
ਇਕ ਦੀ ਮੌਤ, ਪੰਜ ਜ਼ਖ਼ਮੀ
ਜੰਮੂ, 5 ਮਈ: ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਦੇ ਕਾਫ਼ਲੇ ਦਾ ਇਕ ਵਾਹਨ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਿਆ, ਜਿਸ ਵਿਚ ਸੂਬੇ ਦੇ ਸੂਚਨਾ ਵਿਭਾਗ ਦੇ ਇਕ ਫ਼ੋਟੋਗ੍ਰਾਫ਼ਰ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਸੁਰਮ ਸਿੰਘ (50) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਵਿਚ ਡਰਾਈਵਰ ਅਤੇ ਚਾਰ ਯਾਤਰੀ ਸ਼ਾਮਲ ਹਨ। ਹਾਦਸਾ ਜੰਮੂ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਹੋਈ ਜਦੋਂ ਉਪ ਮੁੱਖ ਮੰਤਰੀ ਦਾ ਕਾਫ਼ਲਾ ਇਕ ਸਮਾਗਮ ਤੋਂ ਵਾਪਸ ਆ ਰਿਹਾ ਸੀ।
The vehicle of a Deputy Chief Minister's caravan fell into the canal
ਅਧਿਕਾਰੀ ਨੇ ਦਸਿਆ ਕਿ ਚਾਲਕ ਮਾਮੂਲੀ ਰੂਪ ਤੋਂ ਜ਼ਖ਼ਮੀ ਹੋਇਆ ਅਤੇ ਵਾਹਨ ਵਿਚੋਂ ਸੁਰਮ ਸਿੰਘ ਦੀ ਲਾਸ਼ ਬਾਹਰ ਕੱਢੀ ਗਈ। ਲਾਪ੍ਰਵਾਹੀ ਨਾਲ ਵਾਹਨ ਚਲਾਉਣ ਤੋਂ ਇਨਕਾਰ ਕਰਦੇ ਹੋਏ ਗੁਪਤਾ ਨੇ ਕਿਹਾ ਕਿ ਹਾਦਸਾ ਇਸ ਲਈ ਹੋਇਆ ਕਿ ਡਰਾਈਵਰ ਦਾ ਗੱਡੀ ਉਤੇ ਕਾਬੂ ਨਹੀਂ ਰਿਹਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕ ਦੇ ਪ੍ਰਵਾਰ ਨਾਲ ਮਿਲ ਕੇ ਉਹ ਵਿਅਕਤੀਗਤ ਤੌਰ 'ਤੇ ਹਮਦਰਦੀ ਪ੍ਰਗਟ ਕਰਨਗੇ। (ਏਜੰਸੀ)