YouTuber ਮਨੀਸ਼ ਕਸ਼ਯਪ 'ਤੇ ਲਗਾਇਆ ਗਿਆ NSA: ਤਾਮਿਲਨਾਡੂ ਪੁਲਿਸ ਨੇ ਕੱਸਿਆ ਸ਼ਿਕੰਜਾ
Published : Apr 6, 2023, 11:49 am IST
Updated : Apr 6, 2023, 6:44 pm IST
SHARE ARTICLE
photo
photo

ਮਦੁਰਾਈ ਅਦਾਲਤ ਨੇ 19 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤ

 

ਤਾਮਿਲਨਾਡੂ : ਤਾਮਿਲਨਾਡੂ ਪੁਲਿਸ ਨੇ YouTuber ਮਨੀਸ਼ ਕਸ਼ਯਪ ਦੇ ਖਿਲਾਫ NSA (ਰਾਸ਼ਟਰੀ ਸੁਰੱਖਿਆ ਐਕਟ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਬੁੱਧਵਾਰ ਨੂੰ ਤਾਮਿਲਨਾਡੂ ਦੀ ਮਦੁਰਾਈ ਅਦਾਲਤ ਨੇ ਮਨੀਸ਼ ਦੀ ਨਿਆਂਇਕ ਹਿਰਾਸਤ 19 ਅਪ੍ਰੈਲ ਤੱਕ ਵਧਾ ਦਿੱਤੀ। ਮਨੀਸ਼ ਕਸ਼ਯਪ 'ਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਦੀ ਤਾਮਿਲਨਾਡੂ 'ਚ ਕੁੱਟਮਾਰ ਦਾ ਫਰਜ਼ੀ ਵੀਡੀਓ ਵਾਇਰਲ ਕਰਨ ਦਾ ਦੋਸ਼ ਹੈ।

ਪਿਛਲੇ ਹਫ਼ਤੇ ਹੀ ਤਾਮਿਲਨਾਡੂ ਪੁਲਿਸ ਦੀ ਟੀਮ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਮਨੀਸ਼ ਨੂੰ ਪਟਨਾ ਤੋਂ ਤਾਮਿਲਨਾਡੂ ਲੈ ਗਈ ਸੀ। ਉੱਥੇ ਉਸ ਨੂੰ ਮਦੁਰਾਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।

ਇਹ ਵੀ ਪੜ੍ਹੋ - ਪਟਨਾ 'ਚ ਦਰਜਨਾਂ ਝੁੱਗੀਆਂ ਸੜ ਕੇ ਸੁਆਹ: ਅੱਗ ਬੁਝਾਉਣ 'ਚ ਲੱਗੀ ਫਾਇਰ ਬ੍ਰਿਗੇਡ ਦੀ ਟੀਮ

ਰਿਮਾਂਡ 'ਤੇ ਲੈਣ ਤੋਂ ਬਾਅਦ ਤਾਮਿਲਨਾਡੂ ਪੁਲਿਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਸੀ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਬਿਹਾਰ ਪੁਲਿਸ ਅਤੇ ਆਰਥਿਕ ਅਪਰਾਧ ਯੂਨਿਟ (ਈਓਯੂ) ਨੇ ਵੀ ਮਨੀਸ਼ ਤੋਂ ਪੁੱਛਗਿੱਛ ਕੀਤੀ ਸੀ।

ਇਹ ਵੀ ਪੜ੍ਹੋ - ਹੁਸ਼ਿਆਰਪੁਰ ’ਚ ਵੱਡੀ ਵਾਰਦਾਤ: ਪੇਟੀ 'ਚੋਂ ਮਿਲੀ 30 ਸਾਲਾ ਵਿਆਹੁਤਾ ਔਰਤ ਦੀ ਲਾਸ਼ 

ਬੁੱਧਵਾਰ 5 ਅਪ੍ਰੈਲ ਨੂੰ ਦੋਸ਼ੀ ਮਨੀਸ਼ ਕਸ਼ਯਪ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਉਨ੍ਹਾਂ ਨੇ ਸੁਪਰੀਮ ਕੋਰਟ 'ਚ ਸੁਣਵਾਈ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਮਨੀਸ਼ ਕਸ਼ਯਪ ਨੇ ਵੱਖ-ਵੱਖ ਰਾਜਾਂ ਵਿੱਚ ਦਰਜ ਐਫਆਈਆਰਜ਼ ਦੇ ਨਾਲ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਅਰਜ਼ੀ ਦਾਇਰ ਕੀਤੀ ਹੈ।
ਮਨੀਸ਼ ਕਸ਼ਯਪ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਰਾਹੀਂ ਬਿਹਾਰ ਅਤੇ ਪੂਰਵਾਂਚਲ ਦੇ ਮਜ਼ਦੂਰਾਂ ਦੀ ਆਵਾਜ਼ ਉਠਾਈ ਸੀ, ਜੋ ਤਾਮਿਲਨਾਡੂ ਵਿੱਚ ਮਜ਼ਦੂਰਾਂ ਨਾਲ ਹੋਇਆ ਸੀ। ਇਹ ਮਾਮਲਾ ਹੋਰ ਵੀ ਕਈ ਲੋਕਾਂ ਨੇ ਉਠਾਇਆ ਸੀ ਪਰ ਮਨੀਸ਼ ਕਸ਼ਯਪ 'ਤੇ ਹੀ ਕਾਰਵਾਈ ਹੋਈ ਸੀ। ਇਹ ਕਾਰਵਾਈ ਗੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਹੈ।
 

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement