
ਉਹਨਾਂ ਕਿਹਾ ਕਿ ਅਮਰੀਕੀ ਸਰਕਾਰ ਅਪਣੀ ਏਜੰਸੀ...
ਨਵੀਂ ਦਿੱਲੀ: ਅਮਰੀਕੀ ਸਰਕਾਰ ਨੇ ਅਪਣੀ ਸਹਾਇਤਾ ਏਜੰਸੀ ਯੂਐਸਐਡ ਦੁਆਰਾ ਭਾਰਤ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿਪਟਣ ਲਈ 29 ਲੱਖ ਡਾਲਰ ਸਹਾਇਤ ਦੇਣ ਦਾ ਐਲਾਨ ਕੀਤਾ ਹੈ। ਭਾਰਤ ਵਿਚ ਅਮਰੀਕੀ ਰਾਜਦੂਤ ਕੇਨੇਥ ਜਸਟਰ ਨੇ ਕਿਹਾ ਕਿ ਸਹਾਇਤਾ ਕੋਵਿਡ-19 ਨੂੰ ਰੋਕਣ ਵਿਚ ਭਾਰਤ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ।
American President
ਉਹਨਾਂ ਕਿਹਾ ਕਿ ਅਮਰੀਕੀ ਸਰਕਾਰ ਅਪਣੀ ਏਜੰਸੀ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਵਲਪਮੈਂਟ, ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ ਅਤੇ ਹੋਰ ਸਬੰਧਿਤ ਏਜੰਸੀਆਂ ਦੁਆਰਾ ਭਾਰਤ ਨੂੰ ਮਹਾਂਮਾਰੀ ਨਾਲ ਨਜਿੱਠਣ ਵਿਚ ਸਹਿਯੋਗ ਦੇਣ ਲਈ ਉਹਨਾਂ ਨਾਲ ਕੰਮ ਕਰ ਰਹੀਆਂ ਹਨ।
Donald trump PM Narendra modi
ਅਮਰੀਕੀ ਦੂਤਾਵਾਸ ਨੇ ਰਾਜਦੂਤ ਦੇ ਹਵਾਲੇ ਤੋਂ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਦਾ ਖਤਰਾ ਗਲੋਬਲ ਲੈਬਲ ਤੇ ਹੈ ਜਿਸ ਨਾਲ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਰਮਿਆਨ ਨੇੜਲੇ ਤਾਲਮੇਲ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਪਿਛਲੇ 24 ਘੰਟਿਆਂ ਵਿਚ ਹੀ ਅਮਰੀਕਾ ਵਿਚ 1200 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।
Corona
ਅਮਰੀਕਾ ਵਿਚ ਹੁਣ ਤਕ 3 ਲੱਖ 37 ਹਜ਼ਾਰ ਲੋਕਾਂ ਕੋਰੋਨਾ ਪੀੜਤ ਪਾਏ ਗਏ ਹਨ ਜਦਕਿ 9600 ਤੋਂ ਜ਼ਿਆਦਾ ਲੋਕਾਂ ਨੇ ਇਸ ਮਹਾਂਮਾਰੀ ਕਾਰਨ ਜਾਨ ਗਵਾਈ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆ ਵਿਚ 10 ਲੱਖ 27 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ ਜਦਕਿ ਕਰੀਬ 69 ਹਜ਼ਾਰ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ।
PM Narendra Modi and Donald Trump
ਭਾਰਤ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ ਪਹੁੰਚ ਗਈ ਹੈ ਜਿਸ ਵਿਚ 3666 ਦਾ ਇਸ ਸਮੇਂ ਇਲਾਜ ਚਲ ਰਿਹਾ ਹੈ। ਹੁਣ ਤਕ 291 ਮਰੀਜ਼ਾਂ ਨੂੰ ਇਲਾਜ ਤੋਂ ਬਾਅਧ ਛੁੱਟੀ ਮਿਲ ਚੁੱਕੀ ਹੈ ਜਦਕਿ ਇਕ ਮਰੀਜ਼ ਇਲਾਜ ਦੌਰਾਨ ਮਾਈਗ੍ਰੇਟ ਕਰ ਗਿਆ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 693 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 32 ਲੋਕਾਂ ਦੀ ਮੌਤ ਹੋਈ ਹੈ।
Corona
ਦੇਸ਼ ਵਿਚ ਪੀੜਤਾਂ ਦੇ ਸਭ ਤੋਂ ਵਧ 690 ਮਾਮਲੇ ਮਹਾਂਰਾਸ਼ਟਰ ਵਿਚ ਹਨ। ਇਸ ਤੋਂ ਬਾਅਦ ਤਮਿਲਨਾਡੂ ਵਿਚ 571 ਅਤੇ ਦਿੱਲੀ ਵਿਚ 503 ਮਾਮਲੇ ਹਨ। ਤੇਲੰਗਾਨਾ ਵਿਚ ਪੀੜਤ ਲੋਕਾਂ ਦੀ ਗਿਣਤੀ 321, ਕੇਰਲ ਵਿਚ 314 ਰਾਜਸਥਾਨ ਵਿਚ 253 ਹੈ। ਉੱਤਰ ਪ੍ਰਦੇਸ਼ ਵਿਚ 227, ਆਂਧਰਾ ਪ੍ਰਦੇਸ਼ ਵਿਚ 226, ਮੱਧ ਪ੍ਰਦੇਸ਼ ਵਿਚ 165, ਕਰਨਾਟਕ ਵਿਚ 151 ਅਤੇ ਗੁਜਰਾਤ ਵਿਚ 122 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
Corona Virus
ਜੰਮੂ-ਕਸ਼ਮੀਰ ਵਿਚ 106, ਹਰਿਆਣਾ ਵਿਚ 84, ਪੱਛਮ ਬੰਗਾਲ ਵਿਚ 80 ਅਤੇ ਪੰਜਾਬ ਵਿਚ 68 ਮਾਮਲੇ ਸਾਹਮਣੇ ਆਏ ਹਨ। ਬਿਹਾਰ ਵਿਚ 30 ਜਦਕਿ ਆਸਾਮ ਅਤੇ ਉੱਤਰਾਖੰਡ ਵਿਚ 26-26 ਮਾਮਲੇ ਹਨ। ਓਡੀਸ਼ਾ ਵਿਚ 21, ਚੰਡੀਗੜ੍ਹ ਵਿਚ 18, ਲੱਦਾਖ ਵਿਚ 14 ਅਤੇ ਹਿਮਾਚਲ ਪ੍ਰਦੇਸ਼ ਵਿਚ ਹੁਣ ਤਕ 13 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ।
ਅੰਡਮਾਨ ਅਤੇ ਨਿਕੋਬਾਰ ਤੋਂ 10 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਛੱਤੀਸਗੜ੍ਹ ਵਿਚ 9 ਮਾਮਲੇ ਹਨ। ਗੋਆ ਵਿਚ 7 ਅਤੇ ਪੁਡੁਚੇਰੀ ਵਿਚ 5 ਲੋਕ ਪੀੜਤ ਪਾਏ ਗਏ ਹਨ। ਉੱਥੇ ਹੀ ਝਾਰਖੰਡ ਵਿਚ 3 ਅਤੇ ਮਣੀਪੁਰ ਵਿਚ 2 ਲੋਕ, ਮਿਜੋਰਮ ਅਤੇ ਅਰੁਣਾਚਲ ਪ੍ਰਦੇਸ਼ ਵਿਚ 1-1 ਵਿਅਕਤੀ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।