
ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਇਸ ਮੰਦੀ ਦੇ ਹਲਾਤਾਂ ਵਿਚ ਜਿਥੇ ਰਾਜਨਿਤਿਕ ਲੋਕ ਅਤੇ ਫਿਲਮੀਂ ਅਦਾਕਾਰ ਜਰੂਰਤਮੰਦਾ ਦੀ ਮਦਦ ਲਈ ਅੱਗੇ ਆਏ ਹਨ
ਜਲੰਧਰ : ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਇਸ ਮੰਦੀ ਦੇ ਹਲਾਤਾਂ ਵਿਚ ਜਿਥੇ ਰਾਜਨਿਤਿਕ ਲੋਕ ਅਤੇ ਫਿਲਮੀਂ ਅਦਾਕਾਰ ਜਰੂਰਤਮੰਦਾ ਦੀ ਮਦਦ ਲਈ ਅੱਗੇ ਆਏ ਹਨ ਉਥੇ ਹੀ ਹੁਣ ਭਾਰਤੀ ਕ੍ਰਿਕਟ ਦੇ ਪੂਰਵੀ ਗੇਂਦਬਾਜ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਦੱਸ ਦੱਈਏ ਕਿ ਹਰਭਜ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਇਸ ਮੁਸ਼ਕਿਲ ਸਮੇਂ ਵਿਚ 5000 ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਗੇ।
Harbhajan Singh
ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਐਤਵਾਰ ਨੂੰ ਆਪਣੇ ਟਵਿਟਰ ਹੈਡਲ ਤੇ ਫੋਟੋ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਇਸ ਵਿਚ ਉਨ੍ਹਾਂ ਨੇ ਲਿਖਿਆ ਕਿ ‘ਸਤਿਨਾਮ ਵਾਹੂਗੁਰੂ’ ਬਸ ਹੌਸਲਾ ਦੇਣ... ਗੀਤਾ ਬਸਰਾ ਅਤੇ ਮੈਂ ਅੱਜ ਤੋਂ 5000 ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਸੰਕਲਪ ਲੈਂਦੇ ਹਾਂ, ਵਾਹਿਗੁਰੂ ਸਾਡੇ ਸਾਰਿਆਂ ਤੇ ਕ੍ਰਿਪਾ ਕਰੇ’। ਇਸ ਤੋਂ ਇਲਾਵਾ ਭਜੀ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਅਸੀਂ ਆਪਣੇ ਸਾਥੀ ਨਾਗਰਿਕਾਂ ਦਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ।
Harbhajan Singh
ਇਸ ਤੋਂ ਇਲਾਵਾ ਸੁਰੱਖਿਅਤ ਰੱਹੋ, ਘਰ ਵਿਚ ਰਹੋ ਅਤੇ ਸਕਾਰਾਤਮਕ ਰਹੋ ਅਤੇ ਰੱਬ ਸਾਡੇ ਸਾਰਿਆਂ ਤੇ ਕ੍ਰਿਪਾ ਕਰੇ ਜੈ ਹਿੰਦ. ਉੱਥੇ ਹੀ ਗੀਤਾ ਬਸਰਾ ਨੇ ਵੀ ਆਪਣੇ ਟਵੀਟਰ ਹੈਂਡਲ ਤੇ ਇਸ ਬਾਰੇ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਹਰਭਜਨ ਸਿੰਘ ਨੇ ਕਿਹਾ ਉਹ ਅਜਿਹੇ ਲੋਕਾਂ ਨੂੰ ਭੋਜਨ ਖਵਾਉਂਦੇ ਰਹਿਣਗੇ ਜਿਹੜੇ ਬੇਘਰ ਅਤੇ ਜਿਹੜੇ ਸਥਿਤੀ ਸਮਾਨ ਹੋਣ ਤੱਕ ਬੇਰੁਜਗਾਰ ਹਨ।
Harbhajan Singh
ਇਸ ਲਈ ਅਸੀਂ 5 ਕਿਲੋ ਚੌਲ. ਤੇਲ ਅਤੇ ਹੋਰ ਖਾਣੇ ਦਾ ਸਮੱਗਰੀ ਮੁਹੱਈਆ ਕਰਵਾ ਰਹੇ ਹਾਂ ਅਤੇ ਇਹ ਕੋਸ਼ਿਸ਼ ਫਿਲਹਾਲ ਜਾਰੀ ਰਹੇਗੀ। ਭੱਜੀ ਨੇ ਕਿਹਾ ਕਿ ਮੈਂ ਹਾਲੇ ਵੀ ਹਾਲੇ ਵੀ ਜਲੰਧਰ ਨਾਲ ਜੁੜਿਆਂ ਹੋਇਆ ਹਾਂ ਇਸ ਲਈ ਮੈਂ ਉਥੋਂ ਦੇ ਲੋਕਾਂ ਨੂੰ ਦੁੱਖ ਵਿਚ ਨਹੀਂ ਦੇਖ ਸਕਦਾ ।
Harbhajan Singh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।