
ਜਾਣੋ, ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ: ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐਮ ਮੋਦੀ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਤੂਫਾਨ ਫਾਨੀ ’ਤੇ ਗਲਬਾਤ ਕਰਨ ਲਈ ਪ੍ਰਧਾਨ ਨਰਿੰਦਰ ਮੋਦੀ ਦੀ ਕਾਲ ਦਾ ਜਵਾਬ ਇਸ ਲਈ ਨਹੀਂ ਦਿੱਤਾ ਕਿਉਂਕਿ ਉਹ ਐਕਸਪਾਇਰੀ ਪੀਐਮ ਨਾਲ ਸਟੇਜ ਸਾਂਝਾ ਨਹੀਂ ਕਰਨਾ ਚਾਹੁੰਦੀ। ਇਸ ਤੋਂ ਪਹਿਲਾਂ ਮੋਦੀ ਨੇ ਮਮਤਾ ਨੂੰ ਸਪੀਡਬ੍ਰੇਕਰ ਦੀਦੀ ਦਸਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਫਾਨੀ ਤੂਫਾਨ ’ਤੇ ਵੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ।
Cyclone Fani
ਉਹਨਾਂ ਨੇ ਕਿਹਾ ਸੀ ਕਿ ਮੈਂ ਮਮਤਾ ਬੈਨਰਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਹੰਕਾਰ ਇੰਨਾ ਜ਼ਿਆਦਾ ਹੈ ਕਿ ਉਹਨਾਂ ਨੇ ਮੇਰੇ ਨਾਲ ਗਲ ਕਰਨ ਤੋਂ ਮਨਾਂ ਕਰ ਦਿੱਤਾ। ਇਸ ਤੋਂ ਪਹਿਲਾਂ ਬੰਗਾਲ ਵਿਚ ਪੀਐਮ ਮੋਦੀ ਨੇ ਕਿਹਾ ਕਿ ਮੈਂ ਹੁਣੇ ਓਡੀਸ਼ਾ ਤੋਂ ਫਾਨੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਇੱਥੇ ਆਇਆ ਹਾਂ। ਪਛਮ ਬੰਗਾਲ ਦੀ ਸਥਿਤੀ ਬਾਰੇ ਵੀ ਜਾਣਦਾ ਹਾਂ। ਇਸ ਸਥਿਤੀ ਵਿਚ ਜਿਹਨਾਂ ਪਰਵਾਰਾਂ ਨੇ ਅਪਣਿਆਂ ਨੂੰ ਗਵਾਇਆ ਹੈ ਮੈਂ ਉਹਨਾਂ ਪ੍ਰਤੀ ਅਫਸੋਸ ਪ੍ਰਗਟ ਕਰਦਾ ਹਾਂ।
PM Narendra Modi
ਇਥੋਂ ਦੀ ਸਪੀਡਬ੍ਰੇਕਰ ਦੀਦੀ ਨੇ ਇਸ ਤੂਫਾਨ ’ਤੇ ਵੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੋਦੀ ਨੇ ਮਮਤਾ ਬੈਨਰਜੀ ਨੂੰ ਕਿਹਾ ਕਿ ਕੇਂਦਰ ਸਰਕਾਰ ਪਛਮ ਬੰਗਾਲ ਦੇ ਲੋਕਾਂ ਦੇ ਨਾਲ ਹੈ ਅਤੇ ਹਰ ਕੰਮ ਵਿਚ ਤੁਹਾਡੀ ਮਦਦ ਵੀ ਕੀਤੀ ਜਾਵੇਗੀ। ਦੇਸ਼ਵਾਸੀਆਂ ਦੀ ਜਾਨ ਅਤੇ ਸੰਪੱਤੀ ਦੀ ਰੱਖਿਆ ਲਈ ਸਾਡੇ ਬਹੁਤ ਸਾਰੇ ਸਾਥੀ ਡਟੇ ਹੋਏ ਹਨ। ਉਹਨਾਂ ਨੇ ਕਿਹਾ ਕਿ ਤਿੰਨ ਚਾਰ ਦਿਨ ਪਹਿਲਾਂ ਭਾਰਤ ਨੂੰ ਅਤਿਵਾਦ ਤੋਂ ਲੜਾਈ ਵਿਚ ਜਿੱਤ ਹਾਸਲ ਹੋਈ ਹੈ।
ਪਾਕਿਸਤਾਨ ਦੇ ਅਤਿਵਾਦੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਅਤਿਵਾਦੀ ਐਲਾਨਿਆ ਹੈ। ਪਰ ਇਸ ’ਤੇ ਬੈਨਰਜੀ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿਖਾਈ। ਪੀਐਮ ਮੋਦੀ ਨੇ ਰਾਜ ਦੇ ਤੂਫਾਨ ਨਾਲ ਪ੍ਰਭਾਵਿਤ ਖੇਤਰਾਂ ਵਿਚ ਸਰਕਾਰੀ ਅਧਿਕਾਰੀਆਂ ਦੁਆਰਾ ਚਲਾਏ ਜਾ ਰਹੇ ਰਾਹਤ ਅਤੇ ਮੁਰੰਮਤ ਕਾਰਜਾਂ ਦਾ ਵੀ ਜਾਇਜ਼ਾ ਲਿਆ। ਪੀਐਮ ਨੇ ਹਵਾਈ ਸਰਵੇ ਵੀ ਕੀਤਾ। ਮੋਦੀ ਨੇ ਪੂਰੀ, ਖੁਰਦਾ, ਕਟਕ, ਜਗਤਸਿੰਘਪੁਰ, ਜਜਪੁਰ, ਕੇਂਦਰਪਾੜਾ, ਭਦਰਕ ਅਤੇ ਬਾਲਾਸੋਰ ਦਾ ਹਵਾਈ ਸਰਵੇਖਣ ਕੀਤਾ।