ਬੀਐਸਐਫ਼ ਜਵਾਨ ’ਤੇ ਡਿੱਗੀ ਅਸਮਾਨੀ ਬਿਜਲੀ, ਮੌਤ

By : RIYA

Published : Apr 6, 2021, 8:02 am IST
Updated : Apr 6, 2021, 8:05 am IST
SHARE ARTICLE
BSF jawan
BSF jawan

ਨਰੇਸ਼ ਸਾਲ 2004 ’ਚ ਬੀ.ਐਸ.ਐਫ਼. ਵਿਚ ਭਰਤੀ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ 2 ਬੱਚੇ ਹਨ। 

ਕੁੱਲੂ : ਪੱਛਮੀ ਬੰਗਾਲ ਦੇ ਸਿੰਗੁਰ ’ਚ ਸਰਹੰਦੀ ਸੁਰੱਖਿਆ ਫ਼ੋਰਸ ਵਿਚ ਤਾਇਨਾਤ ਕੁੱਲੂ ਦੀ ਪੀਜ ਪੰਚਾਇਤ ਦੇ ਘੂੰਘਰ ਪਿੰਡ ਦਾ ਜਵਾਨ ਨਰੇਸ਼ ਠਾਕੁਰ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ਹੀਦ ਹੋ ਗਿਆ ਹੈ। ਉੱਥੇ ਹੀ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਕੁੱਲੂ ’ਚ ਵੀ ਮਾਹੌਲ ਗ਼ਮਗੀਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਨਰੇਸ਼ ਠਾਕੁਰ ਸ਼ਾਮ ਦੇ ਸਮੇਂ ਜਦੋਂ ਡਿਊਟੀ ’ਤੇ ਤਾਇਨਾਤ ਸੀ ਤਾਂ ਅਚਾਨਕ ਆਸਮਾਨੀ ਬਿਜਲੀ ਡਿਗ ਪਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।

BSFBSF

ਬੀ.ਐਸ.ਐਫ਼. ਦੇ ਅਧਿਕਾਰੀਂ ਵਲੋਂ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤ ਐਲਾਨ ਦਿਤਾ। ਉੱਥੇ ਹੀ ਬੀ.ਐਸ.ਐਫ਼. ਦੇ ਅਧਿਕਾਰੀਆਂ ਨੇ ਇਸ ਬਾਰੇ ਸ਼ਹੀਦ ਨਰੇਸ਼ ਠਾਕੁਰ ਦੇ ਪ੍ਰਵਾਰ ਨੂੰ ਵੀ ਸੂਚਤ ਕਰ ਦਿੱਤਾ ਹੈ। ਸ਼ਹੀਦ ਨਰੇਸ਼ ਦੇ ਪਿਤਾ ਦੇਵੀ ਸਿੰਘ ਨੇ ਦੱਸਿਆ ਕਿ ਨਰੇਸ਼ ਸਾਲ 2004 ’ਚ ਬੀ.ਐਸ.ਐਫ਼. ਵਿਚ ਭਰਤੀ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ 2 ਬੱਚੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement