜੋਂ ਹੋਈ ਹੈ। ਪੁਲਿਸ ਟੀਮ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜੋ:Haryana News : ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਹੋਵੇਗੀ ਪੁਲਿਸ ਤਾਇਨਾਤ : ਡੀਜੀਪੀ
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਬਲਵੀਰ ਸਿੰਘ ਨੂੰ ਰਾਤ ਕਰੀਬ 1.30 ਵਜੇ ਕਿਸੇ ਦਾ ਫੋਨ ਆਇਆ, ਫੋਨ ਸੁਣਨ ਬਾਅਦ ਉਹ ਘਰੋਂ ਚਲਾ ਗਿਆ ਅਤੇ ਸਵੇਰੇ ਪਤਾ ਲੱਗਿਆ ਕਿ ਬਲਵੀਰ ਸਿੰਘ ਦੀ ਲਾਸ਼ ਉਸ ਦੇ ਭਰਾ ਦੀ ਮੋਟਰ ’ਤੇ ਖੂਨ ਨਾਲ ਲੱਥਪੱਥ ਪਈ ਸੀ
ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਡੀ ਐੱਸ ਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਕਿਸਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜੋ: Rampur Crpf jawan died News : ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਹੋਈ ਮੌਤ
(For more news apart from Kapurthala Farmer Killed News in Punjabi, stay tuned to Rozana Spokesman)