ਬੀਆਰ ਅੰਬੇਦਕਰ ਨੂੰ ਲੈ ਕੇ ਪੀਐਮ ਮੋਦੀ 'ਤੇ ਰਾਹੁਲ ਨੇ ਸਾਧਿਆ ਨਿਸ਼ਾਨਾ
Published : Apr 6, 2018, 3:04 pm IST
Updated : Apr 6, 2018, 3:04 pm IST
SHARE ARTICLE
rahul gandhi
rahul gandhi

ਡਾ ਬੀ.ਆਰ ਅੰਬੇਦਕਰ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਤੰਜ਼ ਕਸਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜਿਸ 'ਦਮਨਕਾਰੀ...

ਨਵੀਂ ਦਿੱਲੀ : ਡਾ ਬੀ.ਆਰ ਅੰਬੇਦਕਰ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਤੰਜ਼ ਕਸਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜਿਸ 'ਦਮਨਕਾਰੀ ਵਿਚਾਰਧਾਰਾ' ਤੋਂ ਆਉਂਦੇ ਹਨ, ਉਹ ਕਦੀ ਦਲਿਤਾਂ ਅਤੇ ਬਾਬਾ ਸਾਹਿਬ ਦਾ ਸਨਮਾਨ ਨਹੀਂ ਕਰ ਸਕਦੀ। ਰਾਹੁਲ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਮੋਦੀ ਜੀ, ਜਿਸ ਦਮਨਕਾਰੀ ਵਿਚਾਰਧਾਰਾ ਤੋਂ ਤੁਸੀਂ ਆਉਂਦੇ ਹੋ, ਉਹ ਦਲਿਤਾਂ ਅਤੇ ਬਾਬਾ ਸਾਹਿਬ ਦਾ ਸਨਮਾਨ ਕਦੀ ਨਹੀਂ ਕਰ ਸਕਦੀ। 

BR ambedkarBR ambedkar

ਭਾਜਪਾ ਆਰ.ਐਸ.ਐਸ. ਵਲੋਂ ਬਾਬਾ ਸਾਹਿਬ ਦੇ ਸਨਮਾਨ ਦੇ ਕੁਝ ਉਦਾਹਰਨ।
ਉਨ੍ਹਾਂ ਨੇ ਅਪਣੇ ਟਵੀਟ ਦੇ ਨਾਲ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਟੈਗ ਕੀਤੀਆਂ ਹਨ, ਜਿਨ੍ਹਾਂ 'ਚ ਡਾ. ਅੰਬੇਦਕਰ ਦੀ ਮੂਰਤੀ ਨੂੰ ਖਰਾਬ ਦਿਖਾਇਆ ਗਿਆ ਹੈ ਜਾਂ ਉਨ੍ਹਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਇਕ ਟਵੀਟ ਵੀ ਟੈਗ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਜਿੰਨਾ ਸਨਮਾਨ ਸਾਡੀ ਸਰਕਾਰ ਨੇ ਬਾਬਾ ਸਾਹਿਬ ਨੂੰ ਦਿਤਾ, ਸ਼ਾਇਦ ਹੀ ਕਿਸੇ ਸਰਕਾਰ ਨੇ ਦਿਤਾ ਹੋਵੇ।

narendra modinarendra modi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਦੇ ਇਲਾਵਾ ਇਕ ਹੋਰ ਟਵੀਟ ਕਰ ਕੇ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਜਲਦ ਹੀ ਸਿਹਤਮੰਦ ਹੋਣ ਦਾ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਨੇ ਜੇਟਲੀ ਦੇ ਇਕ ਟਵੀਟ ਦਾ ਜ਼ਿਕਰ ਕਰਦੇ ਹੋਏ ਕਿਹਾ, 'ਮੈਂ ਇਸ ਨੂੰ ਸੁਣ ਕੇ ਅਸਲ 'ਚ ਦੁਖੀ ਹਾਂ। ਮੈਂ ਤੁਹਾਡੇ ਜਲਦ ਹੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਉਨ੍ਹਾਂ ਨੇ ਜੇਟਲੀ ਦੇ ਉਸ ਟਵੀਟ ਨੂੰ ਟੈਗ ਕੀਤਾ, ਜਿਸ 'ਚ ਵਿੱਤ ਮੰਤਰੀ ਨੇ ਇਹ ਜਾਣਕਾਰੀ ਦਿਤੀ ਹੈ, ਮੇਰਾ ਗੁਰਦੇ ਦਾ ਸਬੰਧਿਤ ਸਮੱਸਿਆਵਾਂ ਅਤੇ ਕੁੱਝ ਲਾਗ ਦੇ ਲਈ ਇਲਾਜ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਵਰਤਮਾਨ 'ਚ ਮੈਂ ਘਰ 'ਤੇ ਕੰਟਰੋਲ ਪਰਿਵੇਸ਼ 'ਚ ਕੰਮ ਕਰ ਰਿਹਾ ਹਾਂ। ਮੇਰੇ ਇਲਾਜ ਦੀ ਭਾਵੀ ਦਿਸ਼ਾ ਮੇਰਾ ਇਲਾਜ ਕਰ ਰਹੇ ਡਾਕਟਰ ਤੈਅ ਕਰਨਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement