ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਅਮਰੀਕਾ ਦਾ ਵੱਡਾ ਫੈਸਲਾ, ਦੇਖੋ ਪੂਰੀ ਖ਼ਬਰ!
Published : Apr 4, 2020, 3:29 pm IST
Updated : Apr 4, 2020, 3:29 pm IST
SHARE ARTICLE
America us stopped issuing passport to stop the dpread of coronavirus
America us stopped issuing passport to stop the dpread of coronavirus

ਇਤਿਹਾਸ ਦੇ ਸਭ ਤੋਂ ਚੁਣੌਤੀ ਅਤੇ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਅਮਰੀਕਾ ਅਪਣੇ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ ਦੇ ਰਿਹਾ ਹੈ।  ਅਮਰੀਕਾ ਨੇ ਕੋਰੋਨਾ ਵਾਇਰਸ ਕਾਰਨ ਪਾਸਪੋਰਟ ਬਣਾਉਣ ਤੇ ਰੋਕ ਲਗਾ ਦਿੱਤੀ ਹੈ। ਕੇਵਲ ਉਹਨਾਂ ਲੋਕਾਂ ਨੂੰ ਹੁਣ ਪਾਸਪੋਰਟ ਜਾਰੀ ਹੋਣਗੇ ਜਿਹਨਾਂ ਸਾਹਮਣੇ ਜ਼ਿੰਦਗੀ ਅਤੇ ਮੌਤ ਵਰਗੇ ਐਮਰਜੈਂਸੀ ਹਾਲਾਤ ਹਨ।

America Passport America Passport

ਇਤਿਹਾਸ ਦੇ ਸਭ ਤੋਂ ਚੁਣੌਤੀ ਅਤੇ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ ਅਮਰੀਕਾ ਕੋਲ ਕੋਰੋਨਾ ਵਾਇਰਸ ਦੇ ਕਹਿਰ ਦਾ ਫਿਲਹਾਲ ਕੋਈ ਜਵਾਬ ਨਹੀਂ ਹੈ। ਇਸ ਦੇ ਬਾਵਜੂਦ ਅਮਰੀਕਾ ਨੇ ਲਾਕਡਾਊਨ ਦਾ ਐਲਾਨ ਨਹੀਂ ਕੀਤਾ। ਅਜਿਹੇ ਵਿਚ ਅਮਰੀਕਾ ਅਪਣੀ ਜਨਤਾ ਨੂੰ ਦੂਜੇ ਦੇਸ਼ਾਂ ਦੀ ਯਾਤਰਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

America Passport America Passport

ਉਹ ਸਿਰਫ ਉਹਨਾਂ ਯਾਤਰੀਆਂ ਨੂੰ ਪਾਸਪੋਰਟ ਜਾਰੀ ਕਰੇਗਾ ਜਿਹਨਾਂ ਸਾਹਮਣੇ ਸਥਿਤੀ ਨਾਲ ਲੜਨ ਦੀ ਸ਼ਕਤੀ ਨਹੀਂ ਹੈ। ਅਮਰੀਕੀ ਪ੍ਰਸ਼ਾਸਨ ਨੇ ਤੈਅ ਕੀਤਾ ਹੈ ਕਿ ਹੁਣ ਕੇਵਲ ਉਹਨਾਂ ਨੂੰ ਹੀ ਪਾਸਪੋਰਟ ਦਿੱਤਾ ਜਾਵੇਗਾ ਜਿਹਨਾਂ ਨੇ 19 ਮਾਰਚ ਤਕ ਜਾਂ ਉਸ ਤੋਂ ਪਹਿਲਾਂ ਅਪਲਾਈ ਕੀਤਾ ਸੀ। ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕਹਿਰ ਤੋਂ ਅਮਰੀਕਾ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ।

America Passport America Passport

ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਹੁਣ ਤਕ ਢਾਈ ਲੱਖ ਦੇ ਲਭਗਗ ਲੋਕ ਪੀੜਤ ਹੋ ਚੁੱਕੇ ਹਨ ਜਦਕਿ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੁਨੀਆਭਰ ਵਿਚ 11 ਲੱਖ ਤੋਂ ਵਧ ਲੋਕ ਪੀੜਤ ਹੋ ਚੁੱਕੇ ਹਨ ਅਤੇ 53 ਹਜ਼ਾਰ ਤੋਂ ਜ਼ਿਆਦਾ ਲੋਕ ਮਰ ਗਏ ਹਨ। ਅਮਰੀਕਾ ਦੇ ਹਸਪਤਾਲਾਂ ਵਿਚ ਜਿੱਥੇ ਪੀੜਤ ਮਰੀਜ਼ਾਂ ਦੀ ਤਾਦਾਦ ਕਰ ਕੇ ਹਾਹਾਕਾਰ ਮਚਿਆ ਹੋਇਆ ਹੈ ਉੱਥੇ ਹੀ ਜ਼ਰੂਰੀ ਮੈਡੀਕਲ ਵਸਤਾਂ ਦੀ ਕਮੀ ਨੇ ਅਮਰੀਕਾ ਦੀ ਕਮਰ ਤੋੜ ਦਿੱਤੀ ਹੈ।

