ਖ਼ੁਸ਼ਖ਼ਬਰੀ: ਭਾਰਤ 'ਚ ਬਣੇਗੀ Oxford ਫਾਰਮੂਲਾ ਦੀ ਕੋਰੋਨਾ ਵੈਕਸੀਨ
Published : Apr 26, 2020, 7:39 pm IST
Updated : Apr 27, 2020, 8:02 am IST
SHARE ARTICLE
Photo
Photo

ਅਕਤੂਬਰ ਤੱਕ ਹੋ ਸਕਦੀ ਹੈ ਲਾਂਚਿੰਗ

ਨਵੀਂ ਦਿੱਲੀ: ਵੈਕਸੀਨ ਬਣਾਉਣ ਵਾਲੀ ਵੱਡੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਸ ਦੀ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿਚ ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਕੋਵਿਡ-19 ਵੈਕਸੀਨ ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਜੇਕਰ ਇਨਸਾਨਾਂ 'ਤੇ ਇਸ ਦੀ ਟੈਸਟਿੰਗ ਸਫਲ ਰਹਿੰਦੀ ਹੈ ਤਾਂ ਇਹ ਅਕਤੂਬਰ ਤੱਕ ਬਜ਼ਾਰ ਵਿਚ ਉਪਲਬਧ ਹੋਵੇਗੀ।

Corona virus repeat attack covid 19 patients noida know dangerousPhoto

ਪੁਣੇ ਵਿਚ ਸਥਿਤ ਕੰਪਨੀ ਨੇ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਇਸ ਦਾ ਉਤਪਾਦਨ ਕਰਨ ਵਾਲੇ ਦੁਨੀਆ ਦੇ ਸੱਤ ਵਿਚੋਂ ਇਕ ਇੰਸਟੀਚਿਊਟ ਦੇ ਤੌਰ 'ਤੇ ਸਾਂਝੇਦਾਰੀ ਕੀਤੀ ਹੈ।

Coronavirus lockdown hyderabad lady doctor societyPhoto

ਸੀਰਮ ਇੰਸਟੀਚਿਊਟ ਇੰਡੀਆ ਦੇ ਸੀਈਓ ਅਦਰ ਪੁਨਾਵਾਲਾ ਨੇ ਕਿਹਾ, ' ਸਾਡੀ ਟੀਮ ਆਕਸਫੋਰਡ ਯੂਨੀਵਰਸਿਟੀ ਦੇ ਡਾਕਟਰ ਹਿੱਲ ਦੇ ਨਾਲ ਬਰੀਕੀ ਨਾਲ ਕੰਮ ਕਰ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਦੋ ਤੋਂ ਤਿੰਨ ਹਫ਼ਤਿਆਂ ਵਿਚ ਵੈਕਸੀਨ ਦਾ ਪ੍ਰੋਡਕਸ਼ਨ ਸ਼ੁਰੂ ਕਰ ਦੇਵਾਂਗੇ।

coronavirus casesPhoto

ਅਗਲੇ 6 ਮਹੀਨਿਆਂ ਤੱਕ ਹਰ ਮਹੀਨੇ 50 ਲੱਖ ਡੋਜ਼ ਦਾ ਉਤਪਾਦ ਕਰ ਸਕਾਂਗੇ। ਜਿਸ ਤੋਂ ਬਾਅਦ ਇਸ ਦੇ ਉਤਪਾਦਨ ਨੂੰ 1 ਕਰੋੜ ਡੋਜ਼ ਪ੍ਰਤੀ ਮਹੀਨੇ ਵਧਾਉਣ ਦੀ ਉਮੀਦ ਕਰ ਰਹੇ ਹਾਂ'।

coronavirus Photo

ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਐਸਆਈਆਈ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨਕਾਂ ਦੇ ਨਾਲ ਇਕ ਮਰੇਲੀਆ ਵੈਕਸੀਨ ਪ੍ਰਾਜੈਕਟ 'ਤੇ ਵੀ ਸਾਂਝੇਦਾਰੀ ਕੀਤੀ ਸੀ ਅਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਨਾਲ ਦੁਨੀਆ ਦੇ ਕੁਝ ਸਭ ਤੋਂ ਬੇਹਤਰੀਨ ਵਿਗਿਆਨਕ ਹਨ।

Corona VirusPhoto 

ਸੀਰਮ ਦੇ ਸੀਈਓ ਨੇ ਕਿਹਾ ਕਿ  ਐਸਆਈਆਈ ਸਤੰਬਰ-ਅਕਤੂਬਰ ਵਿਚ ਕਲੀਨੀਕਲ ਟਰਾਇਲ ਦੀ ਸਫਲਤਾ ਦੀ ਉਮੀਦ ਨਾਲ ਵੈਕਸੀਨ ਦਾ ਨਿਰਮਾਣ ਕਰੇਗਾ। ਉਹਨਾਂ ਦੱਸਿਆ ਕਿ ਕੰਪਨੀ ਦੀ ਪੁਣੇ ਯੂਨਿਟ ਵਿਚ ਹੀ ਵੈਕਸੀਨ ਦਾ ਨਿਰਮਾਣ ਕੀਤਾ ਜਾਵੇਗਾ ਕਿਉਂਕਿ ਸਿਰਫ ਕੋਵਿਡ-19 ਵੈਕਸੀਨ ਲਈ ਇਕ ਵੱਖਰਾ ਕੇਂਦਰ ਬਣਾਉਣ ਵਿਚ 2 ਤੋਂ 3 ਸਾਲ ਦਾ ਸਮਾਂ ਲੱਗ ਸਕਦਾ ਸੀ। 
 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement