
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਲ ਰਹੇ ਇਹਨਾਂ ਯਤਨਾਂ ਦੀ ਸਮੀਖਿਆ ਕੀਤੀ...
ਨਵੀਂ ਦਿੱਲੀ: ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਦੀ ਦਵਾਈ ਅਤੇ ਵੈਕਸੀਨ ਦੀ ਖੋਜ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ ਪਰ ਅਜੇ ਤਕ ਕਿਸੇ ਵੀ ਦੇਸ਼ ਨੂੰ ਇਸ ਵਿਚ ਸਫ਼ਲਤਾ ਹਾਸਲ ਨਹੀਂ ਹੋਈ। ਕੋਰੋਨਾ ਦੇ ਵਧਦੇ ਸੰਕਟ ਦੇ ਚਲਦੇ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ।
Vaccine
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਲ ਰਹੇ ਇਹਨਾਂ ਯਤਨਾਂ ਦੀ ਸਮੀਖਿਆ ਕੀਤੀ ਅਤੇ ਦਸਿਆ ਗਿਆ ਕ ਭਾਰਤ ਵਿਚ 30 ਤੋਂ ਵਧ ਵੈਕਸੀਨ ਵਿਕਾਸ ਦੇ ਪੜਾਵਾਂ ਵਿਚ ਹਨ ਅਤੇ ਇਸ ਵਿਚ ਕੁੱਝ ਟ੍ਰਾਇਲ ਤਿਆਰ ਹਨ। ਪੀਐਮ ਮੋਦੀ ਨੇ ਕੋਰੋਨਾ ਵੈਕਸੀਨ ਦੇ ਵਿਕਾਸ ਨੂੰ ਲੈ ਕੇ ਮੰਗਲਵਾਰ ਨੂੰ ਇਕ ਵਰਕਫੋਰਸ ਦੀ ਬੈਠਕ ਦੀ ਅਗਵਾਈ ਕੀਤੀ, ਜਿਸ ਵਿਚ ਉਹਨਾਂ ਨੇ ਭਾਰਤ ਦੇ ਯਤਨਾਂ ਦੀ ਮੌਜੂਦਾ ਸਥਿਤੀਆਂ ਦੀ ਸਮੀਖਿਆ ਕੀਤੀ।
Vaccine
ਕੋਰੋਨਾ ਵੈਕਸੀਨ ਤੇ ਫੋਕਸਡ ਰਿਸਰਚ ਲਈ ਪ੍ਰਧਾਨ ਮੰਤਰੀ ਆਫਿਸ ਦੁਆਰਾ ਸਥਿਤ ਵੈਕਸੀਨ ਟਾਸਕ ਫੋਰਸ ਨੇ ਖੋਜ ਸੰਸਥਾਵਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਰਿਸਰਚ ਅਤੇ ਡੇਵਲਪਮੈਂਟ ਲਈ ਰੋਗੀ ਦੇ ਸੈਂਪਲ ਦਾ ਉਪਯੋਗ ਕਰਨ ਦੀ ਆਗਿਆ ਦਿੱਤੀ ਹੈ। ਸਰਕਾਰ ਨੇ ਸੰਸਥਾਵਾਂ ਦੇ ਇਸ ਤਰ੍ਹਾਂ ਦੇ ਰਿਸਰਚ ਲਈ ਜੈਵ-ਸੈਂਪਲ ਅਤੇ ਡੇਟਾ ਸ਼ੇਅਰ ਕਰਨ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ।
Vaccine
ਇਸ ਬੈਠਕ ਵਿਚ ਵਿਗਿਆਨੀਆਂ ਨੇ ਪੀਐਮ ਨੂੰ ਦਸਿਆ ਕਿ 30 ਤੋਂ ਵੀ ਜ਼ਿਆਦਾ ਭਾਰਤੀ ਵੈਕਸੀਨ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵਿਚੋਂ ਕੁੱਝ ਟ੍ਰਾਇਲ ਲਈ ਤਿਆਰ ਹਨ। ਵਾਇਰਸ ਨਾਲ ਲੜਨ ਲਈ ਇਸ ਤਰ੍ਹਾਂ ਦੀਆਂ ਹੋਰ ਦਵਾਈਆਂ ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੌਦਿਆਂ ਦੀ ਰਹਿੰਦ ਖੂੰਹਦ ਅਤੇ ਕੁਝ ਉਤਪਾਦਾਂ ਦੀ ਐਂਟੀ-ਵਾਇਰਸ ਵਿਸ਼ੇਸ਼ਤਾਵਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
Vaccine
ਪ੍ਰਧਾਨ ਮੰਤਰੀ ਨੇ ਉਹਨਾਂ ਸਾਰੇ ਲੋਕਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ ਜੋ ਵਾਇਰਸ ਨਾਲ ਲੜਨ ਲਈ ਇਸ ਕੰਮ ਵਿਚ ਜੁਟੇ ਹੋਏ ਹਨ। ਉਹਨਾਂ ਕਿਹਾ ਕਿ ਦਵਾਈ ਦੀ ਖੋਜ ਲਈ ਕੰਪਿਊਟਰ ਸਾਇੰਸ, ਰਸਾਇਣ ਵਿਗਿਆਨ ਅਤੇ ਜੈਵ ਬਾਇਓਟੈਕਨਾਲੋਜੀ ਸਾਰੇ ਮਿਲ ਕੇ ਕੰਮ ਕਰ ਰਹੇ ਹਨ।
Vaccine
ਭਾਰਤੀ ਵੈਕਸੀਨ ਕੰਪਨੀਆਂ ਸ਼ੁਰੂਆਤੀ ਪੜਾਅ ਦੇ ਵੈਕਸੀਨ ਵਿਕਾਸ ਖੋਜ ਵਿਚ ਇਨੋਵੇਟਰਸ ਦੇ ਰੂਪ ਵਿਚ ਸਾਹਮਣੇ ਆਈਆਂ ਹਨ ਅਤੇ ਇਹ ਕੰਪਨੀਆਂ ਅਪਣੀ ਗੁਣਵੱਤਾ, ਨਿਰਮਾਣ ਸਮਰੱਥਾ ਅਤੇ ਵਿਸ਼ਵਵਿਆਪੀ ਸਥਿਤੀ ਲਈ ਜਾਣੀਆਂ ਜਾਂਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।