
ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 440 ਵੋਲਟ ਵਾਂਗ
ਪਾਂਡੂਆ (ਪਛਮੀ ਬੰਗਾਲ), : ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 440 ਵੋਲਟ ਵਾਂਗ ਦੇਸ਼ ਲਈ ਸੱਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਨੂੰ ਖ਼ਾਰਜ ਕਰ ਦੇਣ ਅਤੇ ਉਨ੍ਹਾਂ ਦੇ ਹੱਕ 'ਚ ਵੋਟ ਦੇਣ ਤੋਂ ਪਰਹੇਜ਼ ਕਰਨ।
ਉਨ੍ਹਾਂ ਹੁਗਲੀ ਜ਼ਿਲ੍ਹੇ ਦੇ ਪਾਂਡੂਆ 'ਚ ਹੁਗਲੀ ਲੋਕ ਸਭਾ ਖੇਤਰ ਤੋਂ ਤ੍ਰਿਣਮੂਲ ਕਾਂਗਰਸ ਉਮੀਦਵਾਰ ਰਤਨਾ ਡੇ ਨਾਗ ਦੇ ਹੱਕ 'ਚ ਇਕ ਚੋਣ ਰੈਲੀ 'ਚ ਕਿਹਾ, ''ਮੈਂ ਭਰੋਸਾ ਦਿੰਦੀ ਹਾਂ ਕਿ ਜੇ ਤ੍ਰਿਣਮੂਲ ਸੱਤਾ 'ਚ ਆਉਂਦੀ ਹੈ ਤਾਂ ਦੇਸ਼ ਦਾ ਕੋਈ ਨੁਕਸਾਨ ਨਹੀਂ ਹੋਵੇਗਾ।'' ਬੈਨਰਜੀ ਨੇ ਅੱਗੇ ਕਿਹਾ, ''ਭਾਜਪਾ ਅਤੇ ਨਰਿੰਦਰ ਮੋਦੀ ਜੇਕਰ ਦੂਜੀ ਵਾਰੀ ਸੱਤਾ 'ਚ ਆਏ ਤਾਂ ਦੇਸ਼ ਨੂੰ ਬਰਬਾਦ ਕਰ ਦੇਣਗੇ। ਭਾਜਪਾ 440 ਵੋਲਟ ਵਾਂਗ ਦੇਸ਼ ਲਈ ਸੱਭ ਤੋਂ ਵੱਡਾ ਖ਼ਤਰਾ ਹੈ।'' ਉਨ੍ਹਾਂ ਸਵਾਲ ਕੀਤਾ ਕਿ ਧਰਮ ਦੇ ਨਾਂ 'ਤੇ ਦੇਸ਼ ਨੂੰ ਵੰਡਣ ਲਈ ਉਤਾਰੂ ਭਾਜਪਾ ਕਿਸ ਤਰ੍ਹਾਂ ਸੱਤਾ 'ਚ ਪਰਤਣ ਦੀ ਉਮੀਦ ਪਾਲ ਸਕਦੀ ਹੈ। (ਪੀਟੀਆਈ)