ਰਜਨੀ ਕਾਂਤ ਦੇ ਘਰ 'ਤੇ ਬੰਬ ਲਗਾਉਣ ਦੀ ਧਮਕੀ
Published : May 6, 2018, 11:59 am IST
Updated : May 6, 2018, 11:59 am IST
SHARE ARTICLE
 Rajni Kant's house threatens to plant bombs
Rajni Kant's house threatens to plant bombs

ਤਾਮਿਲਨਾਡੂ ਦੇ ਚੇਨੱਈ ਵਿਚ ਇਕ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਵਿਚ ਫ਼ੋਨ ਕਰ ਕੇ ਮੁੱਖ ਮੰਤਰੀ ਪਲਾਨੀਸਾਮੀ ਅਤੇ ਅਦਾਕਾਰ ਰਜਨੀਕਾਂਤ ਦੇ ਘਰ 'ਤੇ...

ਚੇਨਈ: ਤਾਮਿਲਨਾਡੂ ਦੇ ਚੇਨੱਈ ਵਿਚ ਇਕ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਵਿਚ ਫ਼ੋਨ ਕਰ ਕੇ ਮੁੱਖ ਮੰਤਰੀ ਪਲਾਨੀਸਾਮੀ ਅਤੇ ਅਦਾਕਾਰ ਰਜਨੀਕਾਂਤ ਦੇ ਘਰ 'ਤੇ ਬੰਬ ਲਗਾਉਣ ਦੀ ਧਮਕੀ ਦਿਤੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ।

 Rajni Kant's house threatens to plant bombsRajni Kant's house threatens to plant bombs

ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੁਲਿਸ ਟੀਮ ਧਮਕੀ ਦੇਣ ਵਾਲੇ ਨੂੰ ਗ੍ਰਿਫ਼ਤਾਰ ਕਰਨ ਵਿਚ ਲੱਗੀ ਹੋਈ ਹੈ। ਫ਼ਰਜ਼ੀ ਕਾਲ ਆਉਣ ਦੇ ਕੁੱਝ ਸਮੇਂ ਬਾਅਦ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ। ਦਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਲ ਕਰ ਚੁੱਕਿਆ ਹੈ। 

 Rajni Kant's house threatens to plant bombsRajni Kant's house threatens to plant bombs

ਚੇਨੱਈ ਪੁਲਿਸ ਕਮਿਸ਼ਨਰ ਏ. ਕੇ. ਵਿਸ਼ਵਨਾਥਨ ਨੇ ਕਿਹਾ ਕਿ ਪੁਲਿਸ ਨੇ ਨੰਬਰ ਟ੍ਰੇਸ ਕੀਤਾ ਤਾਂ ਪਤਾ ਚੱਲਿਆ ਕਿ ਫ਼ੋਨ ਕੁੱਡਾਲੋਰ ਤੋਂ ਆਇਆ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਉਸੇ ਵਿਅਕਤੀ ਨੇ ਪੁਡੂਚੇਰੀ ਦੇ ਮੁੱਖ ਮੰਤਰੀ ਦਫ਼ਤਰ 'ਤੇ ਵੀ ਫ਼ੋਨ ਕਰ ਕੇ ਬੰਬ ਲਗਾਉਣ ਦੀ ਧਮਕੀ ਦਿਤੀ ਸੀ।

 Rajni Kant's house threatens to plant bombsRajni Kant's house threatens to plant bombs

ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਕਿ ਆਖ਼ਰ ਇਸ ਕਾਲ ਦੇ ਪਿੱਛੇ ਕਿਸ ਦਾ ਹੱਥ ਹੈ? 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement