ਉਤਰ ਪ੍ਰਦੇਰ ਦੇ ਸੀਤਾਪੁਰ ਵਿਚ ਆਦਮਖੋਰ ਕੁੱਤਿਆਂ ਨੇ ਇਕ ਹੋਰ ਬੱਚੇ ਨੂੰ ਅਪਣਾ ਸ਼ਿਕਾਰ ਬਣਾਇਆ। ਪੁਲਿਸ ਸੂਤਰਾਂ ਨੇ ਦਸਿਆ ਕਿ ਤਾਲਗਾਂਵ ਥਾਣਾ...
ਸੀਤਾਪੁਰ, 6 ਮਈ : ਉਤਰ ਪ੍ਰਦੇਰ ਦੇ ਸੀਤਾਪੁਰ ਵਿਚ ਆਦਮਖੋਰ ਕੁੱਤਿਆਂ ਨੇ ਇਕ ਹੋਰ ਬੱਚੇ ਨੂੰ ਅਪਣਾ ਸ਼ਿਕਾਰ ਬਣਾਇਆ। ਪੁਲਿਸ ਸੂਤਰਾਂ ਨੇ ਦਸਿਆ ਕਿ ਤਾਲਗਾਂਵ ਥਾਣਾ ਖੇਤਰ ਵਿਚ ਬਕਰੀਆਂ ਚਰਾਉਣ ਗਏ 10 ਸਾਲ ਦੇ ਕਾਸਿਮ ਉਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿਤਾ ਅਤੇ ਉਸ ਨੂੰ ਨੋਂਚ ਦਿਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਿਛਲੇ ਇਕ ਹਫ਼ਤੇ ਦੌਰਾਨ ਆਦਮਖੋਰ ਕੁੱਤਿਆਂ ਦੇ ਹਮਲਿਆਂ ਵਿਚ ਹੋਈ ਇਹ ਛੇਵੀਂ ਮੌਤ ਹੈ। ਉਨ੍ਹਾਂ ਨੇ ਦਸਿਆ ਕਿ ਬਿਹਾਰੀਪੁਰ ਪਿੰਡ ਕੋਲ ਵੀ ਕੁੱਤਿਆਂ ਨੇ ਇਰਫ਼ਾਨ ਨਾਮ ਦੇ ਇਕ ਲੜਕੇ ਮੁੰਡੇ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿਤਾ।
ਜ਼ਿਲ੍ਹਾ ਅਧਿਕਾਰੀ ਸ਼ੀਤਲ ਵਰਮਾ ਨੇ ਜ਼ਿਲ੍ਹੇ ਵਿਚ ਇਨ੍ਹਾਂ ਕੁੱਤਿਆਂ ਨੂੰ ਫੜਨ ਲਈ ਲਖਨਊ ਅਤੇ ਦਿੱਲੀ ਨਗਰ ਨਿਗਮ ਤੋਂ ਮਦਦ ਮੰਗੀ ਹੈ। ਉਨ੍ਹਾਂ ਦਸਿਆ ਕਿ ਹੁਣ ਤਕ 30 ਕੁੱਤਿਆਂ ਨੂੰ ਫੜਿਆ ਜਾ ਚੁਕਾ ਹੈ। ਇਸ ਦਰਮਿਆਨ, ਸੀਤਾਪੁਰ ਵਿਚ ਕੁੱਤਿਆਂ ਦੁਆਰਾ ਬੱਚਿਆਂ ਉਤੇ ਹਮਲਾ ਕਰ ਕਿ ਉਨ੍ਹਾਂ ਨੂੰ ਖਾਣ ਦੀਆਂ ਘਟਨਾਵਾਂ ਨੂੰ ਸੂਬਾ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ। ਜ਼ਿਲ੍ਹੇ ਇੰਚਾਰਜ ਰੀਤਾ ਬਹੁਗੁਣਾ ਜੋਸ਼ੀ ਨੇ ਸੀਤਾਪੁਰ ਪਹੁੰਚ ਕੇ ਇਸ ਸਬੰਧ ਵਿਚ ਪ੍ਰਸ਼ਾਸਨ ਦੁਆਰਾ ਚੁਕੇ ਜਾ ਰਹੇ ਕਦਮਾਂ ਦੀ ਸਮੀਖਿਅਕ ਕੀਤੀ। ਜ਼ਿਲ੍ਹਾ ਇੰਚਾਰਜ ਨੇ ਖੈਰਾਬਾਦ ਵਿਚ ਸ਼ਥਾਨਕ ਗਰਾਮ ਪ੍ਰਧਾਨਾਂ, ਨਗਰ ਪਾਲਿਕਾ ਪ੍ਰਧਾਨ, ਮੀਡੀਆ ਅਤੇ ਗਠਿਤ ਟੀਮਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠਕ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਸਮੱਸਿਆ ਤੋਂ ਜਲਦੀ ਨਜਿੱਠਣ ਦੇ ਨਿਰਦੇਸ਼ ਦਿਤੇ।