
ਮੁਠਭੇੜ ਵਿਚ ਅਤਿਵਾਦੀਆਂ ਅਤੇ ਇਕ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ ਵਿਚ ਵੱਖਵਾਦੀਆਂ ਵਲੋਂ ਬੁਲਾਏ ਗਏ ਬੰਦ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ...
ਸ੍ਰੀਨਗਰ : ਮੁਠਭੇੜ ਵਿਚ ਅਤਿਵਾਦੀਆਂ ਅਤੇ ਇਕ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ ਵਿਚ ਵੱਖਵਾਦੀਆਂ ਵਲੋਂ ਬੁਲਾਏ ਗਏ ਬੰਦ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਸ੍ਰੀਨਗਰ ਦੇ ਕੁੱਝ ਹਿੱਸਿਆਂ ਵਿਚ ਪ੍ਰਸ਼ਾਸਨ ਨੇ ਪਾਬੰਦੀ ਲਗਾਈ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਹਿਰ ਦੇ ਸੱਤ ਪੁਲਿਸ ਥਾਣਾ ਖੇਤਰਾਂ ਵਿਚ ਧਾਰਾ 144 ਲਗਾਈ ਗਈ ਹੈ।
Ban due to closure in many areas of Kashmir
ਉਨ੍ਹਾਂ ਦਸਿਆ ਕਿ ਨੌਹੱਟਾ, ਰੈਨਾਵਾੜੀ, ਸਫ਼ਾਕਦਲ, ਐਮਆਰ ਗੰਜ ਅਤੇ ਖ਼ਨਿਆਰ ਦੇ ਪੁਲਿਸ ਥਾਣਾ ਖੇਤਰਾਂ ਵਿਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ ਜਦਕਿ ਮੈਸੁਮਾ ਅਤੇ ਕ੍ਰਾਲਖ਼ੁਦ ਇਲਾਕਿਆਂ ਵਿਚ ਅੰਸ਼ਕ ਪਾਬੰਦੀ ਲਗਾਈਆਂ ਗਈਆਂ ਹਨ। ਵੱਖਵਾਦੀਆਂ ਨੇ ਜੇਆਰਐਲ ਦੇ ਬੈਨਰ ਤਹਿਤ ਐਤਵਾਰ ਨੂੰ ਕਸ਼ਮੀਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਸੱਦਾ ਦਿਤਾ।
Ban due to closure in many areas of Kashmir
ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਹੋਈ ਗੋਲੀਬਾਰੀ ਵਿਚ ਤਿੰਨ ਅਤਿਵਾਦੀਆਂ ਦੇ ਮਾਰੇ ਜਾਣ ਅਤੇ ਸ਼ਹਿਰ ਤੇ ਛੱਤਾਬਲ ਇਲਾਕੇ ਵਿਚ ਮੁਠਭੇੜ ਵਾਲੇ ਸਥਾਨ 'ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈਆਂ ਝੜਪਾਂ ਵਿਚ ਇਕ ਨਾਗਰਿਕ ਦੀ ਮੌਤ ਦੇ ਪ੍ਰਤੀ ਰੋਸ ਪ੍ਰਗਟ ਕਰਨ ਲਈ ਇਹ ਬੰਦ ਬੁਲਾਇਆ ਗਿਆ। ਮਾਰਿਆ ਗਿਆ ਨਾਗਰਿਕ ਅਤੇ ਤਿੰਨ ਵਿਚੋਂ ਇਕ ਅਤਿਵਾਦੀ ਸ੍ਰੀਨਗਰ ਦਾ ਰਹਿਣ ਵਾਲਾ ਸੀ।
Ban due to closure in many areas of Kashmir
ਸੱਯਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫ਼ਾਰੂਕ ਅਤੇ ਮੁਹੰਮਦ ਯਾਸੀਨ ਮਲਿਕ ਨੇ ਲੋਕਾਂ ਨੂੰ ਬੰਦ ਨੂੰ ਸਫ਼ਲ ਬਣਾਉਣ ਦਾ ਸੱਦਾ ਦਿਤਾ ਹੈ। ਇਸ ਦੌਰਾਨ ਕਈ ਅਦਾਰੇ ਬੰਦ ਰਹੇ ਅਤੇ ਜਨਤਕ ਆਵਾਜਾਈ ਸੜਕਾਂ ਤੋਂ ਨਦਾਰਦ ਰਹੀ। ਉਥੇ ਸ੍ਰੀਨਗਰ ਵਿਚ ਮੋਬਾਈਲ ਇੰਟਰਨੈੱਟ ਸੇਵਾ ਲਗਾਤਾਰ ਦੂਜੇ ਦਿਨ ਐਤਵਾਰ ਨੂੰ ਵੀ ਬੰਦ ਰਹੀ।