File PhotoFile Photo

ਸੁਪਰਪਾਵਰ ਦੇਸ਼ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਸਕ ਅਤੇ ਵੈਂਟੀਲਾਈਜ਼ਰਸ ਦੀ ਕਮੀ ਨਾਲ ਜੂਝ ਰਿਹਾ ਹੈ ਜਿਸ ਕਰ ਕੇ ਹਜ਼ਾਰਾਂ ਲੋਕ ਰੋਜ਼ ਪੀੜਤ ਹੋ ਰਹੇ ਹਨ ਅਤੇ ਸੈਂਕੜੇ ਲੋਕ ਰੋਜ਼ ਅਪਣੀ ਜਾਨ ਗੁਆ ਰਹੇ ਹਨ। ਕੋਰੋਨਾ ਨਾਲ ਨਜਿੱਠਣ ਲਈ ਨਾਕਾਮੀ ਦੀਆਂ ਦੋ ਵੱਡੇ ਕਾਰਨ ਹਨ।

America Passport America Passport

ਪਹਿਲਾ ਇਹ ਕਿ ਅਮਰੀਕਾ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਸਕ੍ਰੀਨਿੰਗ ਸਹੀ ਤਰੀਕੇ ਨਾਲ ਤਕਨੀਕੀ ਖਾਮੀਆਂ ਕਰ ਕੇ ਨਹੀਂ ਹੋ ਸਕੀ ਜਿਸ ਕਾਰਨ ਕੋਰੋਨਾ ਵਾਇਰਸ ਨੂੰ ਅਮਰੀਕਾ ਵਿਚ ਫੈਲਣ ਦਾ ਮੌਕਾ ਮਿਲਿਆ। ਦੂਜਾ ਇਹ ਕਾਰਨ ਕਿ ਲੋਕਾਂ ਵਿਚ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਸੁਚੇਤ ਨਹੀਂ ਕੀਤਾ ਗਿਆ। ਅਮਰੀਕੀ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਵਿਚ ਰਹਿਣ ਅਤੇ ਸਰਵਜਨਿਕ ਇਲਾਕਿਆਂ ਵਿਚ ਨਾ ਘੁੰਮਣ ਦੀ ਅਪੀਲ ਨਹੀਂ ਕੀਤੀ।

Corona VirusCorona Virus

ਇਹਨਾਂ ਦੋ ਗਲਤੀਆਂ ਕਾਰਨ ਹੁਣ ਅਮਰੀਕਾ ਵੱਡੀ ਕੀਮਤ ਚੁਕਾ ਰਿਹਾ ਹੈ। ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਖਦਸ਼ਾ ਜਤਾਇਆ ਹੈ ਕਿ ਆਉਣ ਵਾਲੇ ਸਮੇਂ ਵਿਚ ਦੋ ਲੱਖ ਅਮਰੀਕੀ ਕੋਰੋਨਾ ਵਾਇਰਸ ਕਾਰਨ ਜਾਨ ਗੁਆ ਸਕਦੇ ਹਨ।

ਇਹੀ ਵਜ੍ਹਾ ਹੈ ਕਿ ਅਮਰੀਕਾ ਵਿਚ ਸੀਨੀਅਰ ਮਾਹਰ ਡਾ. ਐਂਥੋਨੀ ਫੌਸੀ ਦਾ ਮੰਨਣਾ ਹੈ ਕਿ ਸਮੁੱਚੇ ਅਮਰੀਕਾ ਵਿਚ ਲੋਕਾਂ ਨੂੰਚ ਅਜਿਹੀ ਭਿਆਨਕ ਸਥਿਤੀ ਵਿਚ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਨਾ ਫੈਲ ਸਕੇ। ਹੁਣ ਤਕ ਅਮਰੀਕਾ ਦੇ 40 ਰਾਜਾਂ ਨੂੰ ਸਟੇ-ਏਟ-ਹੋਮ ਦਾ ਆਦੇਸ਼ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਅਮਰੀਕੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਰੋਨਾ ਵਾਇਰਸ ਦੇ ਚਲਦੇ ਘਰ ਵਿਚ ਰਹਿਣ ਅਤੇ ਸੁਰੱਖਿਅਤ ਰਹਿਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement